ਅਭਿਨੇਤਾ ਯੂਸਫ਼ ਹੁਸੈਨ ਨਹੀਂ ਰਹੇ

ਅਭਿਨੇਤਾ ਯੂਸਫ਼ ਹੁਸੈਨ ਨਹੀਂ ਰਹੇ

ਮੁੰਬਈ (ਏਜੰਸੀ)। ਅਦਾਕਾਰ ਯੂਸਫ ਹੁਸੈਨ ਦਾ ਸ਼ਨੀਵਾਰ ਸਵੇਰੇ ਦਿਹਾਂਤ ਹੋ ਗਿਆ। ਨਿਰਦੇਸ਼ਕ ਹੰਸਲ ਮਹਿਤਾ ਨੇ ਸੋਸ਼ਲ ਮੀਡੀਆ ੋਤੇ ਇਹ ਜਾਣਕਾਰੀ ਦਿੱਤੀ। ਹੰਸਲ ਮਹਿਤਾ ਨੇ ਯੂਸਫ ਹੁਸੈਨ ਨੂੰ ਬਹੁਤ ਹੀ ਭਾਵਪੂਰਤ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਲਿਖਿਆ, ੋਮੈਂ ਸ਼ਾਹਿਦ ਦੇ 2 ਸ਼ੈਡਿਊਲ ਪੂਰੇ ਕਰ ਲਏ ਸਨ ਅਤੇ ਅਸੀਂ ਫਸ ਗਏ ਸੀ। ਫਿਲਮ ਨਿਰਮਾਤਾ ਵਜੋਂ ਕਰੀਅਰ ਖਤਮ ਹੋ ਗਿਆ ਸੀ। ਅਜਿਹੀ ਹਾਲਤ ਵਿੱਚ ਯੂਸਫ਼ ਸਾਹਿਬ ਮੇਰੇ ਕੋਲ ਆਏ। ਉਸ ਨੇ ਆਪਣੇ ਜਮ੍ਹਾ ਪੈਸੇ ਮੈਨੂੰ ਦੇ ਦਿੱਤੇ। ਉਹ ਮੇਰਾ ਸਹੁਰਾ ਨਹੀਂ ਸਗੋਂ ਪਿਤਾ ਸੀ।

ਯੂਸਫ ਹੁਸੈਨ ਨੇ ਵਿਵਾਹ, ਧੂਮ 2, ਖੋਇਆੑਖੋਆ ਚੰਦ, ਕ੍ਰੇਜ਼ੀ ਕੱਕੜ ਫੈਮਿਲੀ ਅਤੇ ਰੋਡ ਟੂ ਸੰਗਮ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦੀ ਮੌਤ ਦੀ ਖਬਰ ਨੇ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਦਿੱਤਾ ਹੈ। ਉਨ੍ਹਾਂ ਦੀ ਮੌਤ ੋਤੇ ਬਾਲੀਵੁੱਡ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਨੋਜ ਬਾਜਪਾਈ, ਪੂਜਾ ਭੱਟ ਆਦਿ ਕਲਾਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ