ਵਿਅਕਤੀ ਨੂੰ ਜ਼ਖਮੀ ਕਰਕੇ 1.70 ਲੱਖ ਰੁਪਏ ਲੁੱਟੇ, ਮਾਮਲਾ ਦਰਜ਼

Crime News
ਅਬੋਹਰ-ਫਾਜਿਲਕਾ ਰੋਡ ਤੇ ਹੋਈ ਇਕ ਲੱਖ 70 ਹਜਾਰ ਦੀ ਲੁੱਟ ਸਮੇਤ ਜਖ਼ਮੀ ਹੋਇਆ ਵਿਅਕਤੀ, ਜਾਣਕਾਰੀ ਦੇ ਰਹੇ ਡੀਐਸਪੀ ਅਬੋਹਰ

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ : ਡੀਐਸਪੀ | Crime News

ਅਬੋਹਰ (ਮੇਵਾ ਸਿੰਘ)। ਅਬੋਹਰ ਦੇ ਫਾਜ਼ਿਲਕਾ ਰੋਡ ’ਤੇ ਸਥਿਤ ਚੁੰਗੀ ’ਤੇ ਦੁਪਹਿਰ ਸਮੇਂ ਇੱਕ ਕਾਰ ਸਵਾਰ ਵਿਅਕਤੀ ਨੇ ਇੱਕ ਹੋਰ ਵਿਅਕਤੀ ਨਾਲ ਪਹਿਲਾਂ ਝਗੜਾ ਕੀਤਾ ਤੇ ਬਾਅਦ ਵਿੱਚ ਉਸ ਦੀ ਕਾਰ ਵਿੱਚ ਰੱਖੇ ਇੱਕ ਲੱਖ 70 ਹਜਾਰ ਰੁਪਏ ਦੀ ਨਕਦੀ ਲੁੱਟਕੇ ਫਰਾਰ ਹੋ ਗਿਆ। ਜੇਰੇ ਇਲਾਜ ਸੰਜੇ ਪੁੱਤਰ ਰਾਮ ਪ੍ਰਤਾਪ ਉਮਰ ਕਰੀਬ 33 ਸਾਲ ਨੇ ਦੱਸਿਆ ਕਿ ਉਸ ਨੇ ਅਬੋਹਰ ਦੇ ਬੱਸ ਸਟੈਂਡ ਦੇ ਪਿੱਛੇ ਬਣਿਆ ਏਵਨ ਹੋਟਲ ਲੀਜ ’ਤੇ ਲਿਆ ਹੈ। (Crime News)

ਜਿਸ ਦੀ ਅਦਾਇਗੀ ਵਾਸਤੇ ਉਹ ਖੁਦ ਕਰੀਬ ਸਾਢੇ ਤਿੰਨ ਵਜੇ ਕਾਰ ’ਤੇ ਸਵਾਰ ਹੋਕੇ ਫਾਜ਼ਿਲਕਾ ਰੋਡ ਚੁੰਗੀ ’ਤੇ ਆਇਆ। ਇਸ ਦੌਰਾਨ ਉਸ ਦਾ ਭਰਾ ਰਾਮ ਕੁਮਾਰ ਪਿੰਡ ਤੋਂ ਬੱਸ ’ਤੇ ਉਸ ਨੂੰ ਇੱਕ ਲੱਖ 70 ਹਜਾਰ ਰੁਪਏ ਦੇਣ ਆਇਆ, ਜਦੋਂ ਉਸਦਾ ਭਰਾ ਪੈਸੇ ਦੇਕੇ ਚਲਾ ਗਿਆ ਤਾਂ ਉਹ ਆਪਣੀ ਕਾਰ ’ਤੇ ਸਵਾਰ ਹੋਕੇ ਸ਼ਹਿਰ ਜਾਣ ਲਈ ਰਵਾਨਾ ਹੋਇਆ, ਤਾਂ ਐਨੇ ਵਿੱਚ ਇੱਕ ਅਲਟੋ ਕਾਰ ਵਾਲੇ ਅਣਪਛਾਤੇ ਵਿਅਕਤੀ ਨੇ ਜਬਰਦਸਤੀ ਕਾਰ ਓਵਰਟੇਕ ਕਰਨ ਦੇ ਬਹਾਨੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ।

Read This : ਵੱਧਦਾ ਜਾ ਰਿਹੈ ਡਾਇਰੀਆ ਦਾ ਕਹਿਰ, 87 ਮਾਮਲੇ ਆਏ ਸਾਹਮਣੇ

ਸੰਜੇ ਨੇ ਦੱਸਿਆ ਕਿ ਇਸ ਬਹਿਜਬਾਜੀ ਦੌਰਾਨ ਉਕਤ ਆਲਟੋ ਕਾਰ ਵਾਲੇ ਨੇ ਉਸ ਦੀ ਕਾਰ ਸੀਟ ’ਤੇ ਨਕਦੀ ਨਾਲ ਭਰਿਆ ਲਿਫਾਫਾ ਚੁੱਕਕੇ ਭੱਜਣ ਦਾ ਯਤਨ ਕੀਤਾ, ਜਦੋਂ ਉਸ ਨੇ ਆਪਣੀ ਨਕਦੀ ਬਚਾਉਣ ਦਾ ਯਤਨ ਕੀਤਾ ਤਾਂ ਉਕਤ ਵਿਅਕਤੀ ਨੇ ਕੁਹਾੜੀ ਨਾਲ ਉਸ ਦੇ ਹੱਥ ’ਤੇ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀਆਂ 2 ਉਂਗਲੀਆਂ ਕੱਟੀਆਂ ਗਈਆਂ ਤੇ ਉਹ ਲਹੂ ਲੁਹਾਨ ਦੀ ਹਾਲਤ ਵਿੱਚ ਸੜਕ ’ਤੇ ਡਿੱਗ ਪਿਆ, ਜਦ ਕਿ ਹਮਲਾਵਰ ਨਕਦੀ ਲੁੱਟ ਕੇ ਫਰਾਰ ਹੋ ਗਿਆ। ਇਸ ਲੁੱਟ ਦੀ ਘਟਨਾ ਬਾਰੇ ਡੀਐਸਪੀ ਅਬੋਹਰ ਅਰੁਨ ਮੰਡਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਇੱਕ ਵਿਅਕਤੀ ਨਾਲ ਹੋਈ ਲੁੱਟ ਦੀ ਸੂਚਨਾ ਪਹੁੰਚੀ ਹੈ।

ਜਿਸ ਦੀ ਜਾਂਚ ਥਾਣਾ ਨੰਬਰ 1 ਦੇ ਐਸਐਚਓ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਪਹੁੰਚ ਕੇ ਗਵਾਹਾਂ ਦੇ ਬਿਆਨ ਦਰਜ ਕਰਨ ਅਤੇ ਨਾਲ ਹੀ ਨੇੜੇ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੇ ਹਨ। ਇਧਰ ਥਾਣਾ ਨੰ:1 ਦੇ ਐੱਸਐੱਚਓ ਮਨਿੰਦਰ ਸਿੰਘ ਨੇ ਕਿਹਾ ਕਿ ਉਹ ਖੁਦ ਤੇ ਏਐਸਆਈ ਕੁਲਵਿੰਦਰ ਸਿੰਘ ਟੀਮਾਂ ਬਣਾਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਘਟਨਾ ਵਿਚ ਸ਼ਾਮਲ ਵਿਅਕਤੀ ਦਾ ਪਤਾ ਲਾਕੇ ਉਸ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।