ਸੁਰੱਖਿਆ ਬਲਾਂ ਦੀ ਚੌਂਕੀ ‘ਤੇ ਕੀਤਾ ਹਮਲਾ
ਪੁਲੇ ਖਮੁਰੀ, ਏਜੰਸੀ। ਉਤਰੀ ਅਫਗਾਨਿਸਤਾਨ ਦੇ ਬਾਗਲਾਨ ਪ੍ਰਾਂਤ ‘ਚ ਸੁਰੱਖਿਆ ਬਲਾਂ ਦੀ ਇੱਕ ਚੌਂਕੀ ‘ਤੇ ਤਾਲਿਬਾਨੀ ਅੱਤਵਾਦੀਆਂ ਦੇ ਕੱਲ੍ਹ ਰਾਤ ਕੀਤੇ ਗਏ ਹਮਲੇ ‘ਤੇ ਘੱਟੋ ਘੱਟ ਅੱਠ ਸੈਨਿਕ ਮਾਰੇ ਗਏ। ਇੱਕ ਸਥਾਨਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਤਾਲਿਬਾਨੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਇੱਕ ਚੌਂਕੀ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਜਿਸ ‘ਚ ਘੱਟੋ ਘੱਟ ਅੱਠ ਸੈਨਿਕ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਬੁਲਾਰੇ ਨੇ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਆਸਪਾਸ ਦੇ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ਼ ਅਭਿਆਨ ਨੂੰ ਤੇਜ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ














