Flood Punjab: ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਬੰਨ ਦੀ ਸੁਰੱਖਿਆ ਦਾ ਜਾਇਜ਼ਾ
ਡੀਸੀ ਨੇ ਰਾਤ ਸਮੇਂ ਰਾਹਤ ਕੈਂਪਾਂ ਦਾ ਲਿਆ ਜਾਇਜ਼ਾ | Flood Punjab
Flood Punjab: ਫਾਜ਼ਿਲਕਾ (ਰਜਨੀਸ਼ ਰਵੀ)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਅੱਜ ਕਾਂਵਾਂ ਵਾਲੀ ਬੰਨ ਦਾ ਦੌਰਾ ਕਰਕੇ ਬੰਨ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤਲੁਜ ਕ੍ਰੀਕ ਦੇ ਪ੍ਰੋਟੈਕਸ਼ਨ ਬੰਨ ਤੇ ਪਾਣੀ ਦਾ ਬਹੁਤ ਦਬਾਓ ਹੈ ਅਤੇ ਇਸ ਬੰਨ ਨੂੰ ਲਗਾਤਾਰ ਮਜਬੂਤ ਕਰਦੇ ਰਹਿਣ ਲਈ ਵਿਭਾਗ ਨੂੰ ਇੱਥੇ ਨਾਲੋਂ ਨਾਲ ਨਵੀਂ ਮਿੱਟੀ ਪਹੁੰਚਾਉਣੀ ਪੈ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਬਿਨਾਂ ਕਿਸੇ ਕੰਮ ਤੋਂ ਸਤਲੁਜ ਦੀ ਕ੍ਰੀਕ ਦੇ ਕਾਵਾਂ ਵਾਲੀ ਅਤੇ ਦੂਜੇ ਬੰਨਾਂ ਤੇ ਪਹੁੰਚ ਰਹੇ ਹਨ। ਅਜਿਹੇ ਲੋਕਾਂ ਦੇ ਉੱਥੇ ਇਕੱਠੇ ਹੋਣ ਅਤੇ ਇਹਨਾਂ ਦੇ ਵਾਹਨ ਸੜਕ ਤੇ ਖੜੇ ਹੋਣ ਕਾਰਨ ਸਤਲੁਜ ਬੰਨ ਤੱਕ ਹੋਰ ਮਿੱਟੀ ਭੇਜਣ ਵਿੱਚ ਦਿੱਕਤ ਆ ਰਹੀ ਹੈ । ਇਸ ਲਈ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਸਿਰਫ ਬੰਨ ਵੇਖਣ ਜਾਂ ਪਾਣੀ ਵੇਖਣ ਲਈ ਸਤਲੁਜ ਦੀ ਕ੍ਰੀਕ ਤੇ ਨਾ ਜਾਵੇ ਕਿਉਂਕਿ ਅਜਿਹੇ ਲੋਕਾਂ ਦੇ ਵਾਹਨਾਂ ਨਾਲ ਟਰੈਫਿਕ ਜਾਮ ਹੋ ਜਾਂਦਾ ਹੈ ਅਤੇ ਬੰਨ ਤੇ ਮਿੱਟੀ ਭੇਜਣ ਵਿੱਚ ਦਿੱਕਤ ਆਉਂਦੀ ਹੈ ।
Flood Punjab
ਇਸੇ ਤਰ੍ਹਾਂ ਬੰਨ ਤੇ ਭੀੜ ਇਕੱਠੀ ਹੋਣ ਨਾਲ ਬੰਨ ਤੇ ਹੋਰ ਦਬਾਓ ਵਧਦਾ ਹੈ ਅਤੇ ਇਸ ਨਾਲ ਇੱਥੇ ਪਹੁੰਚਣ ਵਾਲਿਆਂ ਲਈ ਵੀ ਖਤਰਾ ਹੋ ਸਕਦਾ ਹੈ।ਇਸ ਤੋਂ ਬਿਨਾਂ ਰਾਹਤ ਸਮੱਗਰੀ ਲੈ ਕੇ ਜਾਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹ ਵੱਡੇ ਵਾਹਨ ਲੈ ਕੇ ਨਾ ਜਾਣ ਕਿਉਂਕਿ ਇਸ ਨਾਲ ਟਰੈਫਿਕ ਵਿੱਚ ਰੁਕਾਵਟ ਆਉਂਦੀ ਹੈ ਅਤੇ ਬੰਨ ਤੱਕ ਮਿੱਟੀ ਪਹੁੰਚਾਉਣ ਵਿੱਚ ਦੇਰੀ ਹੁੰਦੀ ਹੈ। ਰਾਹਤ ਕਾਰਜਾਂ ਵਿੱਚ ਲੱਗੀਆਂ ਕਿਸ਼ਤੀਆਂ ਨੂੰ ਵੀ ਆਪਣੀ ਰਫਤਾਰ ਹੌਲੀ ਕਰਨ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ ਤਾਂ ਕਿ ਇਹਨਾਂ ਦੀਆਂ ਛੱਲਾਂ ਨਾਲ ਬੰਨ ਨੂੰ ਨੁਕਸਾਨ ਨਾ ਪਹੁੰਚੇ। Flood Punjab
ਇਸ ਤੋਂ ਪਹਿਲਾਂ ਉਨ੍ਹਾਂ ਨੇ ਮੌਜ਼ਮ ਦੇ ਰਾਹਤ ਕੈਂਪ ਦਾ ਵੀ ਦੌਰਾ ਕੀਤਾ ਅਤੇ ਰਾਹਤ ਕਾਰਜ਼ਾ ਦੀ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਬੀਤੀ ਰਾਤ ਡਿਪਟੀ ਕਮਿਸ਼ਨਰ ਨੇ ਪਿੰਡ ਰਾਣਾ ਅਤੇ ਬਹਿਕ ਬੋਦਲਾ ਦੇ ਰਾਹਤ ਕੈਂਪਾਂ ਦਾ ਦੌਰਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਜ ਜਨਰਲ ਡਾ: ਮਨਦੀਪ ਕੌਰ ਅਤੇ ਜੀਏ ਅਮਨਦੀਪ ਸਿੰਘ ਮਾਵੀ ਵੀ ਉਨ੍ਹਾਂ ਦੇ ਨਾਲ ਹਾਜਰ ਸਨ। ਉਨ੍ਹਾਂ ਨੇ ਕੈਂਪਾਂ ਵਿਚ ਬੱਚਿਆਂ ਨੂੰ ਵਿਸੇਸ਼ ਕਿੱਟਾਂ ਵੀ ਵੰਡੀਆਂ ।