ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home Breaking News ਆਲੂ ਦਾ ਮਿਆਰੀ ...

    ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ

    Potato

    ਸਬਜ਼ੀਆਂ ਵਿੱਚ ਆਲੂ ਇੱਕ ਮਹੱਤਵਪੂਰਨ ਫਸਲ ਹੈ। ਦੇਸ਼ ਦੇ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਆਲੂਆਂ ਦਾ ਉਤਪਾਦਨ ਕਾਫੀ ਜ਼ਿਆਦਾ ਹੈ ਅਤੇ ਇੱਥੇ ਪੈਦਾ ਕੀਤਾ ਗਿਆ ਬੀਜ ਆਲੂ ਵੱਖ-ਵੱਖ ਰਾਜਾਂ ਨੂੰ ਭੇਜਿਆ ਜਾਂਦਾ ਹੈ, ਜਿਵੇਂ ਕਿ ਪੱਛਮੀ ਬੰਗਾਲ ਬਿਹਾਰ, ਕਰਨਾਟਕਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਆਦਿ। ਪੰਜਾਬ ਦੇ ਆਲੂਆਂ ਹੇਠ ਰਕਬੇ ਦਾ 30 ਫੀਸਦੀ ਯੋਗਦਾਨ ਕਪੂਰਥਲਾ ਅਤੇ ਜਲੰਧਰ ਜ਼ਿਲ੍ਹੇ ਪਾਉਂਦੇ ਹਨ। (Potato)

    ਕਿਸੇ ਵੀ ਫਸਲ ਤੋਂ ਮਿਆਰੀ ਬੀਜ ਤਿਆਰ ਕਰਨ ਅਤੇ ਵੱਧ ਝਾੜ ਲੈਣ ਲਈ ਬੀਜ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬੀਜ ਇੱਕ ਮਹੱਤਵਪੂਰਨ ਨਿਵੇਸ਼ ਹੈ ਜੋ ਉਤਪਾਦਨ ਦੀ ਕੁੱਲ ਲਾਗਤ ਦਾ 30 ਫੀਸਦੀ ਹਿੱਸਾ ਬਣਦਾ ਹੈ। ਬਿਨਾਂ ਬਦਲੇ ਇੱਕੋ ਬੀਜ ਦੀ ਲਗਾਤਾਰ ਵਰਤੋਂ ਨਾਲ ਬੀਜ ਦੀ ਗੁਣਵੱਤਾ ਘਟਦੀ ਹੈ। ਮੈਦਾਨੀ ਇਲਾਕਿਆਂ ਵਿੱਚ ਸੀਡ ਪਲਾਟ ਤਕਨੀਕ ਰਾਹੀਂ ਆਲੂ ਦਾ ਮਿਆਰੀ ਬੀਜ ਸਫਲਤਾਪੂਰਵਕ ਪੈਦਾ ਕੀਤਾ ਜਾ ਸਕਦਾ ਹੈ। ਇਸ ਵਿਧੀ ਦਾ ਮੁੱਖ ਮੰਤਵ ਹੈ, ਪੰਜਾਬ ਵਿੱਚ ਉਸ ਸਮੇਂ ਆਲੂ ਦੀ ਨਿਰੋਗ ਫਸਲ ਲੈਣੀ ਜਦੋਂ ਤੇਲੇ ਦੀ ਗਿਣਤੀ ਘੱਟ ਤੋਂ ਘੱਟ ਹੋਵੇ ਤਾਂ ਜੋ ਵਿਸ਼ਾਣੂ ਰੋਗ ਨਾ ਫੈਲ ਸਕਣ।

    ਸੀਡ ਪਲਾਟ ਤਕਨੀਕ ਰਾਹੀਂ ਬੀਜ ਆਲੂ ਤਿਆਰ ਕਰਨ ਦੀ ਵਿਧੀ: | Potato

    • ਬੀਜ ਆਲੂ ਤਿਆਰ ਕਰਨ ਲਈ ਉਹ ਖੇਤ ਚੁਣੋ ਜਿਹੜਾ ਕਿ ਬਿਮਾਰੀ ਫੈਲਾਉਣ ਵਾਲੇ ਜੀਵਾਣੂੰ/ਉੱਲੀ ਆਦਿ ਜਿਵੇਂ ਕਿ ਖਰੀਂਢ ਰੋਗ ਅਤੇ ਆਲੂਆਂ ਦਾ ਕੋਹੜ ਆਦਿ ਤੋਂ ਰਹਿਤ ਹੋਵੇ।
    • ਬਿਜਾਈ ਲਈ ਵਰਤਿਆ ਜਾਣ ਵਾਲਾ ਬੀਜ ਸਿਹਤਮੰਦ ਅਤੇ ਵਿਸ਼ਾਣੂ ਮੁਕਤ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਇਹ ਬੀਜ ਕਿਸੇ ਭਰੋਸੇਯੋਗ ਅਦਾਰੇ ਤੋਂ ਖਰੀਦੋ। ਕੋਲਡ ਸਟੋਰ ਤੋਂ ਆਏ ਹੋਏ ਆਲੂਆਂ ਨੂੰ ਛਾਂਟ ਕੇ ਬਿਮਾਰੀ ਵਾਲੇ ਅਤੇ ਗਲੇ-ਸੜੇ ਆਲੂਆਂ ਨੂੰ ਜ਼ਮੀਨ ਵਿੱਚ ਡੂੰਘਾ ਦਬਾ ਦਿਉ।
    • ਕੋਲਡ ਸਟੋਰ ਤੋਂ ਲਿਆਂਦੇ ਗਏ ਆਲੂਆਂ ਨੂੰ ਤੁਰੰਤ ਨਾ ਬੀਜੋ। ਬਿਜਾਈ ਤੋਂ 10-15 ਦਿਨ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ’ਚੋਂ ਬਾਹਰ ਕੱਢ ਲਓ ਅਤੇ ਬਲੋਅਰ ਆਦਿ ਜਾਂ ਛਾਵੇਂ ਰੱਖ ਕੇ ਹਵਾਦਾਰ ਥਾਂ ’ਤੇ ਸੁਕਾ ਲਓ।
    • ਬਿਜਾਈ ਤੋਂ ਪਹਿਲਾਂ ਆਲੂਆਂ ਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਫ਼ਸਲ ਨੂੰ ਖਰੀਂਢ ਰੋਗ ਤੋਂ ਬਚਾਇਆ ਜਾ ਸਕੇ। ਬੀਜ ਨੂੰ ਸੋਧਣ ਲਈ ਆਲੂਆਂ ਨੂੰ 10 ਮਿੰਟ ਲਈ ਸਿਸਟੀਵਾ 80 ਮਿ.ਲੀ. ਜਾਂ 83 ਮਿ. ਲੀ. ਇਮੈਸਟੋ ਪ੍ਰਾਈਮ ਜਾਂ 250 ਮਿ.ਲੀ. ਮੋਨਸਰਨ ਨੂੰ 100 ਲੀਟਰ ਪਾਣੀ ਵਿੱਚ ਡੋਬ ਕੇ ਰੱਖੋ।

    Potato

    • ਸੋਧੇ ਹੋਏ ਆਲੂਆਂ ਨੂੰ 8-10 ਦਿਨਾਂ ਲਈ ਪਤਲੀਆਂ ਪਰਤਾਂ ਵਿੱਚ ਛਾਂਦਾਰ ਤੇ ਖੁੱਲ੍ਹੀ ਜਗ੍ਹਾ ਵਿੱਚ ਰੱਖੋ ਤਾਂ ਜੋ ਉਹ ਬਿਜਾਈ ਤੱਕ ਪੁੰਗਰ ਸਕਣ। ਪੁੰਗਰੇ ਹੋਏ ਆਲੂ ਵਰਤਣ ਨਾਲ ਫਸਲ ਦਾ ਜੰਮ ਵਧੀਆ ਅਤੇ ਇੱਕਸਾਰ ਹੁੰਦਾ ਹੈ, ਬੀਜ ਅਕਾਰ ਦੇ ਆਲੂ ਜ਼ਿਆਦਾ ਮਿਲਦੇ ਹਨ ਅਤੇ ਝਾੜ ਜ਼ਿਆਦਾ ਮਿਲਦਾ ਹੈ। ਫਾਊਡੇਸ਼ਨ ਬੀਜ ਤਿਆਰ ਕਰਨ ਲਈ ਦੂਸਰੀ ਕਿਸਮ ਨਾਲੋਂ ਘੱਟੋ-ਘੱਟ 25 ਮੀਟਰ ਜਦਕਿ ਪ੍ਰਮਾਣਿਤ ਬੀਜ ਲਈ 10 ਮੀਟਰ ਦੀ ਦੂਰੀ ਚਾਹੀਦੀ ਹੈ।
    • ਫਸਲ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ 5×15 ਸੈਂਟੀਮੀਟਰ ਦੀ ਦੂਰੀ ’ਤੇ ਕਰੋ। ਮਸ਼ੀਨ ਨਾਲ ਬਿਜਾਈ ਲਈ ਇਹ ਫਾਸਲਾ 6×15 ਜਾਂ 7×15 ਸੈਂਟੀਮੀਟਰ ਰੱਖੋ। 40-50 ਗ੍ਰਾਮ ਭਾਰ ਦੇ 12-18 ਕੁਇੰਟਲ ਆਲੂ ਇੱਕ ਏਕੜ ਦੀ ਬਿਜਾਈ ਲਈ ਕਾਫੀ ਹਨ। ਇੱਕ ਏਕੜ ਦੀ ਫਸਲ ਦੇ ਬੀਜ ਤੋਂ 8-10 ਏਕੜ ਫਸਲ ਦੀ ਬਿਜਾਈ ਕੀਤੀ ਜਾ ਸਕਦੀ ਹੈ।
    • ਤੇਲਾ ਜੋ ਕਿ ਵਿਸ਼ਾਣੂ ਰੋਗ ਜਿਵੇਂ ਕਿ ਪੋਟੈਟੋ ਵਾਇਰਸ ੰ, ਪੋਟੈਟੋ ਵਾਇਰਸ ੍ ਨੂੰ ਫੈਲਾ ਕੇ ਬੀਜ ਦੀ ਗੁਣਵੱਤਾ ਘਟਾਉਂਦਾ ਹੈ, ਇਸ ਤੋਂ ਬਚਾਅ ਲਈ ਫਸਲ ਨੂੰ 300 ਮਿ.ਲੀ. ਮੈਟਾਸਿਸਟਾਕਸ 25 ਈ ਸੀ (ਅਕਸੀਡੈਮੀਟੋਨ ਸੀਥਾਇਲ) ਨੂੰ 80-100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਮੈਟਾਸਿਸਟਾਕਸ ਦਾ ਛਿੜਕਾਅ ਕਦੇ ਵੀ ਆਲੂ ਪੁੱਟਣ ਦੇ ਤਿੰਨ ਹਫਤੇ ਦੇ ਅੰਦਰ ਨਾ ਕਰੋ।
    • ਨਦੀਨਾਂ ਤੋ ਬਚਾਅ ਲਈ ਸੈਨਕੋਰ 70 ਡਬਲਯੂ ਪੀ 200 ਗ੍ਰਾਮ ਦੇ ਹਿਸਾਬ ਨਾਲ ਨਦੀਨਾਂ ਦੇ ਜੰਮ ਤੋਂ ਪਹਿਲਾਂ ਤੇ ਪਹਿਲੇ ਪਾਣੀ ਤੋਂ ਬਾਅਦ ਛਿੜਕਾਅ ਕਰੋ।
    • ਬੀਜ ਵਾਲੀ ਫਸਲ ਨੂੰ ਦੂਸਰੀ ਕਿਸਮ ਦੇ ਬੂਟੇ ਅਤੇ ਬਿਮਾਰੀ ਵਾਲੇ ਬੂਟਿਆਂ ਤੋਂ ਮੁਕਤ ਰੱਖਣ ਲਈ ਫਸਲ ਦਾ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੈ, ਪਹਿਲਾ ਨਿਰੀਖਣ ਬਿਜਾਈ ਤੋਂ 50 ਦਿਨ ਬਾਅਦ, ਦੂਸਰਾ ਨਿਰੀਖਣ 65 ਦਿਨ ਤੇ ਤੀਸਰਾ 80 ਦਿਨਾਂ ਬਾਅਦ ਕਰੋ।
    • ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਅਤੇ ਹਲਕੀ ਕਰੋ। ਸਿੰਚਾਈ ਸਮੇਂ ਧਿਆਨ ਰੱਖੋ ਕਿ ਪਾਣੀ ਵੱਟਾਂ ਦੇ ਉੱਪਰ ਨਾ ਚੜ੍ਹੇ ਕਿਉਂਕਿ ਇਸ ਤਰ੍ਹਾਂ ਵੱਟਾਂ ਦੀ ਮਿੱਟੀ ਸੁੱਕ ਕੇ ਸਖ਼ਤ ਹੋ ਜਾਂਦੀ ਹੈ ਅਤੇ ਆਲੂਆਂ ਦੇ ਜੰਮ ਤੇ ਵਾਧੇ ’ਤੇ ਮਾੜਾ ਅਸਰ ਪੈਂਦਾ ਹੈ। ਹਲਕੀਆਂ ਜ਼ਮੀਨਾਂ ਵਿੱਚ 5-7 ਦਿਨ ਦੇ ਵਕਫੇ ਅਤੇ ਭਾਰੀਆਂ ਜ਼ਮੀਨਾਂ ਵਿੱਚ 8-10 ਦੇ ਵਕਫੇ ’ਤੇ ਸਿੰਚਾਈ ਕਰੋ।

    ਇਹ ਵੀ ਪੜ੍ਹੋ : ਪੰਜ ਹਜ਼ਾਰ ਸੋਸ਼ਲ ਮੀਡੀਆ ਸਮੱਗਰੀ ਨਿਰਮਾਤਾਵਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

    • ਆਲੂਆਂ ਦੀ ਫਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬਿਮਾਰੀ ਕੁਝ ਹੀ ਦਿਨਾਂ ਵਿੱਚ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਅਤੇ ਫਸਲ ਦਾ ਬਹੁਤ ਨੁਕਸਾਨ ਕਰ ਦਿੰਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਨਵੰਬਰ ਦੇ ਪਹਿਲੇ ਹਫਤੇ ਫਸਲ ’ਤੇ ਇੰਡੋਫਿਲ ਐਮ 45/ਕਵਚ/ਐਂਟਰਾਕੋਲ 500-700 ਗ੍ਰਾਮ ਪ੍ਰਤੀ ਏਕੜ ਨੂੰ 250-350 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। 7-7 ਦਿਨ ਦੇ ਵਕਫੇ ’ਤੇ ਇਸ ਛਿੜਕਾਅ ਨੂੰ 5 ਵਾਰ ਦੁਹਰਾਉ। ਜਿੱਥੇ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ, ਤੀਜਾ ਤੇ ਚੌਥਾ ਛਿੜਕਾਅ ਰਿਡੋਮਿਲ ਗੋਲਡ ਜਾਂ ਕਰਜ਼ੇਟ ਐਮ-8 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਵਕਫੇ ’ਤੇ ਛਿੜਕਾਅ ਕਰੋ।
    • 25 ਦਸੰਬਰ ਤੋਂ ਪਹਿਲਾਂ-ਪਹਿਲਾਂ ਜਦੋਂ ਬੀਜ ਵਾਲੇ ਆਲੂ ਦਾ ਭਾਰ 50 ਗ੍ਰਾਮ ਤੋਂ ਘੱਟ ਹੋਵੇ ਅਤੇ ਤੇਲੇ ਦੀ ਗਿਣਤੀ 20 ਕੀੜੇ ਪ੍ਰਤੀ 100 ਪੱਤੇ ਹੋਵੇ ਤਾਂ ਵੇਲਾਂ ਕੱਟ ਦਿਉ। ਵੇਲਾਂ ਕੱਟਣ ਤੋਂ ਬਾਅਦ ਆਲੂਆਂ ਨੂੰ 15-20 ਦਿਨਾਂ ਲਈ ਜ਼ਮੀਨ ਵਿੱਚ ਹੀ ਰਹਿਣ ਦਿਉ ਤਾਂ ਜੋ ਆਲੂ ਦੀ ਚਮੜੀ ਸਖ਼ਤ ਹੋ ਜਾਵੇ ਅਤੇ ਪੂਰੀ ਤਰ੍ਹਾਂ ਤਿਆਰ ਹੋ ਜਾਣ। ਪੁਟਾਈ ਤੋਂ ਬਾਅਦ ਆਲੂਆਂ ਨੂੰ 15-20 ਦਿਨ ਲਈ ਛਾਂ ਵਾਲੀ ਥਾਂ ’ਤੇ ਢੇਰਾਂ ਵਿੱਚ ਰੱਖੋ।
    • ਆਲੂਆਂ ਦੀ ਛਾਂਟੀ ਕਰਕੇ ਖਰਾਬ ਅਤੇ ਕੱਟ ਲੱਗੇ ਆਲੂ ਵੱਖਰੇ ਕਰ ਲਉ। ਬਾਅਦ ਵਿੱਚ ਆਲੂਆਂ ਦੀ ਦਰਜਾਬੰਦੀ ਕਰਕੇ ਉਹਨਾਂ ਨੂੰ ਕੀਟਾਣੂ-ਰਹਿਤ ਥੈਲਿਆਂ ਵਿੱਚ ਭਰ ਲਓ ਅਤੇ ਸੀਲ ਬੰਦ ਕਰ ਦਿਓ। ਇਹ ਆਲੂ ਅਗਲੇ ਸਾਲ ਵਰਤਣ ਲਈ ਸਤੰਬਰ ਤੱਕ ਕੋਲਡ ਸਟੋਰ ਵਿੱਚ ਰੱਖੋ, ਜਿੱਥੇ ਤਾਪਮਾਨ 2-4 ਸੈਂਟੀਗ੍ਰੇਡ ਹੋਵੇ ਤੇ ਨਮੀ ਦੀ ਮਾਤਰਾ 75-80 ਫੀਸਦੀ ਹੋਵੇ।

    ਇਸ ਵਿਧੀ ਨਾਲ ਤਿਅਰ ਕੀਤਾ ਬੀਜ ਆਲੂ ਅਰੋਗ ਤੇ ਵਿਸ਼ਾਣੂ ਰੋਗਾ ਤੋਂ ਰਹਿਤ ਹੋਵੇਗਾ, ਜਿਸ ਤੋਂ ਵਧੇਰੇ ਝਾੜ ਦੇਣ ਵਾਲੀ ਤੇ ਮਿਆਰੀ ਫਸਲ ਲਈ ਜਾ ਸਕਦੀ ਹੈ

    ਧੰਨਵਾਦ ਸਹਿਤ, ਚੰਗੀ ਖੇਤੀ

    LEAVE A REPLY

    Please enter your comment!
    Please enter your name here