ਅਦਾਕਾਰਾ ਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦੇਹਾਂਤ
ਹੈਦਰਾਬਾਦ, ਏਜੰਸੀ। ਦੱਖਣੀ ਭਾਰਤੀ ਫਿਲਮਾਂ ਦੀ ਮੰਨੀ ਪ੍ਰਮੰਨੀ ਅਦਾਕਾਰਾ ਅਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦਿਲ ਦਾ ਦੌਰਾ ਪੈਣ ਨਾਲ ਬੁੱਧਵਾਰ ਰਾਤ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਸ੍ਰੀਮਤੀ ਨਿਰਮਲਾ ਦਾ ਹੈਦਰਾਬਾਦ ‘ਚ ਗਾਚੀਬੋਲੀ ਦੇ ਕਾਂਟੀਨੈਟਲ ਹਸਪਤਾਲ ‘ਚ ਕੱਲ੍ਹ ਰਾਤ ਦੇਹਾਂਤ ਹੋ ਗਿਆ। ਉਹਨਾਂ ਦੇ ਪਰਿਵਾਰ ‘ਚ ਪਤੀ ਕ੍ਰਿਸ਼ਨਾ ਅਤੇ ਬੇਟਾ ਨਰੇਸ਼ ਹੈ। ਸ੍ਰੀਮਤੀ ਨਿਰਮਲਾ ਦਾ ਜਨਮ 20 ਜਨਵਰੀ 1946 ਨੂੰ ਤਮਿਲਨਾਡੂ ‘ਚ ਹੋਇਆ ਸੀ।
ਉਹਨਾਂ ਨੇ 44 ਤੇਲਗੂ ਫਿਲਮਾਂ ਦਾ ਡਾਇਰੈਕਸ਼ਨ ਕੀਤਾ ਅਤੇ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਫਿਲਮ ਡਾਇਰੈਕਟਰ ਹੋਣ ਕਾਰਨ ਸਾਲ 2002 ‘ਚ ਉਹਨਾਂ ਦਾ ਨਾਮ ਗਿੰਨੀਜ਼ ਬੁੱਕ ਆਫ ਰਿਕਾਰਡਜ਼ ‘ਚ ਦਰਜ ਕੀਤਾ ਗਿਆ। ਉਹਨਾਂ ਨੂੰ ਸਾਲ 2008 ‘ਚ ਤੇਲਗੂ ਸਿਨੇਮਾ ਦੇ ਪ੍ਰਸਿੱਧ ‘ਰਘੂਪੀਠ ਵੇਂਕੱਈਆ’ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਅਦਾਕਾਰਾ ਨੇ ਸਾਲ 1950 ‘ਚ ਸੱਤ ਸਾਲ ਦੀ ਉਮਰ ‘ਚ ਫਿਲਮ ‘ਮਾਚਾ ਰੇਖਾਈ’ ਤੋਂ ਬਤੌਰ ਬਾਲ ਕਲਾਕਾਰ ਫਿਲਮੀ ਦੁਨੀਆ ‘ਚ ਕਦਮ ਰੱਖਿਆ ਸੀ। ਸ੍ਰੀਮਤੀ ਨਿਰਮਲਾ ਨੇ ਮਲਿਆਲਮ, ਤੇਲਗੂ ਅਤੇ ਤਮਿਲ ਦੀਆਂ ਲਗਭਗ 200 ਫਿਲਮਾਂ ‘ਚ ਕੰਮ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।