ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਘੱਗਰ ਦੇ ਪਾੜ ਵਾਲੇ ਡੂੰਘੇ ਥਾਂ ਤੋਂ ਲੱਭੀ ਟਰਾਲੀ

Ghaggar
ਬਰੇਟਾ: ਡੂੰਘੀ ਥਾਂ ਤੋਂ ਲੱਭੀ ਟਰਾਲੀ ਬਾਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਵਾਸੀ। ਤਸਵੀਰ: ਸੱਚ ਕਹੂੰ ਨਿਊਜ਼

(ਕ੍ਰਿਸ਼ਨ ਭੋਲਾ) ਬਰੇਟਾ। ਚਾਂਦਪਰਾ ਬੰਨ੍ਹ ਵਿੱਚ 15 ਮਈ ਨੂੰ ਪਾੜ ਪੈਣ ਸਮੇਂ ਹਰਦੀਪ ਸਿੰਘ ਵਾਸੀ ਪਿੰਡ ਚੱਕ ਅਲੀਸ਼ੇਰ ਨੇ ਅਪਣੀ ਟਰਾਲੀ ਨੂੰ ਸਾਥੀਆਂ ਦੀ ਮੱਦਦ ਨਾਲ ਪਾੜ ਵਿਚ ਸੁੱਟ ਦਿੱਤਾ ਸੀ, ਜਿਹੜਾ ਕਿ 47 ਫੁੱਟ ਡੂੰਘਾ ਸੀ। ਪਿੰਡ ਕੁਲਰੀਆਂ ਦੇ ਨੌਜਵਾਨ ਹਰਬੰਸ ਸਿੰਘ ਨੇ ਪੰਜ ਛੇ ਦਿਨ ਦੀ ਕੋਸ਼ਿਸ਼ ਤੋਂ ਬਾਅਦ ਐਨੀ ਡੂੰਘੀ ਥਾਂ ਤੋਂ ਟਰਾਲੀ ਲੱਭੀ ਅਤੇ ਪੂਰੇ ਇਲਾਕੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ਼ ਸਖਤੀ : ਮੈਡੀਕਲ ਸਟੋਰ ਕੀਤਾ ਸੀਲ

ਹਰਬੰਸ ਸਿੰਘ ਯਾਦਵ ਨੇ ਜਿੱਥੇ ਖੜੇ ਪਾਣੀ ਵਿੱਚ ਗੋਤਾ ਲਗਾ ਕੇ ਟਰਾਲੀ ਦਾ ਪਤਾ ਲਗਾਇਆ ਤਾਂ ਉੱਥੇ ਹੀ ਟਰਾਲੀ ਨੂੰ ਕਰੇਨ ਦੀ ਮੱਦਦ ਨਾਲ ਅੱਜ ਕੱਢ ਲਿਆ ਗਿਆ। ਇਸ ਮੌਕੇ ਕਿਸਾਨ ਆਗੂ ਸਿਮਰਨਜੀਤ ਕੁਲਰੀਆਂ ਨੇ ਕਿਹਾ ਕਿ ਅਜਿਹੇ ਮੌਕਿਆਂ ’ਤੇ ਲੋਕਾਂ ਨਾਲ ਖੜ੍ਹਨ ਵਾਲੇ ਯੋਧੇ ਹੁੰਦੇ ਹਨ। ਪਿੰਡ ਚੱਕ ਅਲੀਸ਼ੇਰ ਦੇ ਸਰਪੰਚ ਜਸਵੀਰ ਸਿੰਘ, ਮਨਦੀਪ ਚਹਿਲ, ਬਲਜਿੰਦਰ ਸਿੰਘ ਚਹਿਲ ਨੇ ਟਰਾਲੀ ਲੱਭਣ ਵਾਲੇ ਨੌਜਵਾਨ ਹਰਬੰਸ ਸਿੰਘ ਕੁਲਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵੀਰ ਸਿੰਘ,ਜੋਬਨ ਸਿੰਘ, ਬੱਬੂ ਕੁਲਰੀਆਂ, ਅਮਰੀਕ ਸਿੰਘ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here