ਅਬੋਹਰ (ਮੇਵਾ ਸਿੰਘ)। ਟ੍ਰੈਫਿਕ ਪੁਲਿਸ ਵੱਲੋਂ ਬੁਲੇਟ ਨਾਲ ਪਟਾਖੇ ਮਾਰਨ ਵਾਲਿਆਂ ਖਿਲਾਫ ਵਿਸ਼ੇਸ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਬੁਲੇਟ ’ਤੇ ਸਿਲੰਸਰ ਮੋਡੀਫਾਈ ਕਰਵਾ ਕੇ ਪਟਾਖੇ ਮਾਰਨ ਵਾਲਿਆਂ ਨੂੰ ਕਾਬੂ ਕੀਤਾ ਤੇ ਬੁਲੇਟ ’ਤੇ ਲੱਗੇ ਸਿਲੰਡਰ ਜਬਤ ਕੀਤੇ ਗਏ। ਇਸ ਤੋਂ ਇਲਾਵਾ ਬਾਈਕ ’ਤੇ ਵੱਡੇ ਹਾਰਨ ਲਗਵਾਉਣ ਵਾਲੇ ਚਾਲਕਾਂ ਖਿਲਾਫ ਵੀ ਕਾਰਵਾਈ ਕੀਤੀ ਗਈ ਤੇ ਹਾਰਨ ਵੀ ਜ਼ਬਤ ਕੀਤੇ ਗਏ। ਟ੍ਰੈਫਿਕ ਇੰਚਾਰਜ ਅਬੋਹਰ ਨੇ ਦੱਸਿਆ ਕਿ ਇਸ ਕਾਰਵਾਈ ਤਹਿਤ 45 ਬੁਲੇਟ ਦੇ ਸਿਲੰਡਰ ਅਤੇ 36 ਵੱਡੇ ਹਾਰਨ ਵੀ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਪੁਲਿਸ ਵੱਲੋਂ ਸਾਰਿਆਂ ਨੂੰ ਇਕੱਠਾ ਕਰਕੇ ਉਨ੍ਹਾਂ ’ਤੇ ਬੁਲਡੋਜ਼ਰ ਚਲਾਇਆ ਗਿਆ ਤਾਂ। (Abohar News)
ਕਿ ਬੁਲੇਟ ’ਤੇ ਪਟਾਖੇ ਪਾਉਣ ਵਾਲਿਆਂ ਨੂੰ ਸਬਕ ਮਿਲ ਸਕੇ। ਟ੍ਰੈਫਿਕ ਇੰਚਾਰਜ ਨੇ ਖਾਸਕਰ ਨੌਜਵਾਨਾਂ ਨੂੰ ਆਪਣੇ ਸੰਦੇਸ਼ ਵਿਚ ਕਿਹਾ ਕਿ ਬੁਲੇਟ ’ਤੇ ਕੰਪਨੀ ਵੱਲੋਂ ਲਾਏ ਗਏ ਸਿਲੰਸਰ ਹੀ ਪ੍ਰਯੋਗ ਕੀਤੇ ਜਾਣ ਤੇ ਉਨ੍ਹਾਂ ਨੂੰ ਮੋਡੀਫਾਈ ਕਰਵਾਕੇ ਪਟਾਖੇ ਨਾ ਮਾਰੇ ਜਾਣ, ਨਹੀਂ ਤਾਂ ਉਨ੍ਹਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤੇ ਬੁਲੇਟ ਵੀ ਜ਼ਬਤ ਕੀਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਵੱਡੇ ਹਾਰਨਾਂ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਸੁਧਰ ਜਾਣ, ਨਹੀਂ ਤਾਂ ਕਾਰਵਾਈ ਦੇ ਲਈ ਤਿਆਰ ਰਹਿਣ। (Abohar News)