ਆੜ੍ਹਤੀਏ ਕਰਨਗੇ 25 ਸਤੰਬਰ ਨੂੰ ਹੜਤਾਲ, ਮੋਗਾ ’ਚ ਹੋਵੇਗਾ ਵੱਡਾ ਇਕੱਠ

Mansa News
ਮਾਨਸਾ : ਮੀਟਿੰਗ ਦੌਰਾਨ ਆੜ੍ਹਤੀਆਂ ਐਸੋਸੀਏਸ਼ਨ ਮਾਨਸਾ ਦੀ ਮੀਟਿੰਗ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਤੇ ਹੋਰ ਤਸਵੀਰ : ਸੱਚ ਕਹੂੰ ਨਿਊਜ਼

ਮਾਨਸਾ ’ਚ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ | Mansa News

ਮਾਨਸਾ (ਸੁਖਜੀਤ ਮਾਨ)। ਪੰਜਾਬ ਭਰ ਦੇ ਆੜ੍ਹਤੀਆਂ ਵੱਲੋਂ 25 ਸਤੰਬਰ ਨੂੰ ਹੜਤਾਲ ਕਰਕੇ ਮੋਗਾ ਵਿਖੇ ਸੂਬਾ ਪੱਧਰੀ ਇਕੱਠ ਕੀਤਾ ਜਾਵੇਗਾ ਇਸ ਸਬੰਧੀ ਆੜ੍ਹਤੀਆ ਵਰਗ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਸਬੰਧ ’ਚ ਅੱਜ ਆੜ੍ਹਤੀਆਂ ਐਸੋਸੀਏਸ਼ਨ ਮਾਨਸਾ ਦੀ ਮੀਟਿੰਗ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਰੇ ਆੜ੍ਹਤੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪਾਸ ਕੀਤਾ ਗਿਆ ਹੈ ਕਿ ਜੋ ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸਨ ਪੰਜਾਬ ਵੱਲੋਂ 25 ਸਤੰਬਰ ਨੂੰ ਸੂਬਾ ਪੱਧਰੀ ਹੜਤਾਲ ਕਰਕੇ ਸਾਰੇ ਪੰਜਾਬ ਦੇ ਆੜ੍ਹਤੀਆਂ ਇੱਕਠ ਮੋਗਾ ਵਿਖੇ 11 ਵਜੇ ਅਨਾਜ ਮੰਡੀ ਵਿੱਚ ਰੱਖਿਆ ਗਿਆ ਹੈ, ਉਸ ਦੇ ਵਿੱਚ ਮਾਨਸਾ ਵਿੱਚੋ ਭਾਰੀ ਗਿਣਤੀ ਵਿੱਚ ਆੜ੍ਹਤੀਏ ਸ਼ਾਮਿਲ ਹੋਣਗੇ। (Mansa News)

ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਸੋਲੋ ਗੁਦਾਮ ਬਣੇ ਹੋਏ ਉਸ ਵਿੱਚ ਜੋ ਕਿਸਾਨਾਂ ਤੋਂ ਉਹਨਾਂ ਦੀ ਫ਼ਸਲ ਦੀ ਖਰੀਦ ਸਿੱਧੀ ਬਿਨਾਂ ਕਿਸੇ ਆੜ੍ਹਤ ਅਤੇ ਮਜਦੂਰੀ ਤੋਂ ਵਗੇੈਰ ਕੀਤੀ ਜਾਂਦੀ ਹੈ, ਉਸ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਉਹਨਾਂ ਦੀ ਖਰੀਦ ਆੜ੍ਹਤੀਆਂ ਰਾਹੀ ਹੀ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਜੋ ਵੱਖ-ਵੱਖ ਮਹਿਕਮਿਆਂ ਵੱਲੋਂ ਆੜ੍ਹਤੀਆਂ ਨਾਲ ਹਰ ਵੇਲੇ ਧੱਕਾ ਕੀਤਾ ਜਾਂਦਾ ਰਿਹਾ ਹੈ, ਉਹ ਸਰਾਸਰ ਗਲਤ ਹੈ ਆੜ੍ਹਤੀਆਂ ਨੂੰ ਉਹਨਾਂ ਨੂੰ ਮੰਡੀ ਬੋਰਡ ਦੇ ਐਕਟ ਮੁਤਾਬਕ ਬਣਦੀ ਪੂਰੀ ਆੜ੍ਹਤ ਦੇਣ ਦੀ ਬਜਾਏ ਉਹਨਾਂ ਦੀ ਆੜ੍ਹਤ ਫਰੀਜ਼ ਕਰਕੇ ਜੀਰੀ ਉਪਰ 45.88 ਪੈਸੇ ਅਤੇ ਕਣਕ ਉਪਰ 46 ਰੁਪਏ ਪ੍ਰਤੀ ਕੁਵਿੰਟਲ ਕਰ ਦਿੱਤੀ ਹੈ, ਜੋ ਗਲਤ ਹੈ ਅਤੇ ਮੰਡੀ ਬੋਰਡ ਦੇ ਨਿਯਮਾਂ ਦੀ ਵੀ ਉਲੰਘਣਾ ਹੈ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ’ਤੇ ਜਾਨਲੇਵਾ ਹਮਲੇ ਦੀ ਡੀਟੀਐੱਫ਼ ਵੱਲੋਂ ਨਿਖੇਧੀ

ਮੀਟਿੰਗ ਵਿੱਚ ਪਾਸ ਕੀਤਾ ਗਿਆ ਕਿ ਆਉਣ ਵਾਲੇ ਜੀਰੀ ਅਤੇ ਨਰਮੇ ਦੇ ਸੀਜਨ ਦੇ ਸਬੰਧੀ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਅਤੇ ਖਰੀਦਦਾਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਮਰ ਨਾਥ, ਰੋਹਿਤ ( ਕਿੰਗੂ) ਮਾਖਾ, ਮੋਨੂੰ ਅਨੁਪਗੜ੍ਹ, ਮਨੀ ਬਾਂਸਲ, ਸੁਰੇਸ ਕੁਮਾਰ ਲਾਲ ਬਾਗੜੀ, ਪੂਰਨ ਚੰਦ ਵੀਰੋਕੇ, ਪ੍ਰੇਮ ਨੰਦਗੜ੍ਹ ਨਰੇਸ਼ ਬਿਰਲਾ , ਬੋਬੀ ਕੋਟਲੀ, ਜਿੰਮੀ ਮਾਖਾ, ਵਿੱਕੀ ਨੰਗਲ, ਨੇਮ ਚੰਦ ਐਮ.ਸੀ., ਰੋਹਿਤ ਤਾਮਕੋਟ, ਵਿਨੋਦ ਮੰਗੀ ਨੰਗਲਾ ਯਸਪਾਲ ਫਰਵਾਹੀ, ਪ੍ਰੇਮ ਚੰਦ ਲੱਲੂਆਣਾ, ਤਾਰਾ ਚੰਦ ਭੰਮਾ, ਰਾਜ ਕੁਮਾਰ,ਪਾਲੀ ਝੇਰੀਆਂ ਵਾਲੀ ਆਦਿ ਆੜ੍ਹਤੀਏ ਸ਼ਾਮਿਲ ਸਨ।

ਆੜ੍ਹਤੀਆਂ ਤੋਂ ਕੱਟੀ ਈਪੀਐਫ ਦੀ ਰਕਮ ਹੋਵੇ ਵਾਪਿਸ

ਮੀਟਿੰਗ ਦੌਰਾਨ ਆੜ੍ਹਤੀਆਂ ਨੇ ਮੰਗ ਕੀਤੀ ਕਿ ਆੜ੍ਹਤੀਆਂ ਤੋਂ ਈ.ਪੀ.ਐਫ. ਦੇ ਰੂਪ ਵਿੱਚ ਕੱਟੀ ਰਕਮ ਤੁਰੰਤ ਵਾਪਿਸ ਕੀਤੀ ਜਾਵੇ।ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਮੀਟਿੰਗ ਵਿੱਚ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਸੀ.ਸੀ.ਆਈ. ਪੰਜਾਬ ਵਿੱਚ ਨਰਮੇ ਦੀ ਖਰੀਦ ਸਿੱਧੀ ਕਰਨ ਦੀ ਥਾਂ ਆੜ੍ਹਤੀਆਂ ਰਾਹੀਂ ਕਰਕੇ ਆੜ੍ਹਤੀਆਂ ਨੂੰ ਉਹਨਾਂ ਦੀ ਬਣਦੀ ਆੜ੍ਹਤ ਅਤੇ ਮਜਦੂਰਾਂ ਨੂੰ ਉਹਨਾਂ ਦੀ ਬਣਦੀ ਮਜਦੂਰੀ ਵੀ ਦਿੱਤੀ ਜਾਵੇ।