ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Amloh News: ਐ...

    Amloh News: ਐਡਵੋਕੇਟ ਸ਼ੀਤਲ ਸ਼ਰਮਾ ਬਾਰ ਐਸੋਸੀਏਸ਼ਨ ਅਮਲੋਹ ਦੇ ਸੰਯੁਕਤ ਸਕੱਤਰ ਨਿਯੁਕਤ

    Amloh News
    ਅਮਲੋਹ : ਐਡਵੋਕੇਟ ਸ਼ੀਤਲ ਸ਼ਰਮਾ ਨੂੰ ਬਾਰ ਐਸੋਸੀਏਸ਼ਨ ਅਮਲੋਹ ਦਾ ਸੰਯੁਕਤ ਸਕੱਤਰ ਨਿਯੁਕਤ ਹੋਣ ਤੇ ਸਨਮਾਨਿਤ ਕਰਦੇ ਹੋਏ ਪ੍ਰਧਾਨ ਸਤਨਾਮ ਸਿੰਘ ਭਗੜਾਣਾ ਅਤੇ ਹੋਰ। ਤਸਵੀਰ: ਅਨਿਲ ਲੁਟਾਵਾ

    Amloh News: (ਅਨਿਲ ਲੁਟਾਵਾ) ਅਮਲੋਹ। ਬਾਰ ਐਸੋਸੀਏਸ਼ਨ ਅਮਲੋਹ ਦੀ ਨਵੀਂ ਹੋਈ ਚੋਣ ਵਿੱਚ ਐਡਵੋਕੇਟ ਸ਼ੀਤਲ ਸ਼ਰਮਾ ਨੂੰ ਬਾਹਰ ਐਸੋਸੀਏਸ਼ਨ ਅਮਲੋਹ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਸਤਨਾਮ ਸਿੰਘ ਭਗੜਾਣਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਐਡਵੋਕੇਟ ਸ਼ੀਤਲ ਸ਼ਰਮਾ ਨੂੰ ਹਾਰ ਪਾ ਕੇ ਵਧਾਈ ਦਿੱਤੀ। ਇਸ ਮੌਕੇ ਐਡਵੋਕੇਟ ਸ਼ੀਤਲ ਸ਼ਰਮਾ ਨੇ ਬਾਹਰ ਐਸੋਸੀਏਸ਼ਨ ਅਮਲੋਹ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਵਕੀਲਾਂ ਦੇ ਮਸਲੇ ਹੱਲ ਕਰਵਾਉਣ ਵਾਸਤੇ ਆਵਾਜ਼ ਚੁੱਕਣਗੇ।

    ਇਹ ਵੀ ਪੜ੍ਹੋ: Weather Update: ਫਿਰ ਕਰਵਟ ਲਵੇਗਾ ਮੌਸਮ, ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਸੂਬਿਆਂ ’ਚ ਮੀਂਹ ਦੀ ਸੰਭਾਵਨਾ, ਜਾਣੋ ਮੌਸ…

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਐਡਵੋਕੇਟ ਸ਼ੀਤਲ ਸ਼ਰਮਾ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਬਾਰ ਐਸੋਸੀਏਸ਼ਨ ਅਮਲੋਹ ਦਾ
    ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 28 ਫਰਵਰੀ ਨੂੰ ਪੰਜਾਬ ਭਰ ਦੇ ਵਿੱਚ ਹੋਣ ਵਾਲੀਆਂ ਬਾਹਰ ਐਸੋਸੀਏਸ਼ਨ ਦੀਆਂ ਚੋਣਾਂ ਸਬੰਧੀ ਅੱਜ ਅਮਲੋਹ ਵਿਖੇ ਕਾਗਜ਼ ਭਰਨ ਦੇ ਆਖਰੀ ਮਿਤੀ ਸੀ ਜਿਸ ਕਾਰਨ ਉਹਨਾਂ ਦੇ ਵਿਰੋਧੀ ਪੱਖ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਜਿਸ ਕਰਕੇ ਉਹਨਾਂ ਨੂੰ ਨਿਰਵਿਘਨ ਤੌਰ ’ਤੇ ਐਸੋਸੀਏਸ਼ਨ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਗਰੁੱਪ ਦੇ ਨਵੇਂ ਚੁਣੇ ਪ੍ਰਧਾਨ ਸਤਨਾਮ ਸਿੰਘ ਭਗੜਾਣਾ, ਮੀਤ ਪ੍ਰਧਾਨ ਮੋਹਿਤ ਪੁਰੀ, ਸਕੱਤਰ ਨਰਿੰਦਰ ਸਿੰਘ, ਕੈਸ਼ੀਅਰ ਚਰਨਜੀਤ ਸਿੰਘ, ਲਾਇਬਰੇਰੀ ਇੰਚਾਰਜ ਅਜੇ ਕੁਮਾਰ, ਕਾਰਜਕਾਰੀ ਮੈਂਬਰ ਅਸਲਮ ਖਾਨ, ਰਿਸ਼ਵ ਸ਼ਰਮਾ ਅਤੇ ਕੇਸ਼ਵ ਗਰਗ ਮੌਜੂਦ ਰਹੇ। Amloh News

    LEAVE A REPLY

    Please enter your comment!
    Please enter your name here