ਸਹਿਮ, ਹੁਣੇ ਪੜ੍ਹੋ

Moderation, Hesitation, Gentleness

(ਏਜੰਸੀ)। ਸੰਕੋਚ ਤੇ ਸਲੀਕਾ ਔਰਤ ਦਾ ਗਹਿਣਾ ਹੈ। ਸਮਾਜ ਦਾ ਅਜਿਹਾ ਕੋਈ ਵੀ ਖੇਤਰ ਨਹੀਂ ਜਿੱਥੇ ਔਰਤ ਨੇ ਆਪਣੇ ਝੰਡੇ ਨਾ ਗੱਡੇ ਹੋਣ। ਅੱਜ ਦੇ ਯੁੱਗ ਵਿਚ ਔਰਤ ਕੇਵਲ ਮਰਦ ਦੇ ਬਰਾਬਰ ਹੀ ਨਹੀਂ ਬਲਕਿ ਉਸ ਤੋਂ ਅੱਗੇ ਚੱਲ ਰਹੀ ਹੈ। ਚਾਹੇ ਰਾਜਨੀਤੀ ਦਾ ਖੇਤਰ ਹੋਵੇ, ਅਜ਼ਾਦੀ ਦੇ ਸੰਗਰਾਮ ਦਾ ਜਾਂ ਪੁਲਾੜ ਦਾ, ਔਰਤ ਨੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੀ ਹੈ ਔਰਤ। ਅੱਜ ਪਸ਼ੂ ਬਿਰਤੀ ਵਾਲੇ ਲੋਕ ਆਪਣੀਆਂ ਸ਼ੈਤਾਨੀਆਂ ਤੇ ਬੇਹੁਦਾ ਹਰਕਤਾਂ ਨਾਲ ਉਸ ਨੂੰ ਡਰਾ-ਧਮਕਾ ਕੇ ਆਪਣੇ ਫਰਜਾਂ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਬਠਿੰਡਾ ‘ਚ ਵਰ੍ਹਿਆ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦਾ ਮੌਸਮ

ਅਜਿਹੇ ਅਨਸਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਦੀ ਔਰਤ ਅਬਲਾ ਨਹੀਂ, ਮਰਦ ਦੇ ਪੈਰ ਦੀ ਜੁੱਤੀ ਨਹÄ। ਲੋੜ ਪੈਣ ’ਤੇ ਆਪਣੇ ਉੱਪਰ ਹੋ ਰਹੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਉਹ ਚੰਡੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਜੇਕਰ ਆਪਣੇ ਆਲੇ-ਦੁਆਲੇ ਵੀ ਕਿਸੇ ਔਰਤ ਨਾਲ ਜ਼ੁਲਮ ਹੁੰਦਾ ਵੇਖੋ ਤਾਂ ਤੁਰੰਤ ਇਕੱਠੀਆਂ ਹੋ ਕੇ ਉਸ ਦਾ ਮੁਕਾਬਲਾ ਕਰੋ ਤਾਂ ਹੀ ਮਰਦਾਂ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।’’ ਅਜਿਹਾ ਜ਼ੋਰਦਾਰ ਔਰਤਾਂ ਨੂੰ ਜਾਗਿ੍ਰਤ ਕਰਨ ਵਾਲਾ ਭਾਸ਼ਣ ਸੁਣ ਕੇ ਸਮਾਗਮ ਵਿੱਚ ਬੈਠੀਆਂ ਔਰਤਾਂ ਖੁਸ਼ੀ ਵਿੱਚ ਨਾਅਰੇ ਲਾ ਰਹੀਆਂ ਸਨ ਜਿਵੇਂ ਸੱਚਮੁੱਚ ਹੀ ਆਪਣੇ ਉੱਪਰ ਹੋ ਰਹੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਵਿਚ ਸ਼ਕਤੀ ਆ ਗਈ ਹੋਵੇ।

ਆਪਣੀ ਮੰਜ਼ਲ ਨੂੰ ਜਾਂਦੇ ਹੋਏ ਬੱਸ ਵਿੱਚ ਬੈਠਾ ਮੈਂ ਸੋਚ ਰਿਹਾ ਸੀ ਕਿ ਜੇਕਰ ਔਰਤਾਂ ਵਿਚ ਇਸੇ ਤਰ੍ਹਾਂ ਜਾਗਿ੍ਰਤੀ ਆ ਗਈ ਤਾਂ ਉਹ ਦਿਨ ਦੂਰ ਨਹੀਂ, ਜਦੋਂ ਆਪਣੇ ਪਤੀਆਂ ਹੱਥੋਂ ਸਤਾਈਆਂ ਔਰਤਾਂ ਨੂੰ ਵੀ ਕੁਝ ਚੈਨ ਮਿਲ ਸਕੇਗਾ। ਸਵਾਰੀਆਂ ਨਾਲ ਭਰੀ ਬੱਸ ਮੱਠੀ ਚਾਲ ਨਾਲ ਆਪਣੀ ਮੰਜ਼ਲ ਵੱਲ ਵਧ ਰਹੀ ਸੀ। ਅਚਾਨਕ ਇੱਕ ਔਰਤ ਨੇ ਚਿਲਾਉਣਾ ਸ਼ੁਰੂ ਕੀਤਾ, ‘‘ਹਾਏ ਮੇਰਾ ਪੈਸਿਆਂ ਵਾਲਾ ਰੁਮਾਲ ਗੁਆਚ ਗਿਆ!’’ ਉਹ ਆਪਣੇ ਨਾਲ ਥੈਲੇ ਵਿਚ ਪਏ ਕੱਪੜਿਆਂ ਨੂੰ ਤੇਜ਼ੀ ਨਾਲ ਫਰੋਲ ਰਹੀ ਸੀ। ਉਸ ਦੇ ਨਾਲ ਬੈਠੀ ਉਸ ਦੀ ਭਣੇਵÄ, ਜੋ ਮਾਸੀ ਪਿੰਡ ਛੁੱਟੀਆਂ ਮਨਾਉਣ ਜਾ ਰਹੀ ਸੀ, ਤੇਜ਼ੀ ਨਾਲ ਉਸ ਦੀ ਮੱਦਦ ਕਰਨ ਲੱਗੀ।

ਇਹ ਵੀ ਪੜ੍ਹੋ : ਰੇਲਵੇ ਨੇ ਰੇਲ ਯਾਤਰੀਆਂ ਨੂੰ ਦਿੱਤਾ ਵੱਡਾ ਤੋਹਫਾ, ਚੱਲਣਗੀਆਂ 4 ਸਪੈਸ਼ਲ ਟਰੇਨਾਂ

ਔਰਤ ਦੇ ਅੱਥਰੂ ਆਪ-ਮੁਹਾਰੇ ਹੀ ਵਗਣ ਲੱਗ ਪਏ। ਉਸ ਦੀ ਭਣੇਵ ਮਾਸੀ ਨੂੰ ਚੁੱਪ ਕਰਾਉਣ ਦੀ ਵਿਅਰਥ ਕੋਸ਼ਿਸ਼ ਕਰ ਰਹੀ ਸੀ। ਪੁੱਛਣ ’ਤੇ ਪਤਾ ਲੱਗਾ ਕਿ ਰੁਮਾਲ ਵਿੱਚ ਵੀਹ ਰੁਪਏ ਸਨ ਜੋ ਉਹ ਘਰੋਂ ਲੈ ਕੇ ਆਈ ਸੀ। ਇੱਕ ਬਜ਼ੁਰਗ ਉਸ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਥਰੂਆਂ ਦੀ ਭਰਮਾਰ ਵਿਚ ਉਹ ਕਹਿਣ ਲੱਗੀ, ‘‘ਉਸਨੇ ਅੱਜ ਮੈਨੂੰ ਨਹੀਂ ਛੱਡਣਾ! ਕੁਟਾਪਾ ਚਾੜ੍ਹ ਕੇ ਹੀ ਦਮ ਲਵੇਗਾ! ਆਪ ਭਾਵੇਂ ਪੂਰੀ ਬੋਤਲ ਰੋਜ਼ ਪਦਾ ਹੈ ਪਰ ਮੇਰਾ ਬੁਰਾ ਹਾਲ ਕਰੇਗਾ!’’ ਉਹ ਸਹਿਮੀ ਹੋਈ ਸੀ ਆਉਣ ਵਾਲੇ ਦੁਖਦਾਈ ਪਲਾਂ ਬਾਰੇ ਸੋਚ ਕੇ।

ਅਚਾਨਕ ਮੈਂ ਵੇਖਿਆ ਕਿ ਉਹ ਔਰਤਾਂ ਜੋ ਸਮਾਗਮ ਵਿਚ ਧੂੰਆਂਧਾਰ ਭਾਸ਼ਣਾਂ ਨਾਲ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਿ੍ਰਤ ਕਰਨ ਦੇ ਨਾਲ-ਨਾਲ ਕਿਸੇ ਵੀ ਔਰਤ ਨਾਲ ਹੋ ਰਹੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕਹਿ ਰਹੀਆਂ ਸਨ ਬੱਸ ਵਿਚ ਹੀ ਬੈਠੀਆਂ ਸਨ। ਮੈਂ ਸੋਚਣ ਲੱਗਾ, ਜੇਕਰ ਕਿਤੇ ਇਸ ਔਰਤ ਦੇ ਪਤੀ ਨੇ ਇਨ੍ਹਾਂ ਦੇ ਸਾਹਮਣੇ ਇਸ ਨੂੰ ਕੁਝ ਕਹਿ ਦਿੱਤਾ ਤਾਂ ਅੱਜ ਉਸ ਦੀ ਖੈਰ ਨਹÄ। ਇਨ੍ਹਾਂ ਸੋਚਾਂ ਵਿਚ ਹੀ ਪਤਾ ਨਹੀਂ ਕਿਹੜੇ ਵੇਲੇ ਬੱਸ ਮੰਜ਼ਿਲ ’ਤੇ ਪਹੁੰਚ ਗਈ।

ਸ਼ਰਾਬ ਵਿਚ ਧੁੱਤ ਉਸ ਦਾ ਪਤੀ ਉਸ ਨੂੰ ਅੱਗੋਂ ਮਿਲਿਆ। ਸਹਿਮੀ ਹੋਈ ਔਰਤ ਨੇ ਸਾਰੀ ਗੱਲ ਉਸ ਨੂੰ ਦੱਸ ਦਿੱਤੀ। ਇਹ ਸੁਣਦਿਆਂ ਹੀ ਕੁੜੀ ਨੂੰ ਪਿਆਰ ਦੇਣ ਲਈ ਉਸ ਦਾ ਵਧਿਆ ਹੋਇਆ ਹੱਥ ਇਸ ਤਰ੍ਹਾਂ ਇੱਕਦਮ ਪਿੱਛੇ ਹਟ ਗਿਆ ਜਿਵੇਂ ਬਿਜਲੀ ਦਾ ਬਹੁਤ ਭਾਰੀ ਕਰੰਟ ਲੱਗਾ ਹੋਵੇ। ਗੁੱਸੇ ਵਿਚ ਲਾਲ ਹੋਇਆ ਕਹਿਣ ਲੱਗਾ, ‘‘ਮੈਂ ਹੁਣੇ ਹੀ ਪੂਰੀ ਬੋਤਲ ਪੀ ਕੇ ਆਇਆ ਹਾਂ, ਸਾਰਾ ਨਸ਼ਾ ਉਤਾਰ ਦਿੱਤਾ ਈ ਕਮਜਾਤਣੇ। ਤੇਰੀ ਸਜ਼ਾ ਇਹੋ ਹੈ ਕਿ ਅੱਜ ਤੂੰ 6 ਮੀਲ ਪਿੰਡ ਪੈਦਲ ਹੀ ਜਾਵੇਂਗੀ। (Read Now)

ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ : ਅਰੁਣ ਨਾਰੰਗ ਆਮ ਆਦਮੀ ਪਾਰਟੀ ’ਚ ਸ਼ਾਮਲ

ਸਹਿਮੀ ਹੋਈ ਔਰਤ ਕੰਬ ਰਹੀ ਸੀ। ਲੀਡਰ ਔਰਤਾਂ ਨੇ ਇੱਕ ਵਾਰ ਉਨ੍ਹਾਂ ਵੱਲ ਵੇਖਿਆ। ਉਸ ਦੇ ਪਤੀ ਨੂੰ ਕੁਝ ਵੀ ਕਹਿਣ ਦੀ ਥਾਂ ਚੁੱਪਚਾਪ ਆਪਣੇ ਘਰਾਂ ਨੂੰ ਚੱਲ ਪਈਆਂ। ਸਹਿਮੀ ਹੋਈ ਔਰਤ ਆਪਣੀ ਭਣੇਵÄ ਨਾਲ ਹੌਲੀ-ਹੌਲੀ ਪਿੰਡ ਵੱਲ ਨੂੰ ਕਦਮ ਵਧਾਉਣ ਲੱਗੀ ਤੇ ਪਤੀ ਠੇਕੇ ਵੱਲ ਨੂੰ। ਲੀਡਰ ਔਰਤਾਂ ਨੂੰ ਇਸ ਤਰ੍ਹਾਂ ਜਾਂਦੇ ਵੇਖ ਮੈਂ ਸੋਚਣ ਲੱਗਾ ਕਿ ਆਪਣੀਆਂ ਕਹੀਆਂ ਗੱਲਾਂ ’ਤੇ ਆਪ ਹੀ ਅਮਲ ਨਾ ਕਰਕੇ, ਆਪਣੇ ਲੱਛੇਦਾਰ ਭਾਸ਼ਣਾਂ ਨਾਲ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਕੇ, ਕੀ ਅਸÄ ਔਰਤਾਂ ਦਾ ਸਹਿਮ ਦੂਰ ਕਰਨ ਵਿਚ ਕਾਮਯਾਬ ਹੋ ਸਕਾਂਗੇ?