ਸ਼ਿਆ ਵਕਫ਼ ਬੋਰਡ ਨੇ ਰਾਮ ਮੰਦਰ ਬਾਰੇ ਦਿੱਤਾ ਇਹ ਬਿਆਨ

Wasim Rizvi, Shia Vakf Board, Statement, Babri Masjid, Ram Mandir

ਕਿਹਾ, ਮੰਦਰ ਤੋੜ ਕੇ ਬਣਾਈ ਸੀ ਬਾਬਰੀ ਮਸਜਿਦ, ਜ਼ਮੀਨ ਮਿਲੇ ਤਾਂ ਬਣਾਵਾਂਗੇ ਮਸਜਿਦ-ਏ-ਅਮਨ

ਲਖਨਊ: ਸ਼ਿਆ ਸੈਂਟਰਲ ਵਕਫ਼ ਬੋਰਡ ਦੇ ਪ੍ਰਧਾਨ ਵਸੀਮ ਰਿਜਵੀ ਨੇ ਕਿਹਾ ਕਿ  ਅਯੁੱਧਿਆ ਵਿੱਚ ਰਾਮ ਮੰਦਰ ਨੂੰ ਤੋੜ ਕੇ ਬਾਬਰੀ ਮਸਜਿਦ ਬਣਾਈ ਗਈ ਸੀ। ਸ਼ਰੀਅਤ ਇਜਾਜ਼ਤ ਨਹੀਂ ਦਿੰਦਾ ਕਿ ਮੰਦਰ ਤੋੜ ਕੇ ਮਸਜਿਦ ਬਣਾਈ ਜਾਵੇ। ਅਸੀਂ ਕੰਪਲੈਕਸ ਤੋਂ ਵੱਖਰੀ ਜ਼ਮੀਨ ਮੰਗੀ ਹੈ ਤਾਂਕਿ ਉੱਥੇ ਮਸਜਦ ਬਣਾਈ ਜਾ ਸਕੇ।

ਜਨਾਬ ਵਸੀਮ ਆਪਣੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਉੱਥੇ ਮੰਦਰ ਸੀ, ਉਸ ਨੂੰ ਤੋੜ ਕੇ ਮਸਜਿਦ ਬਣੀ। ਪੁਰਾਤਤਵ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਇਹੀ ਕਿਹਾ ਹੈ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਦੇ ਨਿਯਮਾਂ ਅਨੁਸਾਰ ਮਸਜਿਦ ਦੀ ਜ਼ਮੀਨ ਕਿਸੇ ਹੋਰ ਨੂੰ ਟਰਾਂਸਫ਼ਰ ਨਹੀਂ ਕੀਤੀ ਜਾ ਸਕਦੀ। ਮੌਜ਼ੂਦਾ ਸਮੇਂ ਵਿੱਚ ਉੱਥੇ ਮਸਜਿਦ ਨਹੀਂ ਹੈ। ਉਸ ਕੰਪਲੈਕਸ ਵਿੱਚ ਰਾਮ ਦੀ ਮੂਰਤੀ ਸਥਾਪਿਤ ਹੈ। ਉੱਥੇ ਪੂਜਾ ਪਾਠ ਵੀ ਹੋ ਰਿਹਾ ਹੈ। ਉੱਥੇ ਮੂਰਤੀ ਸਥਾਪਿਤ ਹੋ ਗਈ ਤਾਂ ਉਸ ਜਗ੍ਹਾ ‘ਤੇ ਹੁਣ ਮਸਜਿਦ ਕਿਵੇਂ ਹੋ ਸਕਦੀ ਹੈ।

ਵਸੀਮ ਨੇ ਕਿਹਾ ਕਿ ਮੁਗਲਾਂ ਨੇ ਜ਼ਬਰੀ ਉੱਥੇ ਮਸਜਦ ਬਣਾਈ ਸੀ। ਮੀਰ ਬਾਕੀ ਨੇ ਜ਼ੋਰ ਧਿੰਞਾਣੇ ਮਸਜਿਦ ਬਣਾਈ ਅਤੇ ਬਾਬਰ ਦਾ ਨਾਂਅ ਦੇ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਜੋ ਨਵੀਂ ਜ਼ਮੀਨ ‘ਤੇ ਮਸਜਿਦ ਬਣਾਵਾਂਗੇ, ਉਸ ਨੂੰ ਮਸਜਿਦ-ਏ-ਅਮਨ ਨਾਂਅ ਦਿਆਂਗੇ। ਸੁਪਰੀਮ ਕੋਰਟ ਨੇ ਜੇਕਰ ਸਾਡੇ ਸੁਝਾਵਾਂ ‘ਤੇ ਧਿਆਨ ਦਿੱਤਾ ਅਤੇ ਸਾਨੂੰ ਨਵੀਂ ਜ਼ਮੀਨ ਮਿਲੀ ਤਾਂ ਅਸੀਂ ਮਸਜਦ ਦਾ ਨਾਂਅ ਕਿਸੇ ਦੇ ਨਾਂਅ ‘ਤੇ ਨਹੀਂ ਰੱਖਾਂਗੇ। ਅਸੀਂ ਹੋਰ ਫਸਾਦ ਨਹੀਂ ਚਾਹੁੰਦੇ। ਮਸਜਦ ਸ਼ਿਆ ਹੈ ਜਾਂ ਸੁੰਨੀ? ਇਸ ‘ਤੇ ਵਸੀਮ ਬੋਲੇ ਕਿ ਜਦੋਂ ਸੁੰਨੀ ਵਕਫ਼ ਬੋਰਡ ਨੇ ਰਜਿਸਟਰੇਸ਼ਨ ਨੂੰ ਹੀ ਚੁਣੌਤੀ ਦਿੱਤੀ ਹੈ ਤਾਂ ਮਸਜਿਦ ਉਨ੍ਹਾਂ ਦੀ ਕਿਵੇਂ, ਮੀਰ ਬਾਕੀ ਸ਼ੀਆ ਸੀ ਇਸ ਲਈ ਇਹ ਸ਼ਿਆ ਮਸਜਿਦ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।