ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗਿ੍ਰਫਤਾਰੀ ਖਿਲਾਫ ਵੀਰਵਾਰ ਨੂੰ ਰਾਜਧਾਨੀ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਖ ਦਫਤਰ ਦੇ ਨੇੜੇ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਅੱਜ ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਈਡੀ ਪਿਛਲੇ 15 ਮਹੀਨਿਆਂ ਤੋਂ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੀ ਜਾਂਚ ਕਰ ਰਹੀ ਹੈ, ਪਰ ਸਬੂਤ ਪੇਸ ਕਰਨ ’ਚ ਅਸਫਲ ਰਹੀ ਹੈ। ਉਨ੍ਹਾਂ ਨੇ ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਦੱਸੇ ਕਿ ਸਿੰਘ ਦੀ ਰਿਹਾਇਸ਼ ’ਤੇ ਈਡੀ ਦੇ ਛਾਪੇ ’ਚ ਕਿੰਨਾ ਪੈਸਾ ਬਰਾਮਦ ਹੋਇਆ। (Sanjay Singh)
ਕੀ ਹੈ ਮਾਮਲਾ | Sanjay Singh
ਉਨ੍ਹਾਂ ਕਿਹਾ ਕਿ ਏਜੰਸੀ ਨੂੰ ਅੱਗੇ ਆ ਕੇ ਇਸ ਬਾਰੇ ਦੇਸ਼ ਨੂੰ ਦੱਸਣਾ ਚਾਹੀਦਾ ਹੈ। ਸ੍ਰੀਮਤੀ ਆਤਿਸ਼ੀ ਨੇ ਕਿਹਾ, ਜੇਕਰ ਤੁਹਾਡੇ (ਭਾਜਪਾ) ਕੋਲ ਇੱਕ ਪੈਸਾ ਵੀ ਸਬੂਤ ਹੈ ਤਾਂ ਦੇਸ਼ ਸਾਹਮਣੇ ਪੇਸ਼ ਕਰੋ ਜਾਂ ਰਾਜਨੀਤੀ ਛੱਡ ਦਿਓ। ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਰਾਜ ਸਭਾ ਮੈਂਬਰ ਸ੍ਰੀ ਸਿੰਘ ਖਿਲਾਫ ਈਡੀ ਦੀ ਕਾਰਵਾਈ ਕੇਂਦਰ ਸਰਕਾਰ ਦੇ ਮਨ ’ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਹਾਰ ਦੇ ਡਰ ਨੂੰ ਦਰਸ਼ਾਉਂਦੀ ਹੈ। ਰਾਏ ਨੇ ਕਿਹਾ, ‘ਉਹ ਸਾਰੇ ਵਿਰੋਧੀ ਨੇਤਾਵਾਂ ਨੂੰ ਜ਼ੇਲ੍ਹ ’ਚ ਪਾ ਕੇ ਚੋਣਾਂ ਜਿੱਤਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਈਡੀ ਨੇ ‘ਆਪ’ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਦਿੱਲੀ ਐਕਸਾਈਜ ਪੁਲਿਸ ਮਾਮਲੇ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪਾ ਮਾਰ ਗਿ੍ਰਫਤਾਰ ਕੀਤਾ ਸੀ। (Sanjay Singh)
ਇਹ ਵੀ ਪੜ੍ਹੋ : ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
ਉਨ੍ਹਾਂ ਦੱਸਿਆ ਕਿ ਈਡੀ ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਾਮਲੇ ’ਚ ਸ੍ਰੀ ਸਿੰਘ ਤੋਂ 10 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਤੋਂ ਬਾਅਦ ਸੰਜੇ ਸਿੰਘ ਈਡੀ ਵੱਲੋਂ ਗਿ੍ਰਫਤਾਰ ਕੀਤੇ ਜਾਣ ਵਾਲੇ ਤੀਜੇ ‘ਆਪ’ ਨੇਤਾ ਹਨ। ਇਸ ਦੌਰਾਨ ਦਿੱਲੀ ਦੀ ਆਬਕਾਰੀ ਨੀਤੀ ’ਚ ਕਥਿਤ ਭਿ੍ਰਸ਼ਟਾਚਾਰ ਖਿਲਾਫ਼ ਦਿੱਲੀ ਭਾਜਪਾ ਦੇ ਆਗੂ ਤੇ ਵਰਕਰ ਰਾਜਘਾਟ ਪੁੱਜੇ। ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਦੋਸ਼ ਲਾਇਆ, ‘ਮਹਾਤਮਾ ਗਾਂਧੀ ਕਹਿੰਦੇ ਸਨ ਕਿ ਸ਼ਰਾਬ ਵਿਅਕਤੀ ਦੀ ਸਰੀਰਕ ਅਤੇ ਅਧਿਆਤਮਿਕ ਨਿਘਾਰ ਦਾ ਕਾਰਨ ਬਣਦੀ ਹੈ, ਪਰ ਇੱਥੇ ਦਿੱਲੀ ’ਚ ਅਸੀਂ ਵੇਖਿਆ ਹੈ ਕਿ ਸ਼ਰਾਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨੈਤਿਕ ਪਤਨ ਦਾ ਕਾਰਨ ਬਣਦੀ ਹੈ। (Sanjay Singh)