ਐਮਪੀ ’ਚ 16 ਬੱਚਿਆਂ ਦੀ ਮੌਤ
- 11 ਦੀ ਪੁਸ਼ਟੀ, ਤਿੰਨ ਸੂਬਿਆਂ ’ਚ ਦਵਾਈ ’ਤੇ ਪਾਬੰਦੀ
Coldrief Syrup Case: ਨਵੀਂ ਦਿੱਲੀ (ਏਜੰਸੀ)। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਕੋਲਡਰਿਫ ਸਿਰਪ ਦਵਾਈ ਬਣਾਉਣ ਵਾਲੀ ਕੰਪਨੀ ਸ਼੍ਰੀ ਸਨ ਫਾਰਮਾਸਿਊਟੀਕਲਜ਼ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਖੰਘ ਦੀ ਦਵਾਈ ਕਾਰਨ ਮੱਧ ਪ੍ਰਦੇਸ਼ ’ਚ 32 ਦਿਨਾਂ ’ਚ 16 ਬੱਚਿਆਂ ਦੀ ਮੌਤ ਹੋ ਗਈ ਹੈ। ਇਹ ਸਾਰੇ 1 ਤੋਂ 5 ਸਾਲ ਦੀ ਉਮਰ ਦੇ ਸਨ। ਹਾਲਾਂਕਿ, ਪ੍ਰਸ਼ਾਸਨ ਨੇ ਸਿਰਫ਼ 11 ਮੌਤਾਂ ਦੀ ਪੁਸ਼ਟੀ ਕੀਤੀ ਹੈ। ਕੋਲਡਰਿਫ ਦਾ ਨਿਰਮਾਣ ਤਾਮਿਲਨਾਡੂ ਦੇ ਕਾਂਚੀਪੁਰਮ ’ਚ ਕੀਤਾ ਗਿਆ ਸੀ। Coldrief Syrup Case
ਇਹ ਖਬਰ ਵੀ ਪੜ੍ਹੋ : West Bengal News: ਦਾਰਜੀਲਿੰਗ ’ਚ ਪੁਲ ਡਿੱਗਿਆ, 6 ਦੀ ਮੌਤ
ਹੁਣ ਇਸ ’ਤੇ ਤਿੰਨ ਸੂਬਿਆਂ (ਮੱਧ ਪ੍ਰਦੇਸ਼, ਕੇਰਲ ਤੇ ਤਾਮਿਲਨਾਡੂ) ’ਚ ਪਾਬੰਦੀ ਲਾ ਦਿੱਤੀ ਗਈ ਹੈ। ਦੇਸ਼ ਵਿਆਪੀ ਡਰੱਗ ਰੈਗੂਲੇਟਰ, ਤਾਮਿਲਨਾਡੂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਫਾਰਮਾਸਿਊਟੀਕਲ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਲਿਖੇਗਾ। ਤਾਮਿਲਨਾਡੂ ਡਰੱਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕੋਲਡਰਿਫ ਖੰਘ ਦੀ ਦਵਾਈ ’ਚ 48.6 ਫੀਸਦੀ ਡਾਈਥਾਈਲੀਨ ਗਲਾਈਕੋਲ, ਇੱਕ ਜ਼ਹਿਰੀਲੇ ਰਸਾਇਣ ਦੀ ਮਿਲਾਵਟ ਹੈ।
ਮੱਧ ਪ੍ਰਦੇਸ਼ ਦੇ ਛਿੰਦਵਾੜਾ ’ਚ ਕੋਲਡਰਿਫ ਨਾਲ 14 ਬੱਚਿਆਂ ਦੀ ਮੌਤ
ਮੱਧ ਪ੍ਰਦੇਸ਼ ਦੇ ਛਿੰਦਵਾੜਾ ’ਚ ਇਸ ਕੋਲਡਰਿਫ਼ ਖੰਘ ਦੀ ਦਵਾਈ ਖਾਣ ਤੋਂ ਬਾਅਦ 14 ਬੱਚਿਆਂ ਦੀ ਮੌਤ ਹੋ ਗਈ ਹੈ। ਪਹਿਲਾ ਸ਼ੱਕੀ ਮਾਮਲਾ 24 ਅਗਸਤ ਨੂੰ ਸਾਹਮਣੇ ਆਇਆ ਸੀ। ਪਹਿਲੀ ਮੌਤ 7 ਸਤੰਬਰ ਨੂੰ ਹੋਈ ਸੀ। ਇਸ ਤੋਂ ਬਾਅਦ, 15 ਦਿਨਾਂ ਦੇ ਅੰਦਰ-ਅੰਦਰ ਗੁਰਦੇ ਫੇਲ੍ਹ ਹੋਣ ਕਾਰਨ ਇੱਕ-ਇੱਕ ਕਰਕੇ ਛੇ ਬੱਚਿਆਂ ਦੀ ਮੌਤ ਹੋ ਗਈ।
ਮੱਧ ਪ੍ਰਦੇਸ਼ ਸੂਬੇ ਦੇ ਫੂਡ ਐਂਡ ਡਰੱਗ ਕੰਟਰੋਲਰ ਦਿਨੇਸ਼ ਕੁਮਾਰ ਮੌਰਿਆ ਨੇ ਸ਼ਨਿੱਚਰਵਾਰ ਨੂੰ ਕਿਹਾ, ‘ਕੋਲਡਰਿਫ ਸਿਰਪ ’ਚ ਡਾਈਥਾਈਲੀਨ ਗਲਾਈਕੋਲ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਗਈ ਸੀ। ਇਸ ਲਈ ਸ਼ਰਬਤ ਜ਼ਹਿਰੀਲਾ ਪਾਇਆ ਗਿਆ। ਸੀਐਮ ਮੋਹਨ ਯਾਦਵ ਨੇ ਕੋਲਡਰਿਫ ਖੰਘ ਦੀ ਦਵਾਈ ਖਾਣ ਤੋਂ ਬਾਅਦ ਮਰਨ ਵਾਲੇ ਬੱਚਿਆਂ ਦੇ ਪਰਿਵਾਰਾਂ ਨੂੰ₹4-4 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।’ Coldrief Syrup Case
ਜਾਂਚ ਰਿਪੋਰਟ ਤੋਂ ਬਾਅਦ ਤਾਮਿਲਨਾਡੂ ਸਰਕਾਰ ਦੀ ਕਾਰਵਾਈ
- ਸੂਬੇ ਭਰ ’ਚ ਕੋਲਡਰਿਫ ਸਿਰਪ ਦੀ ਵਿਕਰੀ ਤੇ ਵੰਡ ’ਤੇ ਤੁਰੰਤ ਪਾਬੰਦੀ ਲਾ ਦਿੱਤੀ ਗਈ।
- ਸਾਰੇ ਡਰੱਗ ਇੰਸਪੈਕਟਰਾਂ ਨੂੰ ਥੋਕ ਤੇ ਪ੍ਰਚੂਨ ਸਟੋਰਾਂ ਤੋਂ ਸਟਾਕ ਨੂੰ ਫ੍ਰੀਜ਼ ਕਰਨ ਦੇ ਆਦੇਸ਼ ਦਿੱਤੇ ਗਏ ਸਨ।
- ਓਡੀਸ਼ਾ ਤੇ ਪੁਡੂਚੇਰੀ ਦੇ ਅਧਿਕਾਰੀਆਂ ਨੂੰ ਵੀ ਸੁਚੇਤ ਕੀਤਾ ਗਿਆ ਸੀ।
- ਕੰਪਨੀ ਨੂੰ ਉਤਪਾਦਨ ਰੋਕਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ।
- ਨਿਰਮਾਣ ਲਾਇਸੈਂਸ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਭੇਜਿਆ ਗਿਆ ਸੀ।