ਟਿਕਟ ਕੱਟੇ ਜਾਣ ਤੋਂ ਬਾਅਦ ਲਾਲ ਕ੍ਰਿਸ਼ਨ ਅਡਵਾਨੀ ਨੇ ਪਹਿਲੀ ਵਾਰ ਕੱਢੀ ਭੜਾਸ
ਕਿਹਾ, ਭਾਜਪਾ ਨਾਲ ਸਹਿਮਤ ਨਾ ਹੋਣ ਵਾਲੇ ਦੇਸ਼ ਵਿਰੋਧੀ ਨਹੀਂ
ਲਿਖਿਆ ਬਲਾਗ, ਇਸ਼ਾਰਿਆਂ ‘ਚ ਮੋਦੀ-ਸ਼ਾਹ ਨੂੰ ਨਸੀਹਤ
ਏਜੰਸੀ, ਨਵੀਂ ਦਿੱਲੀ
ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਬਲਾਗ ਲਿਖ ਕੇ ਮੌਜ਼ੂਦਾ ਭਾਜਪਾ ਦੇ ਤੌਰ-ਤਰੀਕਿਆਂ ‘ਤੇ ਸਵਾਲ ਚੁੱਕੇ ਹਨ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਭਾਜਪਾ ਨੇ ਸ਼ੁਰੂ ਤੋਂ ਹੀ ਸਿਆਸੀ ਵਿਰੋਧੀਆਂ ਨੂੰ ਦੁਸ਼ਮਣ ਨਹੀਂ ਮੰਨਿਆ ਜੋ ਸਾਡੇ ਨਾਲ ਸਿਆਸਤ ਤੌਰ ‘ਤੇ ਸਹਿਮਤ ਨਹੀਂ ਹਨ, ਉਨ੍ਹਾਂ ਦੇਸ਼ ਵਿਰੋਧੀ ਨਹੀਂ ਕਿਹਾ ਉਨ੍ਹਾਂ ਅੱਗੇ ਲਿਖਿਆ, ਪਾਰਟੀ ਨਾਗਰਿਕਾਂ ਦੀ ਨਿੱਜੀ ਤੇ ਸਿਆਸਤ ਪਸੰਦ ਦੀ ਅਜ਼ਾਦੀ ਦੇ ਪੱਖ ‘ਚ ਰਹੀ ਹੈ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੇ ਬਲਾਕ ‘ਚ ਭਾਜਪਾ ਦੇ ਮੌਜ਼ੂਦਾ ਤੌਰ-ਤਰੀਕਿਆਂ ‘ਤੇ ਦਬੇ ਲਫਜ਼ਾਂ ‘ਚ, ਪਰ ਸਾਫ਼-ਸਾਫ਼ ਸਵਾਲ ਚੁੱਕੇ ਹਨ
‘ਦੇਸ਼ ਸਭ ਤੋਂ ਪਹਿਲਾਂ, ਫਿਰ ਪਾਰਟੀ ਤੇ ਅੰਤ ‘ਚ ਮੈਂ’ ਦੇ ਟਾਈਟਲ ਵਾਲੇ ਇਸ ਬਲਾਗ ‘ਚ ਅਡਵਾਨੀ ਨੇ 6 ਅਪਰੈਲ ਨੂੰ ਭਾਜਪਾ ਦੀ ਸਥਾਪਨਾ ਦਿਵਸ ਦਾ ਹਵਾਲਾ ਦਿੰਦਿਆਂ ਯਾਦ ਦਿਵਾਇਆ ਕਿ ਉਹ ਭਾਰਤੀ ਜਨਸੰਘ ਤੇ ਭਾਜਪਾ ਦੋਵਾਂ ਦੇ ਸੰਸਥਾਪਕ ਮੈਂਬਰ ਹਨ ਤੇ ਲਗਭਗ ਪਿਛਲੇ 70 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੇ ਹਨ ਉਨ੍ਹਾਂ ਗਾਂਧੀਨਗਰ ਦੇ ਲੋਕਾਂ ਦਾ ਸ਼ੁਕਰਾਨਾ ਅਦਾ ਕੀਤਾ ਜਿੱਥੋਂ ਉਹ 6 ਵਾਰ ਸਾਂਸਦ ਰਹੇ ਜ਼ਿਕਰਯੋਗ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ ਇਸ ਵਾਰ ਲੋਕ ਸਭਾ ਚੋਣਾਂ ‘ਚ ਪਾਰਟੀ ਨੇ ਟਿਕਟ ਨਹੀਂ ਦਿੱਤੀ ਹੈ ਤੇ ਉਨ੍ਹਾਂ ਦੀ ਰਵਾਇਤੀ ਗਾਂਧੀਨਗਰ ਸੀਟ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਚੋਣ ਲੜ ਰਹੇ ਹਨ
ਅਡਵਾਨੀ ਦੀ ਟਿਕਟ ਕੱਟ ਕੇ ਸ਼ਾਹ ਨੂੰ ਮਿਲੀ
ਜ਼ਿਕਰਯੋਗ ਹੈ ਕਿ ਭਾਜਪਾ ਨੇ ਇਸ ਵਾਰ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਟਿਕਟ ਨਹੀਂ ਦਿੱਤੀ ਅਡਵਾਨੀ ਦੀ ਜਗ੍ਹਾ ਪਾਰਟੀ ਨੇ ਗਾਂਧੀਨਗਰ ਸੀਟ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਟਿਕਟ ਦਿੱਤੀ ਹੈ
ਅਡਵਾਨੀ ਦੇ ਇਸ਼ਾਰੇ
ਅਡਵਾਨੀ ਨੇ ਇਸ਼ਾਰਿਆਂ ‘ਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਮੌਜ਼ੂਦਾ ਭਾਜਪਾ ਲੀਡਰਸ਼ਿਪ ਵਿਰੋਧੀਆਂ ਲਈ ਨਫ਼ਰਤ ਤੇ ਦੁਸ਼ਮਣੀ ਦਾ ਮਾਹੌਲ ਪੈਦਾ ਕਰ ਰਹੀ ਹੈ ਜੋ ਭਾਜਪਾ ਦੇ ਅਸੂਲਾਂ ਦੇ ਬਿਲਕੁਲ ਉਲਟ ਹੈ ਅਡਵਾਨੀ ਦੀ ਸ਼ਬਦਾਵਲੀ ‘ਚ ਇਹ ਸੁਨੇਹਾ ਵੀ ਉਭਰਦਾ ਮੌਜ਼ੂਦਾ ਲੀਡਰਸ਼ਿਪ ਅਟਲ ਬਿਹਾਰੀ ਵਾਜਪਾਈ ਵਰਗੇ ਸੰਸਥਾਪਕ ਆਗੂਆਂ ਦੀ ਵਿਰਾਸਤ ਨੂੰ ਸੰਭਾਲਣ ‘ਚ ਨਾਕਾਮ ਰਹੀ ਹੈ ਅਡਵਾਨੀ ਨੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਮੌਜ਼ੂਦਾ ਆਗੂਆਂ ਨੇ ਦੇਸ਼ ਨਾਲੋਂ ਪਾਰਟੀ ਨੂੰ ਵੱਡਾ ਮੰਨਿਆ
ਭਾਜਪਾ ਨੇ ਕਦੇ ਵਿਰੋਧੀਆਂ ਨੂੰ ਦੁਸ਼ਮਣ ਨਹੀਂ ਮੰਨਿਆ ਸੀ
ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਗੇ ਲਿਖਿਆ ਕਿ ਉਨ੍ਹਾਂ ਦੇ ਜੀਵਨ ਦਾ ਸਿਧਾਂਤ ਰਿਹਾ ਹੈ ਪਹਿਲਾਂ ਦੇਸ਼, ਫਿਰ ਪਾਰਟੀ ਤੇ ਅੰਤ ‘ਚ ਮੈਂ ਤੇ ਮੈਂ ਹਮੇਸ਼ਾ ਉਸ ‘ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਭਾਰਤੀ ਲੋਕਤੰਤਰ ਦੀ ਖਾਸੀਅਤ ਰਹੀ ਹੈ ਵਿਵਿਧਤਾ ਤੇ ਵਿਚਾਰਾਂ ਦੀ ਪੇਸ਼ਕਸ਼ ਦੀ ਅਜ਼ਾਦੀ ਭਾਜਪਾ ਨੇ ਸ਼ੁਰੂਆਤ ਤੋਂ ਹੀ ਆਪਣੇ ਵਿਰੋਧੀਆਂ ਨੂੰ ਦੁਸ਼ਮਣ ਨਹੀਂ ਮੰਨਿਆ ਸਾਡੇ ਨਾਲ ਸਹਿਮਤ ਨਾ ਰਹਿਣ ਵਾਲਿਆਂ ਨੂੰ ਵੀ ਕਦੇ ਦੇਸ਼ ਵਿਰੋਧੀ ਨਹੀਂ ਕਿਹਾ ਸੱਚ, ਦੇਸ਼ ਭਗਤੀ ਤੇ ਲੋਕਤੰਤਰ ‘ਤੇ ਮੇਰੀ ਪਾਰਟੀ ਦਾ ਵਿਕਾਸ ਹੋਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।