ਪ੍ਰਾਈਵੇਟ ਥਰਮਲਾਂ ਨਾਲ ਹੋਏ ਸਮਝੌਤੇ ਪੰਜਾਬ ਦੀ ਸਿਆਸਤ ‘ਚ ਬਣ ਸਕਦੇ ਨੇ ਟਰਨਿੰਗ ਪੁਆਇੰਟ

ਦਿੱਲੀ ਦੀ ਜਿੱਤ ਤੇ ਪੰਜਾਬ ਅੰਦਰ ਮਹਿੰਗੀ ਬਿਜਲੀ ਦਾ ਭਖਿਆ ਮਾਮਲਾ ‘ਆਪ’ ਲਈ ਬਣ ਸਕਦਾ ਹਥਿਆਰ

ਕਾਂਗਰਸ ਲਈ ਬਿਜਲੀ ਸਮਝੌਤੇ ਬਣੇ ਗਲੇ ਦੀ ਹੱਡੀ, ਪਾਰਟੀ ਪ੍ਰਧਾਨ ਵੱਲੋਂ ਹੀ ਚੁੱਕਿਆ ਜਾ ਰਿਹੈ ਝੰਡਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਅਕਾਲੀ ਸਰਕਾਰ (Punjab politics) ਮੌਕੇ ਪ੍ਰਾਈਵੇਟ ਥਰਮਲਾਂ ਨਾਲ ਹੋਏ ਸਮਝੌਤੇ ਕਾਂਗਰਸ ਸਰਕਾਰ ਲਈ ਗਲੇ ਦੀ ਹੱਡੀ ਬਣ ਗਏ ਹਨ। ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾ ਆਪਣੇ ਮੈਨੀਫੈਸਟੋਂ ‘ਚ ਲੋਕਾਂ ਨੂੰ ਬਿਜਲੀ ਸਸਤੀ ਦੇਣ ਕੇ ਕੀਤੇ ਵਾਅਦੇ ਦੇ ਬਾਵਜੂਦ ਸਰਕਾਰ ਵੱਲੋਂ ਤਿੰਨ ਸਾਲਾ ਵਿੱਚ ਅਣਗਿਣਤ ਵਾਰ ਬਿਜਲੀ ਦਰ੍ਹਾਂ ਵਿੱਚ ਵਾਧਾ ਕੀਤਾ ਗਿਆ ਹੈ। ਇੱਧਰ ਦਿਲੀ ‘ਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਨੇ ਪੰਜਾਬ ਦੇ ਆਗੂਆਂ ਤੇ ਵਰਕਰਾਂ ਵਿੱਚ ਨਵੀਂ ਊਰਜਾ ਪੈਦਾ ਕਰ ਦਿੱਤੀ ਹੈ ਅਤੇ ਮੌਜੂਦਾ ਸਮੇਂ ਪ੍ਰਾਈਵੇਟ ਥਰਮਲਾਂ ਦਾ ਭਖਿਆ ਇਹ ਮੁੱਦਾ ਆਮ ਆਦਮੀ ਪਾਰਟੀ ਲਈ ਵੱਡਾ ਹਥਿਆਰ ਸਾਬਤ ਹੋ ਸਕਦਾ ਹੈ।

ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਹ ਮਹਿੰਗੀ ਬਿਜਲੀ ਦੇ ਮਾਮਲੇ ਨੂੰ ਠੰਡਾ ਨਹੀਂ ਹੋਣ ਦੇਵੇਗੀ ਅਤੇ ਸਰਕਾਰ ਖਿਲਾਫ਼ ਸੰਘਰਸ ਤੇਜ ਕਰੇਗੀ। ਜਾਣਕਾਰੀ ਅਨੁਸਾਰ ਅਕਾਲੀ ਦਲ ਦੀ ਸਰਕਾਰ ਮੌਕੇ ਪੰਜਾਬ ਨੂੰ ਬਿਜਲੀ ਪੱਖੋਂ ਸਰਪੱਲਸ ਸੂਬਾ ਬਣਾਉਣ ਲਈ ਪ੍ਰਾਈਵੇਟ ਥਰਮਲਾਂ ਨਾਲ ਖੁੱਲ੍ਹਦਿਲੀ ਨਾਲ ਕੀਤੇ ਸਮਝੋਤੇ ਕਾਂਗਰਸ ਸਰਕਾਰ ਲਈ ‘ਕਰੰਟ’ ਬਣਨ ਲੱਗੇ ਹਨ। ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਲਗਭਗ ਤਿੰਨ ਸਾਲਾ ‘ਚ ਕਾਂਗਰਸ ਵੱਲੋਂ ਸਸਤੀ ਬਿਜਲੀ ਦੀ ਥਾਂ ਮਹਿੰਗੀ ਬਿਜਲੀ ਕਰਕੇ ਆਮ ਲੋਕਾਂ ਤੇ ਭਾਰੀ ਬੋਝ ਪਾਇਆ ਗਿਆ ਹੈ। ਇਸੇ ਦੌਰਾਨ ਪ੍ਰਾਈਵੇਟ ਥਰਮਲ ਸਮਝੌਤਿਆ ਦੀ ਅਸਲ ਸੰਚਾਈ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਹੈ।

ਮੌਜੂਦਾ ਸਮੇਂ ਮਹਿੰਗੀ ਬਿਜਲੀ ਅਤੇ ਪ੍ਰਾਈਵੇਟ ਥਰਮਲਾਂ ਦੇ ਸਮਝੌਤੇ ਪੰਜਾਬ ਦੀ ਰਾਜਨੀਤੀ ‘ਚ ਮੁੱਖ ਕੇਂਦਰ ਬਿੰਦੂ ਬਣੇ ਹੋਏ ਹਨ, ਕਿਉਂਕਿ ਕਾਂਗਰਸ ਨੂੰ ਆਪਣਿਆਂ ਵੱਲੋਂ ਹੀ ਘੇਰਿਆ ਜਾ ਰਿਹਾ ਹੈ। ਕਾਂਗਰਸ ਦੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਤਾ ਖੁੱਲ ਕੇ ਇਨ੍ਹਾਂ ਸਮਝੌਤਿਆ ਤੇ ਵਿਰੋਧ ਜਿਤਾਉਂਦੇ ਹੋਏ ਇਨ੍ਹਾਂ ਨੂੰ ਰੱਦ ਕਰਨ ਦੀ ਵਕਾਲਤ ਕਰ ਰਹੇ ਹਨ, ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਅਜੇ ਕਾਹਲੀ ਨਹੀਂ ਦਿਖਾ ਰਹੇ।

ਇੱਧਰ ਆਮ ਆਦਮੀ ਪਾਰਟੀ ਦੀ ਦਿੱਲੀ ‘ਚ ਹੋਈ ਭਾਰੀ ਜਿੱਤ ਤੇ ਪੰਜਾਬ ਦੀ ਖਿੱਲਰੀ ਪਈ ਆਮ ਆਦਮੀ ਪਾਰਟੀ ‘ਚ ਨਵਾ ਜੋਸ਼ ਭਰ ਦਿੱਤਾ ਅਤੇ ਉਹ ਸਭ ਤੋਂ ਗਰਮ ਪ੍ਰਾਈਵੇਟ ਥਰਮਲ ਸਮਝੌਤਿਆ ਦੇ ਮੁੱਦੇ ਤੇ ਆਪਣੇ ਸੰਘਰਸ ਤੇਜ ਕਰਕੇ ਪੰਜਾਬ ਅੰਦਰ ਆਪਣੀ ਮੁੜ ਪੈਠ ਬਣਾਉਣ ਲਈ ਜੋਰ ਅਜਮਾਇਸ ਕਰ ਸਕਦੀ ਹੈ ਅਤੇ ਸਰਕਾਰ ਲਈ ਨਵੀਂ ਬਿਪਤਾ ਖੜ੍ਹੀ ਕਰ ਸਕਦੀ ਹੈ। ਆਪ ਵੱਲੋਂ ਦਿੱਲੀ ‘ਚ ਕੇਜਰੀਵਾਲ ਸਰਕਾਰ ਦੀਆਂ ਆਮ ਲੋਕਾਂ ਨੂੰ ਦਿੱਤੀਆਂ ਰਿਆਇਤਾਂ ਰਾਹੀਂ ਮਿਲੀ ਜਿੱਤ ਨੂੰ ਪੰਜਾਬ ਅੰਦਰ ਜੋਰ ਸੋਰ ਨਾਲ ਪ੍ਰਚਾਰ ਕਰਕੇ ਰਵਾਇਤੀ ਪਾਰਟੀਆਂ ਲਈ ਮੁਸ਼ਕਿਲ ਖੜ੍ਹੀ ਕਰ ਸਕਦੀ ਹੈ। ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਵੀ ਪੰਜਾਬ ਅੰਦਰ ਦਿੱਲੀ ਦੀ ਹਵਾ ਨੂੰ ਪੰਜਾਬ ਅੰਦਰ ਲਿਆਉਣ ਲਈ ਦ੍ਰਿੜ ਹੋ ਚੁੱਕੇ ਹਨ।

ਪੰਜਾਬ ਅੰਦਰ ਮਹਿੰਗੀ ਬਿਜਲੀ ਅਤੇ ਪ੍ਰਾਈਵੇਟ ਥਰਮਲ ਸਮਝੌਤਿਆ ਤੇ ਅਕਾਲੀ ਦਲ ਕੋਲ ਬੋਲਣ ਲਈ ਕੁਝ ਨਹੀਂ ਜਦਕਿ ਕਾਂਗਰਸ ਸਰਕਾਰ ਵੀ ਪ੍ਰਾਈਵੇਟ ਥਰਮਲਾਂ ਦੇ ਹੱਕ ਵਿੱਚ ਖੜਦੀ ਹੋਈ ਨਜਰ ਆ ਰਹੀ ਹੈ। ਜੇਕਰ ਕਾਂਗਰਸ ਸਰਕਾਰ ਨੇ ਪੰਜਾਬ ਅੰਦਰ ਜਲਦੀ ਪ੍ਰਾਈਵੇਟ ਥਰਮਲ ਸਮਝੌਤਿਆ ਦਾ ਮਾਮਲਾ ਸਮੇਤ ਮਹਿੰਗੀ ਬਿਜਲੀ ਦਾ ਕੋਈ ਹੱਲ ਨਾ ਕੱਢਿਆ ਤਾ ਇਹ ਕੈਪਟਨ ਸਰਕਾਰ ਲਈ ਨੁਕਸਾਨ ਦੇਹ ਸਾਬਤ ਹੋ ਸਕਦਾ ਹੈ।

ਪਹਿਲਾ ਅਕਾਲੀ ਅਤੇ ਹੁਣ ਅਮਰਿੰਦਰ ਸਰਕਾਰ ਬਿਜਲੀ ਮਾਫ਼ੀਆਂ ਨਾਲ ਰਲੀ-ਹਰਪਾਲ ਚੀਮਾ

ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਹਿਲਾ ਅਕਾਲੀ ਸਰਕਾਰ ਬਿਜਲੀ ਮਾਫੀਆ ਨਾਲ ਰਲੀ ਹੋਈ ਸੀ ਅਤੇ ਹੁਣ ਅਮਰਿੰਦਰ ਸਰਕਾਰ ਦੀ ਇਨ੍ਹਾਂ ਨਾਲ ਯਾਰੀ ਪੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਦਿਲੀ ਦੀ ਜਿੱਤ ਤੋਂ ਲਬਰੇਜ ਹਨ ਅਤੇ ਪੰਜਾਬ ਅੰਦਰ ਵੀ ਬਿਜਲੀ ਦੇ ਮੁੱਦੇ ਤੇ ਆਪਣੇ ਸੰਘਰਸ ਨੂੰ ਨਵੇਂ ਸਿਰਿਓ ਤੇਜ ਕਰਨਗੇ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਸਮੇਤ ਆਮ ਲੋਕਾਂ ਵਿੱਚ ਬਿਜਲੀ ਦਾ ਮਾਮਲਾ ਵੀ ਪਹਿਲਾ ਹੀ ਚੱਕ ਰਹੇ ਹਨ। ਚੀਮਾ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਦਿੱਲੀ ‘ਚ ਦਿੱਤੀਆਂ ਜਾਂਦੀਆਂ ਆਮ ਲੋਕਾਂ ਨੂੰ ਸਹੂਲਤਾਂ ਤੇ ਵਿਕਾਸ ਕੰਮਾਂ ਹੀ ਜਿੱਤ ਤਾ ਨਤੀਜਾ ਹਨ ਅਤੇ ਆਮ ਆਦਮੀ ਪਾਰਟੀ ਪੰਜਾਬ ਅੰਦਰ ਲੋਕਾਂ ਦੀ ਸਰਕਾਰ ਜ਼ਰੂਰ ਬਣਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।