ਸਿਰਫ਼ ਰਸਮ ਨਾ ਬਣੇ ਫਿੱਟ ਇੰਡੀਆ ਮੂਵਮੈਂਟ

Formal, Fit, India, Movement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ਮੌਕੇ ਫਿਟ ਇੰਡੀਆ ਮੂਵਮੈਂਟ ਮੁਹਿੰਮ ਦੌਰਾਨ ਹਰ ਨਾਗਰਿਕ ਨੂੰ ਤੰਦਰੁਸਤ ਰਹਿਣ ਦਾ ਸੱਦਾ ਦਿੱਤਾ ਹੈ ਦੇਸ਼ ਦੇ ਮਹਾਨ ਖਿਡਾਰੀ ਤੇ ਹਾਕੀ ਦੇ ਜਾਦੂਗਰ ਮਰਹੂਮ ਮੇਜਰ ਧਿਆਨ ਚੰਦ ਦਾ ਜਨਮ ਦਿਨ ਰਾਸ਼ਟਰੀ ਖੇਡ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ ਇਹ ਬੇਹੱਦ ਜ਼ਰੂਰੀ ਸੀ ਕਿ ਦੇਸ਼ ਦੇ ਨਾਗਰਿਕਾਂ ਦੀ ਸਿਹਤ ਲਈ ਸਰਕਾਰੀ ਪੱਧਰ ’ਤੇ ਕੋਈ ਮੁਹਿੰਮ ਚਲਾਈ ਜਾਵੇ ਸਾਡੇ ਤੋਂ ਪਹਿਲਾਂ ਅਮਰੀਕਾ ਤੇ ਅਸਟਰੇਲੀਆ ਨੇ ਆਪਣੇ ਆਲਸੀ ਨਾਗਰਿਕਾਂ  ਨੂੰ ਕਸਰਤ ਨਾਲ ਜੋੜਨ ਲਈ ਇੱਕ ਸਮਾਂਬੱਧ ਮੁਹਿੰਮ ਚਲਾਈ ਹੋਈ ਹੈ ਜਿੱਥੋਂ ਤੱਕ ਭਾਰਤ ਦਾ ਸਬੰਧ ਹੈ ਵਧ ਰਹੀ ਤਕਨਾਲੋਜੀ ਕਾਰਨ ਬੰਦੇ ਦਾ ਜੀਵਨ ਅਰਾਮਪ੍ਰਸਤ ਹੋ ਗਿਆ ਹੈ ਆਵਾਜਾਈ ਦੇ ਸਾਧਨਾਂ ਨੇ ਪੈਦਲ ਚੱਲਣ ਤੇ ਸਾਈਕਲ ਚਲਾਉਣਾ ਜ਼ਿੰਦਗੀ ’ਚੋਂ ਅਲੋਪ  ਕਰ ਦਿੱਤਾ ਹੈ ਸ਼ੂਗਰ ਤੇ ਦਿਲ ਦੇ ਰੋਗਾਂ ਨੇ ਵੱਡੀ ਗਿਣਤੀ ਆਬਾਦੀ ਨੂੰ ਘੇਰ ਲਿਆ ਹੈ ਕਈ ਦੇਸ਼ ਸਾਈਕਲ ਨੂੰ ਦੁਬਾਰਾ ਸਟੇਟਸ ਸਿੰਬਲ ਬਣਾਉਣ ਲਈ ਦੀ ਮੁਹਿੰਮ ਚਲਾ ਰਹੇ ਹਨ ਉਹਨਾਂ ਮੁਲਕਾਂ ’ਚ ਹਾਈ-ਵੇ ’ਤੇ ਸਾਈਕਲਾਂ ਲਈ ਵੱਖਰੇ ਟਰੈਕ ਬਣਾਏ ਗਏ ਹਨ ਸਾਡੇ ਦੇਸ਼ ਅੰਦਰ ਇਹ ਯਤਨ ਅਜੇ ਕਾਫ਼ੀ ਸੀਮਤ ਹਨ ਇਹ ਸੱਚਾਈ ਹੈ ਕਿ ਸਿਹਤਮੰਦ ਨਾਗਰਿਕ ਹੀ ਮਜ਼ਬੂੁਤ ਦੇਸ਼ ਦਾ ਨਿਰਮਾਣ ਕਰਦੇ ਹਨ ਪਰ ਇਹ ਵੀ ਹਕੀਕਤ ਹੈ ਕਿ ਸਰਕਾਰੀ ਪੱਧਰ ’ਤੇ ਚਲਾਈਆਂ ਜਾਂਦੀਆਂ ਬਹੁਤੀਆਂ ਮੁਹਿੰਮਾਂ ਸਿਰਫ਼ ਉਸ ਦਿਨ ਤੱਕ ਸੀਮਤ ਰਹਿ ਜਾਂਦੀਆਂ ਹਨ ਇਹ ਦਿਨ ਸਿਰਫ਼ ਰਸਮ ਬਣ ਕੇ ਰਹਿ ਜਾਂਦੇ ਹਨ ਭਾਰਤ ਦੀ ਪਹਿਲ ਕਦਮੀ ਨਾਲ ਯੋਗ ਦਿਵਸ ਨੂੰ ਕੌਮਾਂਤਰੀ ਦਿਵਸ ਦਾ ਦਰਜਾ ਮਿਲ ਗਿਆ ਹੈ 21 ਜੂਨ ਨੂੰ ਯੋਗ ਦੇਸ਼ ਦੇ ਨਾਲ ਵਿਦੇਸ਼ਾਂ ’ਚ ਹੁੰਦਾ ਹੈ ਉਸ ਨੂੰ ਰੋਜ਼ਾਨਾ ਦੀ ਜਿੰਦਗੀ ’ਚ ਸ਼ਾਮਲ ਨਹੀਂ ਕੀਤਾ ਜਾਂਦਾ ਸਿਆਸੀ ਪੈਂਤਰੇਬਾਜੀ ਵੀ ਅਜਿਹੀਆਂ ਮੁਹਿੰਮਾਂ ’ਚ ਅੜਿੱਕਾ ਬਣਦੀ ਹੈ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਦੀ ਸਰਕਾਰ ਵਾਲੇ ਰਾਜਾਂ ’ਚ ਅਜਿਹੀਆਂ ਮੁਹਿੰਮਾਂ ਕਮਜ਼ੋਰ ਹੀ ਹੁੰਦੀਆਂ ਹਨ।

ਜੇਕਰ ਕੇਂਦਰ ਦੇ ਨਾਲ ਸੂਬਾ ਸਰਕਾਰਾਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੇ ਅਧਿਕਾਰੀ ਵੀ ਪੂਰੀ ਇੱਛਾ ਸ਼ਕਤੀ ਨਾਲ ਕੰਮ ਕਰਨ ਤਾਂ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ ਉਂਜ ਵੀ ਸਿਹਤ ਰਾਸ਼ਟਰ ਦੇ ਨਾਲ-ਨਾਲ ਸਭ ਦਾ ਨਿੱਜੀ ਮਸਲਾ ਹੈ ਇਸ ਨਾਲ ਲਾਭ ਹਰ ਇੱਕ ਨੂੰ ਨਿੱਜੀ ਤੌਰ ’ਤੇ ਹੋਣਾ ਹੈ ਕੇਂਦਰ ਸਰਕਾਰ ਨੇ ਨਵੀਂ ਮੁਹਿੰਮ ਚਲਾ ਕੇ ਵਧੀਆ ਕਦਮ ਚੁੱਕਿਆ ਹੈ  ਚੰਗਾ ਹੋਵੇ ਜੇਕਰ ਮਹਾਂਨਗਰਾਂ ਤੋਂ ਲੈ ਕੇ ਪਿੰਡ ਪੱਧਰ ਤੱਕ ਕਸਰਤ ਲਈ ਬੁਨਿਆਦੀ ਢਾਂਚਾ ਬਣਾਉਣ ਮੁਹੱਈਆ ਕਰਵਾਇਆ ਜਾਵੇ ਪਾਰਕਾਂ ਅੰਦਰ ਜਿੰਮ ਦਾ ਨਿਰਮਾਣ ਕਰਵਾਇਆ ਜਾਵੇ ਕਈ ਪਿੰਡਾਂ ’ਚ ਲੋਕਾਂ ਨੇ ਆਪਣੀ ਜੇਬ੍ਹ ’ਚੋਂ ਪੈਸੇ ਖਰਚ ਕੇ ਜਿੰਮ ਬਣਾਵਾਏ ਹਨ  ਖੇਡ ਦਿਵਸ ਮੌਕੇ ਖੇਡ ਨੀਤੀਆਂ ਤੇ ਖੇਡ ਪ੍ਰੋਗਰਾਮਾਂ ਦਾ ਐਲਾਨ ਵੀ ਜ਼ਰੂਰੀ ਹੈ ਤਾਂ ਕਿ ਖਿਡਾਰੀਆਂ ਨੂੰ ਹੋਰ ਉਤਸ਼ਾਹ ਮਿਲ ਸਕੇ ਮੇਜਰ ਧਿਆਨ ਚੰਦ ਵਰਗੇ ਖਿਡਾਰੀਆਂ ਦੀ ਅੱਜ ਦੇਸ਼ ਨੂੰ ਸਖ਼ਤ ਜਰੂਰਤ ਹੈ ਕਿਉਂਕਿ ਉਲੰਪਿਕ ’ਚ ਸਾਡੇ ਤਮਗਿਆਂ ਦਾ ਅੰਕੜਾ ਕਾਫ਼ੀ ਛੋਟਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।