ਗਣੇਸ਼ ਵਿਸਰਜਨ ਦੌਰਾਨ ਹਾਦਸਾ, 11 ਵਿਅਕਤੀਆਂ ਦੀ ਹੋਈ ਮੌਤ

Accident, 11 Death, Ganesh, Immersion

11-11 ਲੱਖ ਰੁਪਏ ਦੀ ਆਰਥਿਕ ਸਹਾਇਤਾ | Accident

ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਅੱਜ ਸਵੇਰੇ ਵਾਪਰੇ ਇੱਕ ਦਰਦਨਾਕ ਹਾਦਸੇ ‘ਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਦੋ ਬੇੜੀਆਂ ਪਲਟਣ ਤੋਂ ਬਾਅਦ 11 ਵਿਅਕਤੀਆਂ ਦੀ ਮੌਤ ਹੋ ਗਈ ਇਸ ਮਾਮਲੇ ‘ਚ ਸੂਬਾ ਸ਼ਾਸਨ ਨੇ ਹਾਦਸੇ ਦੀ ਮੈਜਿਸਟ੍ਰਿਅਲ ਜਾਂਚ ਦੇ ਆਦੇਸ਼ ਦਿੰਦਿਆਂ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 11-11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਅਧਿਕਾਰਿਕ ਜਾਣਕਾਰੀ ਅਨੁਸਾਰ ਸਥਾਨਕ ਖਟਲਾਪੁਰ ਘਾਟ ‘ਤੇ ਵਾਪਰੇ ਇਸ ਹਾਦਸੇ ਦੀ ਮੈਜਿਸਟ੍ਰਿਅਲ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਮੱਧ ਪ੍ਰਦੇਸ਼ ਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 11-11 ਲੱਖ ਰੁਪਏ ਤੇ ਨਗਰ ਨਿਗਮ ਭੋਪਾਲ ਨੇ ਦੋ-ਦੋ ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ। (Accident)

ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਅੰਤਿਮ ਸਸਕਾਰ ਲਈ ਰੈਡ ਕਰਾਸ ਤੋਂ 50-50 ਹਜ਼ਾਰ ਰੁਪਏ ਦੀ ਵੱਖ ਤੋਂ ਸਹਾਇਤਾ ਰਾਸ਼ੀ ਦਿੱਤੀ ਹੈ ਭੋਪਾਲ ‘ਚ ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਚਾਰ ਵਜੇ ਲਗਾਤਾਰ ਮੀਂਹ ਦੌਰਾਨ ਗਣੇਸ਼ ਮੂਰਤੀ ਵਿਸਰਜਨ ਦੌਰਾਨ ਆਪਸ ‘ਚ ਜੁੜੀਆਂ ਹੋਈਆਂ ਦੋ ਬੇੜੀਆਂ ਪਲਟਣ ਨਾਲ ਉਸ ‘ਚ ਸਵਾਰ ਡੇਢ ਦਰਜਨ ਤੋਂ ਵੀ ਵੱਧ ਵਿਅਕਤੀ ਡੁੱਬ ਗਏ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਦੁੱਖ ਦੀ ਇਸ ਘੜੀ ‘ਚ ਸਰਕਾਰ ਹਰ ਪੀੜਤ ਪਰਿਵਾਰ ਨਾਲ ਖੜ੍ਹੀ ਹੈ।