Asia Cup Final 2023 : ਸ੍ਰੀਲੰਕਾ ਨੇ ਟਾਸ ਜਿੱਤਿਆ, ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ

Asia Cup 2023

ਅਕਸ਼ਰ ਪਟੇਲ ਦੀ ਜਗ੍ਹਾ ਸੁੰਦਰ ਨੂੰ ਮੌਕਾ | Asia Cup 2023

ਕੋਲੰਬੋ (ਏਜੰਸੀ)। ਏਸ਼ੀਆ ਕੱਪ-2023 ਦਾ ਫਾਈਨਲ ਮੈਚ ਅੱਜ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਜਿੱਥੇ ਸ੍ਰੀਲੰਕਾ ਨੇ ਟਾਸ ਜਿੱਤ ਲਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ’ਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਫਿਲਹਾਲ ਕੋਲੰਬੋ ’ਚ ਮੌਸਮ ਸਾਫ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੋਲੰਬੋ ’ਚ ਅੱਜ 90 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਏਸ਼ੀਆ ਕੱਪ ਫਾਈਨਲ ਦਾ ਮੁਕਾਬਲਾ ਰੱਦ ਹੋ ਜਾਂਦਾ ਹੈ ਤਾਂ ਇਸ ਲਈ ਏਸ਼ੀਅਨ ਕ੍ਰਿਕਟ ਕਾਂਉਸਲ ਨੇ ਇਸ ਲਈ ਰਿਜਰਵ ਦਿਨ ਰੱਖਿਆ ਹੈ। (Asia Cup 2023)

ਇਹ ਵੀ ਪੜ੍ਹੋ : ਮਰੀਜ਼ਾਂ ਦੀ ਦੇਖਭਾਲ ਤੇ ਸੁਰੱਖਿਆ ਫ਼ਰਜ਼ ਬਣੇ

ਫਿਰ ਇਹ ਮੁਕਾਬਲਾ (ਸੋਮਵਾਰ 18 ਸਤੰਬਰ) ਨੂੰ ਖੇਡਿਆ ਜਾਵੇਗਾ। ਜੇਕਰ ਰਿਜਰਵ ਦਿਨ ਵਾਲੇ ਮੈਚ ’ਚ ਵੀ ਮੀਂਹ ਆ ਜਾਂਦਾ ਹੈ ਤਾਂ ਭਾਰਤ ਅਤੇ ਸ੍ਰੀਲੰਕਾ ਦੋਵਾਂ ਨੂੰ ਸੰਯੁਕਤ ਜੇਤੂ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਕੋਲ 5 ਸਾਲਾਂ ਬਾਅਦ ਖਿਤਾਬ ਜਿੱਤਣ ਦਾ ਮੌਕਾ ਹੈ, ਜਦਕਿ ਪਿਛਲਾ ਚੈਂਪੀਅਨ ਸ੍ਰੀਲੰਕਾ ਆਪਣੇ ਖਿਤਾਬ ਦਾ ਬਚਾਅ ਕਰਨਾ ਚਾਹੇਗੀ। ਦੋਵੇਂ ਟੀਮਾਂ ਏਸ਼ੀਆ ਕੱਪ ਦੇ ਇੱਕਰੋਜਾ ਫਾਰਮੈਟ ਦੇ ਫਾਈਨਲ ’ਚ 8ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ’ਚ 7 ਵਾਰ ਫਾਈਨਲ ਖੇਡਿਆ ਗਿਆ ਜਿਸ ਵਿੱਚੋਂ ਭਾਰਤ ਨੇ 4 ਜਿੱਤੇ ਅਤੇ ਸ੍ਰੀਲੰਕਾ ਨੂੰ 3 ’ਚ ਜਿੱਤ ਹਾਸਲ ਹੋਈ। (Asia Cup 2023)

ਸ਼ੁਭਮਨ ਗਿੱਲ ’ਤੇ ਫਿਰ ਹੋਣਗੀਆਂ ਨਜ਼ਰਾਂ | Asia Cup 2023

ਭਾਰਤ ਵੱਲੋਂ ਓਪਨਰ ਸ਼ੁਭਮਨ ਗਿੱਲ ਇਸ ਟੂਰਨਾਮੈਂਟ ’ਤੇ ਟਾਪ ਸਕੋਰਰ ਬੱਲੇਬਾਜ਼ ਹਨ। ਪਿਛਲੇ ਮੈਚ ’ਚ ਸ਼ੁਭਮਨ ਗਿੱਲ ਨੇ ਬੰਗਲਾਦੇਸ਼ ਖਿਲਾਫ ਸੈਂਕੜੇ ਵਾਲੀ ਪਾਰੀ ਖੇਡੀ ਸੀ। ਅੱਜ ਫਿਰ ਉਨ੍ਹਾਂ ’ਤੇ ਨਿਗ੍ਹਾ ਹੋਵੇਗੀ। ਗੇਂਦਬਾਜ਼ੀ ਵੱਲ ਵਾਸ਼ਿੰਗਟਨ ਸੰੁਦਰ ਨੂੰ ਅੱਜ ਫਾਈਨਲ ਲਈ ਕੋਲੰਬੋ ਬੁਲਾਇਆ ਗਿਆ ਹੈ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਲਈ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਜੇਕਰ ਅੱਜ ਸੁੰਦਰ ਨੂੰ ਮੌਕਾ ਮਿਲਦਾ ਹੈ ਤਾਂ ਫਿਰ ਅਕਸ਼ਰ ਪਟੇਲ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਕੁਲਦੀਪ ਯਾਦਵ ਨੇ ਵੀ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। (Asia Cup 2023)