ਅਦਾਕਾਰ ਸੋਨੂੰ ਸੂਦ ਨੇ ਫਿਰ ਜਿੱਤਿਆ ਦਿਲ, ਚਾਰ ਹੱਥਾ-ਪੈਰਾਂ ਵਾਲੀ ਚੌਮੁਖੀ ਦਾ ਕਰਵਾਇਆ ਆਪਰੇਸ਼ਨ

sonu sood

ਚੌਮੁਖੀ ਦਾ ਆਪਰੇਸ਼ਨ ਹੋਇਆ ਸਫਲ, ਮਿਲੀ ਨਵੀਂ ਜਿੰਦਗੀ

(ਸੱਚ ਕਹੂੰ ਨਿਊਜ਼) ਮੁੰਬਈ। ਅਦਾਕਾਰ ਸੋਨੂੰ ਸੂਦ (Actor Sonu Sood ) ਨੇ ਇੱਕ ਵਾਰ ਸਭ ਦਾ ਦਿਲ ਜਿੱਤ ਲਿਆ ਹੈ। ਸੋਨੂੰ ਸੂਦ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਹੈ। ਇੱਕ ਵਾਰ ਫਿਰ ਸੋਨੂੰ ਸੂਦ ਨੇ ਅਜਿਹਾ ਕੰਮ ਕਰ ਵਿਖਾਇਆ ਸਭ ਉਨ੍ਹਾਂ ਦੀ ਇਸ ਕੰਮ ਲਈ ਸ਼ਲਾਘਾ ਕਰ ਰਹੇ ਹਨ। ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਇੱਕ ਗਰੀਬ ਪਰਿਵਾਰ ’ਚ ਚਾਰ ਹੱਥਾਂ ਤੇ ਚਾਰ ਪੈਰਾਂ ਵਾਲੀ ਬੱਚੀ ਦੀ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਸੋਨੂੰ ਸੂਦ  (Actor Sonu Sood ) ਨੇ ਇਸ ਬੱਚੀ ਦਾ ਇਲਾਜ ਕਰਵਾਉਣ ਦਾ ਫੈਸਲਾ ਕੀਤਾ।

ਇਲਾਜ ਦਾ ਸਾਰਾ ਖਰਚਾ ਸੋਨੂੰ ਸੂਦ ਨੇ ਚੁੱਕਿਆ ਹੈ। ਇਸ ਬੱਚੀ ਦਾ ਸਫਲ ਆਪਰੇਸ਼ਨ ਹੋ ਚੁੱਕਿਆ ਹੈ ਤੇ ਉਸ ਨੂੰ ਨਵੀਂ ਜਿੰਦਗੀ ਮਿਲ ਗਈ ਹੈ। ਚੌਮੁਖੀ ਦਾ ਪੇਟ ਤੋਂ ਦੋ ਹੱਥ ਤੇ ਦੋ ਪੈਰ ਨਿਕਲ ਗਏ ਸਨ। ਜਨਮ ਤੋਂ ਹੀ ਚੌਮੁਖੀ ਦੇ ਚਾਰ ਹੱਥ ਤੇ ਚਾਰ ਪੈਰ ਸਨ। ਦੱਸਿਆ ਜਾਂਦਾ ਹੈ ਕਿ ਚੌਮੁਖੀ ਦਾ ਕਈ ਪਰਿਵਾਰਕ ਮੈਂਬਰ ਅਪਾਹਿਜ਼ ਹਨ। ਗਰੀਬੀ ਕਾਰਨ ਉਨ੍ਹਾਂ ਦਾ ਸਮਾਂ ਸਿਰ ਇਲਾਜ ਨਾ ਹੋਣ ਕਾਰਨ ਉਹ ਅਪਾਹਿਜ਼ ਹੋ ਗਏ। ਚੌਮੁਖੀ ਦੇ ਪਿਤਾ ਬੇਰੁਜ਼ਗਾਰ ਹਨ ਤੇ ਉਹ ਬੱਚੀ ਦਾ ਇਲਾਜ ਨਹੀਂ ਕਰਵਾ ਸਕਦੇ ਸਨ।

child

ਸੋਸ਼ਲ ਮੀਡੀਆ ’ਤੇ ਸੋਨੂੰ ਸੂਦ ਨੇ ਵੇਖੀ ਸੀ ਵੀਡਿਓ

ਸੋਸ਼ਲ ਮੀਡੀਆ ਰਾਹੀਂ ਸੋਨੂੰ ਸੂਦ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਸ ਬੱਚੀ ਦਾ ਆਪਰੇਸ਼ਨ ਕਰਵਾਉਣ ਦਾ ਫੈਸਲਾ ਕੀਤਾ। ਸੋਨੂੰ ਸੂਦ ਨੇ ਚੌਮੁਖੀ ਦੇ ਪਰਿਵਾਰ ਨੂੰ ਮੁੰਬਈ ਸੱਦਿਆ ਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਚੌਮੁਖੀ ਨੂੰ ਸੂਰਤ ਭੇਜਿਆ ਗਿਆ ਜਿੱਥੇ ਉਸਦਾ ਸਫਲ ਆਪਰੇਸ਼ਨ ਹੋਇਆ। ਪਰਿਵਾਰਕ ਮੈਂਬਰਾਂ ਨੇ ਸੋਨੂੰ ਸੂਦ ਦਾ ਧੰਨਵਾਦ ਕੀਤਾ।

ਜਿਕਰਯੋਗ ਹੈ ਕਿ ਸੋਨੂੰ ਸੂਦ ਨੇ ਕੋਰੋਨਾ ਕਾਲ ਦੌਰਾਨ ਵੀ ਲੋਕਾਂ ਦੀ ਕਾਫੀ ਮੱਦਦ ਕੀਤੀ ਸੀ। ਉਨ੍ਹਾਂ ਨੇ ਕੋਰੋਨਾ ਕਾਲ ਦੌਰਾਨ ਵਿਦੇਸ਼ਾਂ ’ਚ ਫਸੇ ਭਾਰਤੀਆਂ ਨੂੰ ਆਪਣੇ ਖਰਚੇ ’ਤੇ ਵਾਪਸ ਭਾਰਤ ਲਿਆਂਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗਰੀਬ ਲੋਕਾਂ ਨੂੰ ਰਾਸ਼ਨ ਤੇ ਜ਼ਰੂਰਤ ਦਾ ਸਮਾਨ ਵੀ ਵੰਡਿਆ ਸੀ।

7 ਘੰਟੇ ਚੱਲਿਆ ਆਪਰੇਸ਼ਨ

ਚਾਰ ਹੱਥਾਂ ਪੈਰਾਂ ਵਾਲੀ ਇਸ ਚੌਮੁਖੀ ਬੱਚੀ ਦਾ ਇਲਾਜ ਕਿਰਨ ਹਸਪਤਾਲ ’ਚ ਹੋਇਆ। ਉਸ ਦਾ ਆਪਰੇਸ਼ਨ 7 ਘੰਟਿਆਂ ਤੱਕ ਚੱਲਿਆ ਜੋ ਪੂਰੀ ਤਰ੍ਹਾਂ ਸਫਲ ਰਿਹਾ। ਹੁਣ ਚੌਮੁਖੀ ਦੇ ਜੋ ਵਾਧੂ ਦੇ ਹੱਥ ਪੈਰ ਸਨ ਉਹ ਹਟਾ ਦਿੱਤੇ ਗਏ ਹਨ ਤੇ ਉਸ ਨੂੰ ਹੁਣ ਨਵੀਂ ਜਿੰਦਗੀ ਮਿਲ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ