ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਕਮਾਲ, ਗੱਡੀ ਦੀ ਹਾਲਤ ਦੇਖ ਉੱਡੇ ਜਾਣਗੇ ਹੋਸ਼
ਆਗਰਾ (ਸੱਚ ਕਹੂੰ ਨਿਊਜ਼) ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਬਾਲ ਨਾ ਬਾਂਕਾ ਕਰਿ ਸਕੇ ਚਾਹੇ ਸਭ ਜਗ ਵੈਰੀ ਹੋਏ, ਇਹ ਕਹਾਵਤ ਐਤਵਾਰ ਨੂੰ ਆਗਰਾ ਤੇਹਰਾ ਦਰਿਮਆਨ ਹੋਏ ਭਿਆਨਕ ਸੜਕ ਹਾਦਸੇ ’ਤੇ ਬਿਲਕੁਲ ਸਹੀ ਬੈਠਦੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖਚੇ ਉੱਡ ਗਏ। ਪਰ ਗੱਡੀ ’ਚ ਮੌਜ਼ੂਦ ਡੇਰਾ ਸ਼ਰਧਾਲੂਆਂ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਜਿਹੀ ਕਿਰਪਾ ਕੀਤੀ ਉਨ੍ਹਾਂ ਨੂੰ ਕੋਈ ਖਰੋਂਚ ਤੱਕ ਨਹੀਂ ਆਈ। ਜਾਣਕਾਰੀ ਅਨੁਸਾਰ ਕੱਲ੍ਹ ਤਿੰਨ ਵਜੇ ਆਗਰਾ ਤੇ ਤੇਹਰਾ ਦਰਮਿਆਨ ਇੱਕ ਟਰੱਕ ਨੇ ਪਿੱਛੋ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੌਰਾਨ ਗੱਡੀ ’ਚ ਸਵਾਰ ਪੰਜ ਡੇਰਾ ਸ਼ਰਧਾਲੂਆਂ ਦੇ ਕੋਈ ਖਰੋਂਚ ਤੱਕ ਨਹੀਂ ਆਈ।
ਕੀ ਹੈ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ, ਐਤਵਾਰ ਨੂੰ ਸਤਪਾਲ ਤਿਆਗੀ ਇੰਸਾਂ 45 ਮੈਂਬਰ ਕਰਨਾਲ, ਸੰਯਮ ਇੰਸਾਂ, 45 ਮੈਂਬਰ ਸਹਾਰਨਪੁਰ, ਕ੍ਰਿਸ਼ਨ ਕੁਮਾਰ ਸਕੈਸ਼ਨਾ 45 ਮੈਂਬਰ ਮੁਰਦਾਬਾਦ, ਰਾਜਬੀਰ ਗੰਗੋਹ 45 ਮੈਂਬਰ, ਮੁਰਾਰੀ ਲਾਲ 25 ਮੈਂਬਰ, ਗੱਡੀ ’ਚ ਆਗਰਾ ਤੋਂ ਬਲਾਕ ਤੇਹਰਾ ’ਚ ਹੋਈ ਨਾਮ ਚਰਚਾ ’ਚ ਜਾ ਰਹੇ ਸਨ ਪਰ ਆਗਰਾ ਤੋਂ ਤੇਹਰਾ ਦਰਮਿਆਨ ਉਨ੍ਹਾਂ ਦੀ ਗੱਡੀ ਨੂੰ ਪਿੱਛੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ, ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਨੂੰ 50 ਮੀਟਰ ਤੱਕ ਘਸੀਟਦੀ ਗਈ। ਪਰ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਇਨ੍ਹਾਂ ਸੇਵਾਦਾਰਾਂ ਨੂੰ ਖਰੋਂਚ ਤੱਕ ਨਹੀਂ ਆਈ।
ਸੰਯਮ ਇੰਸਾਂ ਨੇ ਪੂਜਨੀਕ ਗੁਰੂ ਜੀ ਦਾ ਕੀਤਾ ਧੰਨਵਾਦ
ਸੰਯਮ ਇੰਸਾਂ ਨੇ ਦੱਸਿਆ ਕਿ ਅਸੀਂ ਸਾਰੇ ਆਗਰਾ ਤੋਂ ਬਲਾਕ ਤੇਹਰਾ ’ਚ ਹੋ ਰਹੀ ਨਾਮ ਚਰਚਾ ’ਚ ਜਾ ਰਹੇ ਸੀ ਕਿ ਰਸਤੇ ’ਚ ਇਸ ਦੌਰਾਨ ਪਿੱਛੋਂ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਤੋਂ ਬਾਅਦ 50 ਮੀਟਰ ਤੱਕ ਗੱਡੀ ਨੂੰ ਘਸੀਟਿਆ ਫਿਰ ਸਾਡੀ ਗੱਡੀ ਡਿਵਾਈਡਰ ਦੇ ਅੰਦਰ ਜਾ ਵੜੀ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਅੱਜ ਸਾਨੂੰ ਸਭ ਨੂੰ ਬਚਾ ਲਿਆ ਨਹੀਂ ਤਾਂ ਇੰਨੇ ਭਿਆਨਕ ਹਾਦਸੇ ਤੋਂ ਬਚ ਪਾਉਣਾ ਮੁਸ਼ਕਲ ਸੀ। ਅੱਜ ਜੋ ਸਾਡੀ ਜਿੰਦਗੀ ਹੈ ਉਹ ਗੁਰੂ ਜੀ ਦੀ ਬਖਸ਼ੀ ਹੋਈ ਹੈ ਤੇ ਅਸੀਂ ਮਾਨਵਤਾ ਦੇ ਕਾਰਜਾਂ ਨੂੰ ਹੋਰ ਵੱਧ-ਚੜ੍ਹ ਕੇ ਕਰਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ