Punjab Police: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਅੱਜ ਜਿਲ੍ਹਾ ਪਟਿਆਲਾ ਦੇ ਵੱਖ-2 ਕੇਸਾਂ ਨਾਲ ਸਬੰਧਤ ਕਰੀਬ 5 ਕਰੋੜ ਦੇ ਕਰੀਬ 200 ਵਹੀਕਲ ਜਿੰਨ੍ਹਾਂ ਵਿੱਚ ਟਰੱਕ, ਟਰੈਕਟਰ ਅਤੇ ਕਾਰਾਂ ਵਗੈਰਾ ਸ਼ਾਮਲ ਹਨ ਅਸਲ ਮਾਲਕਾਂ ਦੇ ਸਪੁਰਦ ਕੀਤੇ। ਡਾ. ਨਾਨਕ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਗੌਰਵ ਯਾਦਵ ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਕਾਰਵਾਈ ਕੀਤੀ ਗਈ।
ਜਸਬੀਰ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਸਪੈਸਲ ਬਰਾਂਚ ਪਟਿਆਲਾ, ਯੋਗੇਸ਼ ਕੁਮਾਰ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ, ਸ੍ਰੀਮਤੀ ਨੇਹਾ ਅਗਰਵਾਲ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਥਾਨਕ ਪਟਿਆਲਾ, ਰਾਜੇਸ਼ ਕੁਮਾਰ ਮਲਹੋਤਰਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਪੀ.ਬੀ.ਆਈ/ਐਨ.ਡੀ.ਪੀ.ਐਸ ਕਮ ਨਾਰਕੋਟਿਕ ਪਟਿਆਲਾ ਅਤੇ ਜਿਲ੍ਹਾ ਪਟਿਆਲਾ ਦੇ ਨਵੇਂ ਭਰਤੀ ਹੋਏ ਲਾਅ ਅਫਸਰਾਨ ਦੀ ਅਗਵਾਈ ਹੇਠ ਜਿਲ੍ਹਾ ਪਟਿਆਲਾ ਦੇ ਵੱਖ-2 ਕੇਸਾਂ ਦੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਕਰੀਬ 05 ਕਰੋੜ ਦੇ ਕਰੀਬ 200 ਵਹੀਕਲ ਜਿੰਨ੍ਹਾਂ ਵਿੱਚ ਟਰੱਕ, ਟਰੈਕਟਰ ਅਤੇ ਕਾਰਾਂ ਵਗੈਰਾ ਸ਼ਾਮਲ ਹਨ, ਉਨ੍ਹਾਂ ਦੇ ਅਸਲ ਮਾਲਕਾਂ ਦੇ ਸਪੁਰਦ ਕੀਤੇ ਗਏ ਹਨ । Punjab Police
Read Also : Punjab News: ਹੁਣੇ-ਹੁਣੇ ਹਸਪਤਾਲ ਤੋਂ ਆਈ ਮੁੱਖ ਮੰਤਰੀ ਮਾਨ ਦੀ ਸਿਹਤ ਨਾਲ ਜੁੜੀ ਤਾਜ਼ਾ ਅਪਡੇਟ
ਜਿੰਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਪੁਲਿਸ ਪਟਿਆਲਾ ਦੇ ਲੋਕਾਂ ਦੀ ਸੇਵਾ ਅਤੇ ਉਨ੍ਹਾਂ ਦੀ ਹਿਫਾਜਤ ਲਈ ਹਰ ਸਮੇਂ ਤਿਆਰ ਹੈ। ਪਟਿਆਲਾ ਪੁਲਿਸ ਵੱਲੋਂ ਇਹ ਵਿਸ਼ੇਸ਼ ਉਪਰਾਲਾ ਵੀ ਇਸੇ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦਾ ਪੁਲਿਸ ਪ੍ਰਤੀ ਵਿਸ਼ਵਾਸ ਅਤੇ ਸਹਿਯੋਗ ਦੀ ਭਾਵਨਾ ਹੋਰ ਵੀ ਮਜਬੂਤ ਹੋ ਸਕੇ। ਪਟਿਆਲਾ ਪੁਲਿਸ ਵੱਲੋਂ ਲੋਕਾਂ ਪ੍ਰਤੀ ਆਪਣੀ ਵਚਨ-ਬਧਤਾ ਨੂੰ ਦੋਹਰਾਉਂਦਿਆ ਹੋਇਆ ਹੀ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਵੱਖ-2 ਕੇਸਾਂ ਦੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ 550 ਦੇ ਕਰੀਬ ਵਹੀਕਲ ਅਸਲ ਵਾਰਸਾਂ ਦੇ ਸਪੁਰਦ ਕੀਤੇ ਜਾਣਗੇ।