ਆਜ਼ਾਦੀ ਦਿਹਾੜੇ ਤੇ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਜਾਵੇਗਾ ਸਨਮਾਨਿਤ

Congratulations, Independence Day, Honored, Bravery

ਆਜ਼ਾਦੀ ਦਿਹਾੜੇ ਤੇ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਜਾਵੇਗਾ ਸਨਮਾਨਿਤ

ਨਵੀਂ ਦਿੱਲੀ। ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਸਰਕਾਰ 15 ਅਗਸਤ ਭਾਵ ਆਜ਼ਾਦੀ ਦਿਹਾੜੇ ‘ਤੇ ਵੀਰ ਚੱਕਰ ਨਾਲ ਸਨਮਾਨਤ ਕਰੇਗੀ। ਇੱਥੇ ਦੱਸ ਦੇਈਏ ਕਿ ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਸਰਹੱਦ ਅੰਦਰ ਦਾਖਲ ਹੋਏ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਅਭਿਨੰਦਨ ਨੇ ਮਿਗ-21 ਨਾਲ ਤਬਾਹ ਕਰ ਦਿੱਤਾ ਸੀ। ਇੰਨਾ ਹੀ ਨਹੀਂ ਪਾਕਿਸਤਾਨ ਦੇ ਹੋਰ ਜਹਾਜ਼ਾਂ ਦਾ ਪਿੱਛਾ ਕਰਦੇ ਸਮੇਂ ਕਮਾਂਡਰ ਅਭਿਨੰਦਨ ਪਾਕਿਸਤਾਨ ਖੇਤਰ ਵਿਚ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਹਾਲਾਂਕਿ ਭਾਰਤ ਕਰੀਬ 60 ਘੰਟਿਆਂ ਦੇ ਅੰਦਰ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਤੋਂ ਸਹੀ ਸਲਾਮਤ ਲੈ ਆਇਆ। ਪਾਕਿਸਤਾਨ ਦੇ ਸ਼ਕਤੀਸ਼ਾਲੀ ਲੜਾਕੂ ਜਹਾਜ਼ ਐੱਫ-16 ਨੂੰ ਮਿਗ-21।

ਨਾਲ ਤਬਾਹ ਕਰਨ ਕਾਰਨ ਕਮਾਂਡਰ ਅਭਿਨੰਦਨ ਨੇ ਇਤਿਹਾਸ ਰਚ ਦਿੱਤਾ ਸੀ ਅਤੇ ਪੂਰੇ ਦੇਸ਼ ‘ਚ ਉਨ੍ਹਾਂ ਦੇ ਹੀ ਚਰਚੇ ਸਨ। ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਕਾਫਿਲੇ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਇਸ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਦੇ ਬਾਲਾਕੋਟ ‘ਚ ਸਥਿਤ ਅੱਤਵਾਦੀ ਟਿਕਾਣੇ ਢਹਿ-ਢੇਰੀ ਕੀਤੇ ਸਨ। ਭਾਰਤ ਵਲੋਂ ਲਏ ਪੁਲਵਾਮਾ ਦੇ ਬਦਲੇ ਮਗਰੋਂ ਪਾਕਿਸਤਾਨ ਬੌਖਲਾ ਗਿਆ ਸੀ ਅਤੇ ਉਸ ਨੇ ਭਾਰਤੀ ਸਰਹੱਦ ਦਾਖਲ ਹੋਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਇੱਥੇ ਦੱਸ ਦੇਈਏ ਕਿ ਵੀਰ ਚੱਕਰ ਭਾਰਤ ਦਾ ਯੁੱਧ ਦੇ ਸਮੇਂ ਦਾ ਵੀਰਤਾ ਦਾ ਮੈਡਲ ਹੈ। ਇਹ ਸਨਮਾਨ ਫੌਜੀਆਂ ਨੂੰ ਅਸਾਧਾਰਣ ਵੀਰਤਾ ਜਾਂ ਬਲੀਦਾਨ ਲਈ ਦਿੱਤਾ ਜਾਂਦਾ ਹੈ। ਇਹ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ।