ਸੂਜੀ ਖਾਣ ਦੇ ਫਾਇਦੇ ਅਤੇ ਨੁਕਸਾਨ

ਸੂਜੀ ਖਾਣ ਦੇ ਫਾਇਦੇ ਅਤੇ ਨੁਕਸਾਨ

ਸੂਜੀ (Semolina) ਦਾ ਕੜਾਹ ਅਤੇ ਪੂੜੀ ਸਵਾਦ ਵਿੱਚ ਬਹੁਤ ਹੀ ਲਾਜ਼ਵਾਬ ਹੁੰਦੇ ਹਨ। ਪਰ ਕੀ ਕਦੇ ਤੁਸੀਂ ਸੂਜੀ ਖਾਣ ਦੇ ਫਾਇਦਿਆਂ ਬਾਰੇ ਜਾਣਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਸੂਜੀ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ। ਜੇਕਰ ਨਹੀਂ, ਤਾਂ ਆਓ! ਅੱਜ ਅਸੀਂ ਜਾਣਦੇ ਹਾਂ ਕਿ ਸੂਜੀ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਅਤੇ ਸੂਜੀ ਖਾਣ ਦੇ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ। ਸੂਜੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਸੂਜੀ ਹੀ ਨਹੀਂ ਸੂਜੀ ਦਾ ਆਟਾ ਵੀ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਸੂਜੀ ਦਾ ਆਟਾ ਇੱਕ ਹੈਲਦੀ ਬਦਲ ਦੇ ਰੂਪ ਵਿੱਚ ਅਸੀਂ ਸ਼ਾਮਲ ਕਰ ਸਕਦੇ ਹਾਂ। ਆਮ ਤੌਰ ’ਤੇ ਸੂਜੀ ਦੇ ਆਟੇ ਦਾ ਇਸਤੇਮਾਲ ਬਰੈੱਡ ਅਤੇ ਪਾਸਤਾ ਬਣਾਉਣ ਲਈ ਕੀਤਾ ਜਾਂਦਾ ਹੈ। ਕਿਉਂਕਿ ਇਹ ਆਮ ਆਟੇ ਦੇ ਮੁਕਾਬਲੇ ਕਾਫ਼ੀ ਬਿਹਤਰ ਹੁੰਦਾ ਹੈ।

ਸ਼ੂਗਰ ਨੂੰ ਕਰੇ ਕੰਟਰੋਲ

ਡਾਇਬਿਟੀਜ ਰੋਗੀਆਂ ਲਈ ਸੂਜੀ ਫਾਇਦੇਮੰਦ ਹੋ ਸਕਦੀ ਹੈ। ਇਸ ਵਿੱਚ ਗਲਾਈਸੇਮਿਕ ਇੰਡੈਕਸ ਦੀ ਮਾਤਰਾ ਬਹੁਤ ਹੀ ਘੱਟ ਹੋ ਜਾਂਦੀ ਹੈ। ਜਿਸ ਕਾਰਨ ਸਫੈਦ ਆਟੇ ਦੇ ਮੁਕਾਬਲੇ ਸੂਜੀ ਪੇਟ ਲਈ ਚੰਗੀ ਮੰਨੀ ਜਾਂਦੀ ਹੈ। ਇਹ ਪੇਟ ਅਤੇ ਅੰਤੜੀਆਂ ਵਿੱਚ ਹੌਲੀ ਰਫ਼ਤਾਰ ਨਾਲ ਪਚਦੀ ਹੈ ਅਤੇ ਪੂਰਨ ਰੂਪ ਨਾਲ ਅਵਸ਼ੋਸ਼ਿਤ ਹੁੰਦੀ ਹੈ। ਇਸ ਵਜ੍ਹਾ ਨਾਲ ਸਰੀਰ ਵਿੱਚ ਮੌਜੂਦ ਸ਼ੂਗਰ ਦਾ ਪੱਧਰ ਵੀ ਕੰਟਰੋਲ ਰਹਿੰਦਾ ਹੈ। ਸੂਜੀ ਦੇ ਸੇਵਨ ਨਾਲ ਡਾਇਬਿਟੀਜ ਰੋਗੀਆਂ ਵਿੱਚ ਬਲੱਡ ਸ਼ੁਗਰ ਦਾ ਪੱਧਰ ਤੇਜੀ ਨਾਲ ਘੱਟ ਹੁੰਦਾ
ਹੈ। ਜੇਕਰ ਤੁਸੀਂ ਡਾਇਬਿਟੀਜ ਰੋਗੀ ਹੋ, ਤਾਂ ਆਪਣੀ ਡਾਈਟ ਵਿੱਚ ਸੂਜੀ ਨੂੰ ਸ਼ਾਮਲ ਕਰ ਸਕਦੇ ਹੋ।

ਕਿਵੇਂ ਤਿਆਰ ਹੁੰਦੀ ਹੈ ਸੂਜੀ?

ਸੁਆਦਲੀ ਹੈਲਦੀ ਡਿਸ਼ ਬਣਾਉਣ ਲਈ ਅਸੀਂ ਸੂਜੀ ਦਾ ਇਸਤੇਮਾਲ ਕਰਦੇ ਹਾਂ। ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਸੂਜੀ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ? ਤੁਹਾਨੂੰ ਦੱਸ ਦੇਈਏ ਕਿ ਸੂਜੀ ਬਣਾਉਣ ਲਈ ਅਸੀਂ ਦੁਰੁਮ ਕਣਕ ਦੀ ਵਰਤੋਂ ਕਰਦੇ ਹਾਂ। ਕਣਕ ਤੋਂਂ ਸੂਜੀ ਤਿਆਰ ਕਰਟ ਲਈ ਇਸਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ।

ਇਸ ਤੋਂ ਬਾਅਦ ਮਸ਼ੀਨਾਂ ਦੀ ਮੱਦਦ ਨਾਲ ਕਣਕ ਦੇ ਉੱਪਰੀ ਛਿਲਕੇ ਨੂੰ ਲਾਹਿਆ ਜਾਂਦਾ ਹੈ। ਇਸ ਤੋਂ ਬਾਅਦ ਕਣਕ ਦੇ ਸਫੇਦ ਭਾਗ ਨੂੰ ਮਸ਼ੀਨਾਂ ਦੀ ਮੱਦਦ ਨਾਲ ਦਾਣੇਦਾਰ ਰੂਪ ਵਿੱਚ ਪੀਸਿਆ ਜਾਂਦਾ ਹੈ ਕਣਕ ਤੋਂ ਤਿਆਰ ਇਨ੍ਹਾਂ ਦਾਣਿਆਂ ਨੂੰ ਅਸੀਂ ਸੂਜੀ ਦੇ ਰੂਪ ਵਿੱਚ ਇਸਤੇਮਾਲ ਕਰਦੇ ਹਾਂ। ਹਾਲਾਂਕਿ, ਕਣਕ ਦੇ ਮੁਕਾਬਲੇ ਸੂਜੀ ਘੱਟ ਪੌਸ਼ਟਿਕ ਹੁੰਦੀ ਹੈ। ਕਿਉਂਕਿ ਕਣਕ ਦੇ ਛਿਲਕੇ ਵਿੱਚ ਪੋਸ਼ਕ ਤੱਤ ਮੌਜੂਦ ਹੁੰਦਾ ਹੈ, ਜਿਸਨੂੰ ਅਸੀਂ ਸੂਜੀ ਤਿਆਰ ਕਰਨ ਲਈ ਲਾਹ ਦਿੰਦੇ ਹਾਂ।

ਕੀ ਮੈਦੇ ਦੇ ਮੁਕਾਬਲੇ ਸੂਜੀ ਹੈ ਫਾਇਦੇਮੰਦ?

ਮੈਦਾ ਤਿਆਰ ਕਰਨ ਲਈ ਕਣਕ ਦੇ ਉੱਪਰੀ ਭਾਗ ਦੇ ਨਾਲ-ਨਾਲ ਇਨਰ ਜਰਮ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਰਿਫਾਇਨਿੰਗ ਪ੍ਰੋਸੈੱਸ ’ਚੋਂ ਗੁਜ਼ਰਦਾ ਹੈ। ਇਸ ਵਜ੍ਹਾ ਨਾਲ ਮੈਦੇ ਵਿੱਚ ਸਾਰੇ ਜਰੂਰੀ ਨਿਊਟਰੀਐਂਟਸ ਘੱਟ ਹੋ ਜਾਂਦੇ ਹਨ। ਸੂਜੀ ਨੂੰ ਤਿਆਰ ਕਰਣ ਲਈ ਸਿਰਫ ਉਸਦੇ ਬਾਹਰੀ ਉੱਪਰੀ ਹਿੱਸੇ ਨੂੰ ਹਟਾਇਆ ਜਾਂਦਾ ਹੈ, ਜਿਸ ਵਿੱਚ ਸਾਰੇ ਜ਼ਰੂਰੀ ਨਿਊਟਰੀਐਂਟਸ ਮੌਜੂਦ ਹੁੰਦੇ ਹਨ। ਅਜਿਹੇ ਵਿੱਚ ਮੈਦੇ ਦੇ ਮੁਕਾਬਲੇ ਸੂਜੀ ਸਾਡੀ ਸਿਹਤ ਲਈ ਜਿਆਦਾ ਫਾਇਦੇਮੰਦ ਹੁੰਦੀ ਹੈ।

ਭਾਰ ਘੱਟ ਕਰਨ ’ਚ ਕਾਰਗਰ

ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਆਪਣੀ ਡਾਈਟ ਵਿੱਚ ਸੂਜੀ ਨੂੰ ਸ਼ਾਮਲ ਕਰੋ। ਸੂਜੀ ਦੇ ਸੇਵਨ ਨਾਲ ਤੁਹਾਡਾ ਭਾਰ ਤੇਜੀ ਨਾਲ ਕੰਟਰੋਲ ਹੋਵੇਗਾ। ਕਿਉਂਕਿ ਇਹ ਹੋਰ ਖੁਰਾਕੀ ਪਦਾਰਥਾਂ ਦੇ ਮੁਕਾਬਲੇ ਹੌਲੀ ਰਫ਼ਤਾਰ ਨਾਲ ਪਚਦੀ ਹੈ ਅਤੇ ਇਹ ਸਰੀਰ ਵਿੱਚ ਚੰਗੀ ਤਰ੍ਹਾਂ ਅਵਸ਼ੋਸ਼ਿਤ ਹੁੰਦੀ ਹੈ। ਇਸਦੇ ਸੇਵਨ ਨਾਲ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਅਜਿਹੇ ਵਿੱਚ ਓਵਰ ਈਟਿੰਗ ਦੀ ਪਰੇਸ਼ਾਨੀ ਤੋਂ ਅਸੀਂ ਬਚਦੇ ਹਾਂ ਅਤੇ ਭਾਰ ਘੱਟ ਹੁੰਦਾ ਹੈ। ਸੂਜੀ ਦਾ ਸੇਵਨ ਉਨ੍ਹਾਂ ਲੋਕਾਂ ਲਈ ਲਾਹੇਵੰਦ ਹੋ ਸਕਦਾ ਹੈ, ਜੋ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ।

ਅਨੀਮੀਏ ਦੀ ਸਮੱਸਿਆ ਨੂੰ ਕਰੇ ਦੂਰ

ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਖੂਨ ਦੀ ਕਮੀ ਹੁੰਦੀ ਹੈ ਜਾਂ ਫਿਰ ਜਿਨ੍ਹਾਂ ਨੂੰ ਅਨੀਮੀਏ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਲਈ ਸੂਜੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਦਰਅਸਲ, ਸੂਜੀ ਵਿੱਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ। ਅਜਿਹੇ ਵਿੱਚ ਸਰੀਰ ਵਿੱਚ ਖੂਨ ਦੀ ਕਮੀ ਹੋਣ ’ਤੇ ਤੁਸੀਂ ਸੂਜੀ ਦਾ ਸੇਵਨ ਕਰ ਸਕਦੇ ਹੋ। ਇਹ ਸਰੀਰ ਵਿੱਚ ਖੂਨ ਉਤਪਾਦਨ ਦੀ ਸਮਰੱਥਾ ਰੱਖਦੀ ਹੈ। ਤੁਸੀਂ ਆਪਣੇ ਨਿਯਮਿਤ ਖਾਣੇ ਦੇ ਰੂਪ ਵਿੱਚ ਸੂਜੀ ਨੂੰ ਸ਼ਾਮਲ ਕਰ ਸਕਦੇ ਹੋ। ਸੂਜੀ ਦੇ ਸੇਵਨ ਨਾਲ ਸਰੀਰ ਵਿੱਚ ਰੈੱਡ ਬਲੱਡ ਸੈੱਲਸ ਦਾ ਉਤਪਾਦਨ ਹੁੰਦਾ ਹੈ। ਇਸ ਨਾਲ ਤੁਹਾਡੇ ਸਰੀਰ ਵਿੱਚ ਉਰਜਾ ਬਣੀ ਰਹਿੰਦੀ ਹੈ। ਅਨੀਮੀਆ ਦੀ ਸ਼ਿਕਾਇਤ ਹੋਣ ’ਤੇ ਨਿਯਮਿਤ ਰੂਪ ਨਾਲ ਸੂਜੀ ਦਾ ਸੇਵਨ ਜਰੂਰ ਕਰੋ।

ਕਬਜ਼ ਦੀ ਪਰੇਸ਼ਾਨੀ ਕਰੇ ਦੂਰ

ਕਬਜ਼ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਿੱਚ ਸੂਜੀ ਸਾਡੀ ਮੱਦਦ ਕਰਦੀ ਹੈ। ਸੂਜੀ ਵਿੱਚ ਫਾਈਬਰ ਹੁੰਦਾ ਹੈ, ਜੋ ਪਾਚਨਤੰਤਰ ਨੂੰ ਦਰੁਸਤ ਕਰਨ ਵਿੱਚ ਸਾਡੀ ਮੱਦਦ ਕਰਦਾ ਹਨ। ਸੂਜੀ ਭੋਜਨ ਨੂੰ ਪਚਾਉਣ ਵਿੱਚ ਕਾਰਗਰ ਸਾਬਤ ਹੁੰਦੀ ਹੈ। ਇਸਦੇ ਸੇਵਨ ਨਾਲ ਕਬਜ਼ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਜੇਕਰ ਤੁਹਾਨੂੰ ਪੇਟ ਨਾਲ ਜੁੜੀ ਕੋਈ ਪਰੇਸ਼ਾਨੀ ਹੈ, ਤਾਂ ਸੂਜੀ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰੋ।

ਐਨਰਜੀ ਵਧਾਵੇ ਸੂਜੀ

ਸੂਜੀ ਦੇ ਸੇਵਨ ਨਾਲ ਸਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ। ਇਸਦੇ ਸੇਵਨ ਨਾਲ ਸਰੀਰ ਨੂੰ ਵਧੇਰੇ ਉਰਜਾ ਮਿਲਦੀ ਹੈ। ਜੇਕਰ ਤੁਸੀਂ ਬਾਹਰ ਜਾਓ, ਤਾਂ ਆਪਣੇ ਨਾਲ ਸੂਜੀ ਦਾ ਕੜਾਹ ਜਾਂ ਸੂਜੀ ਤੋਂ ਤਿਆਰ ਸਨੈਕਸ ਆਪਣੇ ਨਾਲ ਲੈ ਕੇ ਜਾਓ। ਇਸਦੇ ਸੇਵਨ ਨਾਲ ਤੁਹਾਨੂੰ ਇੰਸਟੈਂਟ ਐਨਰਜੀ ਮਿਲਦੀ ਹੈ। ਸੂਜੀ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਜਿਆਦਾ ਹੁੰਦੀ ਹੈ। ਸੂਜੀ ਦੇ ਸੇਵਨ ਨਾਲ ਤੁਹਾਡੇ ਸਰੀਰ ਦਾ ਊਰਜਾ ਪੱਧਰ ਉੱਚਾ ਹੁੰਦਾ ਹੈ। ਸਰੀਰ ਵਿੱਚ ਉਰਜਾ ਦੇ ਨਾਲ-ਨਾਲ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਵਿੱਚ ਸੂਜੀ ਕਾਫ਼ੀ ਮੱਦਦਗਾਰ ਹੋ ਸਕਦੀ ਹੈ।

ਕੋਲੇਸਟਰੋਲ ਨੂੰ ਘੱਟ ਕਰੇ ਸੂਜੀ

ਸੂਜੀ ਦੇ ਸੇਵਨ ਨਾਲ ਸਰੀਰ ਵਿੱਚ ਚਰਬੀ ਅਤੇ ਕੋਲੇਸਟਰੋਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿੱਚ ਚਰਬੀ ਅਤੇ ਕੋਲੇਸਟਰੋਲ ਬਹੁਤ ਹੀ ਘੱਟ ਮਾਤਰਾ ਵਿੱਚ ਹੁੰਦਾ ਹੈ। ਜੇਕਰ ਤੁਸੀਂ ਆਪਣੇ ਸਰੀਰ ਵਿੱਚ ਕੋਲੇਸਟਰੋਲ ਦੀ ਮਾਤਰਾ ਨੂੰ ਕੰਟਰੋਲ ਰੱਖਣਾ ਚਾਹੁੰਦੇ ਹੋ, ਤਾਂ ਆਪਣੇ ਖਾਣੇ ਵਿੱਚ ਸੂਜੀ ਨੂੰ ਸ਼ਾਮਲ ਕਰੋ। ਸੂਜੀ ਵਿੱਚ ਟਰਾਂਸ ਫੈਟੀ ਐਸਿਡ ਅਤੇ ਬੇਲੋੜੀ ਚਰਬੀ ਵੀ ਨਹੀਂ ਹੁੰਦੀ ਹੈ। ਜਿਸ ਕਾਰਨ ਤੁਹਾਡੇ ਸਰੀਰ ਦਾ ਕੋਲੇਸਟਰੋਲ ਪੱਧਰ ਘੱਟ ਹੁੰਦਾ ਹੈ।

ਸੂਜੀ ਖਾਣ ਦੇ ਨੁਕਸਾਨ

ਜਿਨ੍ਹਾਂ ਲੋਕਾਂ ਨੂੰ ਕਣਕ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਸੂਜੀ ਜਿਆਦਾ ਨਹੀਂ ਖਾਣੀ ਚਾਹੀਦੀ। ਕਿਉਂਕਿ ਸੂਜੀ ਵੀ ਕਣਕ ਤੋਂ ਬਣਾਈ ਜਾਂਦੀ ਹੈ।
ਨੱਕ ਵਗਣਾ, ਛਿੱਕ, ਢਿੱਡ ਵਿੱਚ ਅਕੜਾਅ, ਉਲਟੀ ਅਤੇ ਜੀਅ ਕੱਚੇ ਦੀ ਸਮੱਸਿਆ ਹੋਣ ’ਤੇ ਸੂਜੀ ਦਾ ਸੇਵਨ ਕਰੋ। ਸਾਹ ਸਬੰਧੀ ਸਮੱਸਿਆ ਹੋਣ ’ਤੇ ਸੂਜੀ ਦਾ ਸੇਵਨ ਜਿਆਦਾ ਨਾ ਕਰੋ। ਦਸਤ ਵਰਗੀ ਪਰੇਸ਼ਾਨੀ ਹੋਣ ’ਤੇ ਸੂਜੀ ਦਾ ਸੇਵਨ ਜਿਆਦਾ ਨਾ ਕਰੋ। ਵਿਸ਼ੇਸ਼ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਨ ਉੱਤੇ ਸੂਜੀ ਨਾ ਖਾਓ।

ਸੂਜੀ ’ਚ ਮੌਜੂਦ ਪੋਸ਼ਕ ਤੱਤ

ਸੂਜੀ ਦਾ ਸੇਵਨ ਸਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਸੂਜੀ ਵਿੱਚ ਉਹ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਾਡੀ ਸਿਹਤ ਲਈ ਫਾਇਦੇਮੰਦ ਹਨ। ਸੂਜੀ ਚਰਬੀ, ਪ੍ਰੋਟੀਨ, ਵਿਟਾਮਿਨ-ਏ, ਥਾਇਮਿਨ ਜਾਂ ਵਿਟਾਮਿਨ ਬੀ-1, ਕਾਰਬੋਹਾਈਡ੍ਰੇਟ, ਫਾਈਬਰ, ਰਾਇਬੋਫਲੇਵਿਨ ਬੀ-2, ਵਿਟਾਮਿਨ ਬੀ-6, ਨਿਆਸਿਨ ਬੀ-3, ਫੋਲੇਟ ਬੀ-9, ਵਿਟਾਮਿਨ ਸੀ ਅਤੇ ਵਿਟਾਮਿਨ ਬੀ-12 ਭਰਪੂਰ ਮਾਤਰਾ ’ਚ ਹੁੰਦਾ ਹੈ। ਉੱਥੇ ਹੀ, ਜੇਕਰ ਅਸੀਂ ਖਣਿਜ ਪਦਾਰਥਾਂ ਦੀ ਗੱਲ ਕਰੀਏ, ਤਾਂ ਇਸ ਵਿੱਚ ਫਾਸਫੋਰਸ, ਪੋਟੇਸ਼ੀਅਮ, ਜਸਤਾ, ਆਇਰਨ ਅਤੇ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਅਜਿਹੇ ਵਿੱਚ ਇਹ ਸਿਹਤ ਦੀ ਨਜ਼ਰ ਨਾਲ ਵੀ ਸਾਡੇ ਲਈ ਫਾਇਦੇਮੰਦ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.