ਮਾਨ ਸਰਕਾਰ ਦਾ ਵੱਡਾ ਐਕਸ਼ਨ : ਪੰਜਾਬ ‘ਚ ਏਡੀਜੀਪੀ ਜੇਲ੍ਹ ਹਟਾਏ

ADGP Jail Punjab

ਅਰੁਣ ਪਾਲ ਨੂੰ ਮਿਲਿਆ ਚਾਰਜ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਏਡੀਜੀਪੀ ਜੇਲ੍ਹ  ਬੀ. ਚੰਦਰ ਸੇਖਰ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਅਰੁਣ ਪਾਲ ਸਿੰਘ ਨੂੰ ਏਡੀਜੀਪੀ ਜੇਲ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਹਿਲਾਂ ਚਾਰਜ ਸੰਭਾਲਣ ਵਾਲੇ ਬੀ. ਚੰਦਰਸ਼ੇਖਰ ਹੁਣ ਡੀਜੀਪੀ ਪੰਜਾਬ ਨੂੰ ਰਿਪੋਰਟ ਕਰਨਗੇ।

ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣਗੇ। ਜਿਕਰਯੋਗ ਹੈ ਕਿ ਜੇਲ੍ਹਾਂ ‘ਚੋਂ ਨਸ਼ੇ ਦੀ ਬਰਾਮਦਗੀ ਤੇ ਇੰਟਰਵਿਊ ਜਾਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਪੰਜਾਬ ਦੇ ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਪੰਜਾਬ ਦੀਆਂ ਜੇਲਾਂ ਤੋਂ ਨਹੀਂ ਹੋਏ। ਉਨਾਂ ਨੇ ਇਨਾਂ ਇੰਟਰਵਿਊ ਬਾਰੇ ਸਾਫ ਮਨਾ ਕਰ ਦਿੱਤਾ ਸੀ। ਏਡੀਜੀਪੀ ਜੇਲ੍ਹ ਦੇ ਤਬਾਦਲੇ ਨੂੰ ਵੀ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here