ਪਵਾਰ ਨੇ ਕਿਹਾ, ਅਸਤੀਫਾ ਵਾਪਸ ਲੈਣ ਲਈ ਉਨ੍ਹਾਂ ‘ਤੇ ਬਹੁਤ ਦਬਾਅ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸ਼ਰਦ ਪਵਾਰ ਵੱਲੋਂ ਐੱਨਸੀਪੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਸ਼ਰਦ ਪਵਾਰ (Sharad Pawar) ਦੇ ਅਸਤੀਫੇ ਦੇਣ ਤੋਂ ਬਾਅਦ ਅਸਤੀਫਿਆਂ ਦੀ ਝੜੀ ਲੱਗ ਗਈ ਹੈ। ਅਸਤੀਫ ਤੋਂ ਇੱਕ ਦਿਨ ਬਾਅਦ ਹੀ ਜਤਿੰਦਰ ਅਵਹਾਦ ਨੇ ਵੀ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਦੂਜੀ ਮੰਜ਼ਿਲ ਤੋਂ ਡਿੱਗੀ ਵਿਦਿਆਰਥਣ ਦੀ ਹੋਈ ਮੌਤ
ਵਿਧਾਇਕ ਅਨਿਲ ਪਾਟਿਲ ਨੇ ਵੀ ਆਪਣਾ ਅਸਤੀਫਾ ਸ਼ਰਦ ਪਵਾਰ ਨੂੰ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਹੋਰ ਵੀ ਕਈ ਅਸਤੀਫੇ ਹੋ ਸਕਦੇ ਹਨ। ਐਨਸੀਪੀ ਮੁਖੀ ਸ਼ਰਦ ਪਵਾਰ (82) ਨੇ ਮੰਗਲਵਾਰ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ ਅਤੇ ਉਨ੍ਹਾਂ ਦੇ ਭਤੀਜੇ ਅਜੀਤ ਨੇ ਕਿਹਾ ਸੀ ਕਿ ਸਾਹਬ ਦਾ ਫ਼ੈਸਲਾ ਬਦਲਿਆ ਨਹੀਂ ਜਾ ਸਕਦਾ। ਇਸ ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ-ਕਾਰਕੁੰਨਾਂ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਅਸਤੀਫੇ ਵਾਪਸ ਲੈਣ ਦੀ ਮੰਗ ਕੀਤੀ। ਪਵਾਰ ਨੇ ਅੱਜ ਸਵੇਰੇ ਕਿਹਾ ਹੈ ਕਿ ਅਸਤੀਫਾ ਵਾਪਸ ਲੈਣ ਲਈ ਉਨ੍ਹਾਂ ‘ਤੇ ਬਹੁਤ ਦਬਾਅ ਹੈ।
ਸ਼ਰਦ ਪਵਾਰ ਨੇ 2 ਮਈ ਨੂੰ ਦਿੱਤਾ ਸੀ ਅਸਤੀਫਾ (Sharad Pawar)
ਸ਼ਰਦ ਪਵਾਰ ਨੇ ਆਪਣੇ ਅਸਤੀਫੇ ‘ਚ ਲਿਖਿਆ, ‘ਮੇਰੇ ਦੋਸਤੋ! ਮੈਂ ਐਨਸੀਪੀ ਦੇ ਪ੍ਰਧਾਨ ਦਾ ਅਹੁਦਾ ਛੱਡ ਰਿਹਾ ਹਾਂ, ਪਰ ਸਮਾਜਿਕ ਜੀਵਨ ਤੋਂ ਸੰਨਿਆਸ ਨਹੀਂ ਲੈ ਰਿਹਾ ਹਾਂ। ਲਗਾਤਾਰ ਸਫ਼ਰ ਕਰਨਾ ਮੇਰੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਮੈਂ ਜਨਤਕ ਮੀਟਿੰਗਾਂ ਅਤੇ ਸਮਾਗਮਾਂ ਵਿੱਚ ਸ਼ਾਮਲ ਹੋਣਾ ਜਾਰੀ ਰੱਖਾਂਗਾ। ਭਾਵੇਂ ਮੈਂ ਪੁੂਨੇ, ਬਾਰਾਮਤੀ, ਮੁੰਬਈ, ਦਿੱਲੀ ਜਾਂ ਭਾਰਤ ਦੇ ਕਿਸੇ ਹੋਰ ਹਿੱਸੇ ਵਿੱਚ ਰਹਾਂ, ਮੈਂ ਹਮੇਸ਼ਾ ਵਾਂਗ ਤੁਹਾਡੇ ਲਈ ਉਪਲਬਧ ਰਹਾਂਗਾ।
ਮੈਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸਮੇਂ ਕੰਮ ਕਰਦਾ ਰਹਾਂਗਾ। ਲੋਕਾਂ ਦਾ ਪਿਆਰ ਤੇ ਭਰੋਸਾ ਹੀ ਮੇਰਾ ਸਾਹ ਹੈ। ਮੈਨੂੰ ਜਨਤਾ ਤੋਂ ਕੋਈ ਵੱਖਰਾ ਨਹੀਂ ਹੋ ਰਿਹਾ। ਮੈਂ ਤੁਹਾਡੇ ਨਾਲ ਸੀ ਅਤੇ ਆਖਰੀ ਸਾਹ ਤੱਕ ਤੁਹਾਡੇ ਨਾਲ ਰਹਾਂਗਾ। ਇਸ ਲਈ ਅਸੀਂ ਮਿਲਦੇ ਰਹਾਂਗੇ। ਧੰਨਵਾਦ।’