ਰੇਲ ਹਾਦਸੇ ਮਗਰੋਂ ਕਾਰਵਾਈ 

Muzaffarnagar, Accident, Utkal Train Tragedy, Editorial

ਉਤਕਲ ਰੇਲ ਹਾਦਸੇ ਮਗਰੋਂ ਰੇਲ ਮੰਤਰੀ ਨੇ ਉੱਤਰ ਰੇਲਵੇ ਦੇ ਜੀਐਮ ਤੇ ਦਿੱਲੀ ਰੀਜਨ ਡੀਆਰਐਮ ਸਮੇਤ 8 ਅਫ਼ਸਰਾਂ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ ਪਿਛਲੇ ਦੋ ਕੁ ਦਹਾਕਿਆਂ ‘ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੰਤਰੀ ਨੇ ਉੱਪਰਲੇ ਅਫ਼ਸਰਾਂ ਨੂੰ ਏਨੀ ਮਜ਼ਬੂਤੀ ਨਾਲ ਹੱਥ ਪਾਇਆ ਹੈ ਇਹ ਤੱਥ ਹਨ ਕਿ ਬਹੁਤੇ ਰੇਲ ਹਾਦਸੇ ਮਨੁੱਖੀ ਗਲਤੀ ਜਾਂ ਉੱਪਰਲੇ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਹੀ ਵਾਪਰਦੇ ਹਨ

ਰੇਲਵੇ ਅਫ਼ਸਰ ਤੇ ਮੁਲਾਜ਼ਮ ਲਾਪਰਵਾਹੀ ਓਦੋਂ ਹੀ ਕਰਦੇ ਹਨ ਜਦੋਂ ਉੱਪਰੋਂ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਰੇਲ ਹਾਦਸਿਆਂ ਦਾ ਇਤਿਹਾਸ ਹੀ ਅਜਿਹਾ ਬਣ ਚੁੱਕਾ ਹੈ ਵੱਡੇ-ਵੱਡੇ ਹਾਦਸੇ ਵਾਪਰ ਜਾਣ ਤੋਂ ਬਾਦ ਦੋਸ਼ੀ ਅਧਿਕਾਰੀਆਂ ਨੂੰ ਕੋਈ ਪੁੱਛਦਾ ਨਹੀਂ ਜਾ ਫਿਰ ਕਈ-ਕਈ ਸਾਲ ਚੱਲਦੀ ਜਾਂਚ ‘ਚ ਅਫ਼ਸਰ ਬੜੇ ਤਰੀਕੇ ਨਾਲ ਬਚ ਨਿੱਕਲਦੇ ਹਨ ਜੇਕਰ ਪੂਰੀ ਬਾਰੀਕੀ ਤੇ ਭਰੋਸੇਯੋਗ ਜਾਂਚ ਹੋਵੇ ਅਤੇ ਅਧਿਕਾਰੀਆਂ ਨੂੰ ਸਜ਼ਾ ਮਿਲੇ ਤਾਂ ਹਾਦਸੇ ਵਾਰ-ਵਾਰ ਕਿਉਂ ਵਾਪਰਨ

ਇਸ ਵਾਰ ਰੇਲ ਮੰਤਰੀ ਸੁਰੇਸ਼ ਪ੍ਰਭੂ ਦੀ ਗੰਭੀਰਤਾ ਉਹਨਾਂ ਦੀ ਭਾਸ਼ਾ ਤੋਂ ਸਪੱਸ਼ਟ ਨਜ਼ਰ ਆ ਰਹੀ ਸੀ ਉਹਨਾਂ ਬੜੇ ਠੋਸ ਤੇ ਦੋ ਟੁੱਕ ਸ਼ਬਦਾਂ ‘ਚ ਇਹ ਕਹਿ ਕੇ ਗੱਲ ਨਿਬੇੜ ਦਿੱਤੀ ਕਿ ਜਿਸ ਦਾ ਵੀ ਦੋਸ਼ ਹੈ ਸ਼ਾਮ ਤੱਕ ਦੱਸੋ ਇਸ ਤਰ੍ਹਾਂ ਦੀ ਇੱਛਾ ਸ਼ਕਤੀ ਪਹਿਲਾਂ ਕਿਸੇ ਮੰਤਰੀ ‘ਚ ਨਜ਼ਰ ਨਾ ਆਈ ਅਗਲੇ ਦਿਨ ਹੀ ਮੰਤਰੀ ਨੇ ਅਧਿਕਾਰੀਆਂ ਨੂੰ ਘਰੇ ਬਿਠਾਉਣ ਦੇ ਆਦੇਸ਼ ਦੇ ਦਿੱਤੇ ਹੋਣਾ ਵੀ ਇਹੀ ਚਾਹੀਦਾ ਹੈ  ਰੇਲ  ਹਾਦਸਿਆਂ ਦੇ ਦ੍ਰਿਸ਼ ਦਰਦਨਾਕ ਹਨ

ਇੱਕ ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ‘ਚ 586 ਹਾਦਸੇ ਹੋਏ ਜਿਨ੍ਹਾਂ ‘ਚ 311 ਹਾਦਸਿਆਂ ਦਾ ਕਾਰਨ ਰੇਲ ਦਾ ਪਟਰੀ ਤੋਂ  ਉੱਤਰਨਾ ਸੀ ਹਰ ਸਾਲ ਸੈਂਕੜੇ ਨਿੱਕੇ-ਵੱਡੇ ਹਾਦਸੇ ਵਾਪਰਦੇ ਹਨ, ਜਿਨ੍ਹਾਂ ਦੀ ਬਹੁਤੀ ਚਰਚਾ ਨਹੀਂ ਹੁੰਦੀ ਅਧਿਕਾਰੀ ਉਨ੍ਹਾਂ ਨੂੰ ਹਾਦਸੇ ਹੀ ਨਹੀਂ ਸਮਝਦੇ ਹਰ ਸਾਲ ਇੱਕ ਦੋ ਵੱਡੇ ਹਾਦਸੇ ਹੋ ਜਾਂਦੇ ਹਨ ਕਾਰਨ ਲਗਭਗ ਓਹੀ ਹੁੰਦੇ ਹਨ ਲਾਪਰਵਾਹੀ ਤੇ ਛੋਟੇ-ਮੋਟੇ ਤਕਨੀਕੀ ਨੁਕਸ ਹੁਣ ਬੀਤੇ ਦੀ ਗੱਲ ਹੋਣੇ ਚਾਹੀਦੇ ਹਨ ਇੱਕ ਪਾਸੇ ਅਸੀਂ ਬੁਲੇਟ ਟਰੇਨ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਾਂ ਦੂਜੇ ਪਾਸੇ ਪੁਰਾਣੀਆਂ ਗਲਤੀਆਂ ਹੀ ਦੁਹਰਾਈਆਂ ਜਾ ਰਹੀਆਂ ਹਨ

ਵਧ ਰਹੀ ਆਬਾਦੀ ਤੇ ਰੇਲਵੇ ਦੀ ਜ਼ਰੂਰਤ ਮੁਤਾਬਕ ਸੁਧਾਰ ਛੇਤੀ ਸਮਾਂਬੱਧ ਹੋਣਾ ਚਾਹੀਦਾ ਹੈ ਮਨੁੱਖ ਰਹਿਤ ਫਾਟਕਾਂ ਦੀ ਸਮੱਸਿਆ ਨੂੰ 5 ਸਾਲਾਂ ਤੱਕ ਲਟਕਾਉਣਾ ਸਹੀ ਨਹੀਂ ਸਰਕਾਰ ਰੇਲਵੇ ਨੂੰ ਸਿਰਫ਼ ਸਸਤੇ ਸਫ਼ਰ ਦਾ ਸਾਧਨ ਬਣਾਉਣ ਤੱਕ ਸੀਮਿਤ  ਨਾ ਰਹੇ ਸਗੋਂ ਇਸ ਦੇ  ਨਾਲ-ਨਾਲ ਇਸ ਨੂੰ ਸੁਰੱਖਿਅਤ, ਅਰਾਮਦੇਹ ਤੇ ਸਾਫ਼ ਸੁਥਰਾ ਬਣਾਉਣ ‘ਤੇ ਜੋਰ ਦੇਵੇ ਕਰੋੜਾਂ ਭਾਰਤੀਆਂ ਦੀ ਰੋਜ਼ਾਨਾ ਜਰੂਰਤ ਰੇਲਵੇ ਨੂੰ ਹਵਾਈ ਸਫ਼ਰ ਦੀਆਂ ਸੇਵਾਵਾਂ ਵਾਂਗ ਹੀ ਸਾਫ਼ ਸੁਥਰਾ ਬਣਾਇਆ ਜਾਵੇ ਤਾਂ ਕਿ ਦੇਸ਼ ਅੰਦਰ ਸਮਾਜਿਕ ਸਮਾਨਤਾ ਦਾ ਸਿਧਾਂਤ ਬਰਕਰਾਰ ਰਹਿ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।