ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਵਾਪਰਿਆ ਭਿਆਨਕ ਸੜਕ ਹਾਸਦਾ

Actress Shabana Azmi terrible road accident

Shabana Azmi | ਸਿਰ ਤੇ ਬਾਂਹ ‘ਤੇ ਲੱਗੀ ਸੱਟ

ਮੁੰਬਈ। ਅਦਾਕਾਰਾ ਸ਼ਬਾਨਾ ਆਜ਼ਮੀ (Shabana Azmi) (69) ਸ਼ਨਿੱਚਰਵਾਰ ਨੂੰ ਇੱਕ ਸੜਕ ਹਾਦਸੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਮੁੰਬਈ-ਪੁਣੇ ਐਕਸਪ੍ਰੈਸ ਵੇਅ ‘ਤੇ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਸ਼ਬਾਨਾ ਦੇ ਸਿਰ ਅਤੇ ਬਾਂਹ ਵਿੱਚ ਸੱਟ ਲੱਗੀ। ਜਾਵੇਦ ਅਖਤਰ ਵੀ ਕਾਰ ‘ਚ ਉਨ੍ਹਾਂ ਦੇ ਨਾਲ ਸੀ, ਉਨ੍ਹਾਂ ਕੋਈ ਸੱਟ ਨਹੀਂ ਲੱਗੀ। ਸ਼ਬਾਨਾ ਨੂੰ ਨਵੀਂ ਮੁੰਬਈ ਦੇ ਐਮਜੀਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਾਏਗੜ੍ਹ ਦੇ ਐਸਪੀ ਅਨਿਲ ਪਾਰਸਕਰ ਅਨੁਸਾਰ ਇਹ ਹਾਦਸਾ ਸ਼ਾਮ 3:30 ਵਜੇ ਮੁੰਬਈ ਤੋਂ 60 ਕਿਲੋਮੀਟਰ ਦੂਰ ਖਾਲਾਪੁਰ ਟੋਲ ਨਾਕੇ ‘ਤੇ ਵਾਪਰਿਆ। ਸ਼ਬਾਨਾ ਆਜ਼ਮੀ ਅਤੇ ਜਾਵੇਦ ਅਖਤਰ ਪੁਣੇ ਤੋਂ ਮੁੰਬਈ ਪਰਤ ਰਹੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Shabana Azmi

LEAVE A REPLY

Please enter your comment!
Please enter your name here