
ਹਲਕਾ ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ 42649 ਵੋਟਾਂ ਦੇ ਨਾਲ ਜੇਤੂ
Tarn Taran Election : (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ ਵਿਧਾਇਕ ਲਖਬੀਰ ਸਿੰਘ ਰਾਏ ਦੇ ਦਫਤਰ ਵਿਖੇ ਤਰਨਤਾਰਨ ਦੀ ਜ਼ਿਮਨੀ ਚੋਣ ਜਿੱਤਣ ਦੇ ਉਪਰੰਤ ਖੁਸ਼ੀ ਦੇ ਵਿੱਚ ਢੋਲ ਵਜਾਏ ਗਏ ਅਤੇ ਲੱਡੂ ਵੰਡੇ ਗਏ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਤਰਨਤਾਰਨ ਦੇ ਲੋਕਾਂ ਨੇ ਇੱਕ ਵਾਰੀ ਫਿਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ‘ਚ ਚੱਲ ਰਹੀ ਸਰਕਾਰ ਦੇ ਕੰਮਾਂ ਉੱਤੇ ਮੋਹਰ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਹਲਕਾ ਤਰਨਤਾਰਨ ਨੂੰ ਅਕਾਲੀ ਦਲ ਦਾ ਗੜ ਦੱਸਦੇ ਸੀ, ਪ੍ਰੰਤੂ ਤਰਨਤਾਰਨ ਦੇ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਜਿਹੜਾ ਵਿਅਕਤੀ ਚੰਗਾ ਕੰਮ ਕਰੇਗਾ, ਲੋਕੀ ਉਸ ਦਾ ਸਾਥ ਦੇਣਗੇ। ਜਿਸ ਦੀ ਬਦੌਲਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 42649 ਵੋਟਾਂ ਲੈ ਕੇ ਜੇਤੂ ਰਹੇ ਹਨ।
ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ 30558 ਵੋਟਾਂ ਪਈਆਂ, ਵਾਰਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੂੰ 19620, ਕਾਂਗਰਸ ਦੇ ਕਰਨਵੀਰ ਸਿੰਘ ਬੁਰਜ ਨੂੰ 15078 ਅਤੇ ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ ਨੂੰ 6239 ਵੋਟਾਂ ਪਈਆਂ ਹਨ। ਇਹ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਧੋਣ ’ਤੇ ਗੋਡਾ ਰੱਖਣ ਵਾਲਿਆਂ ਨੂੰ ਸਬਕ ਸਿਖਾਉਣਾ ਜਾਣਦੇ ਹਨ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਹਾਉਂਦੀ ਹੈ ਪਰੰਤੂ ਪੰਜਾਬ ਦੇ ਲੋਕਾਂ ਨੇ ਉਸ ਨੂੰ ਸਬਕ ਸਿਖਾ ਦਿੱਤਾ ਹੈ। ਇਸ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਬਾਂਹ ਨੂੰ ਮਰੋੜ ਕੇ ਲੋਹਾ ਨਹੀਂ ਮਨਵਾਇਆ ਜਾ ਸਕਦਾ।
ਇਹ ਵੀ ਪੜ੍ਹੋ: Tarn Taran Bypoll 2025: ਤਰਨਤਾਰਨ ’ਚ ਜਿੱਤ ਤੋਂ ਬਾਅਦ ਆਪ ਦਾ ਪਹਿਲਾ ਬਿਆਨ, ਜਾਣੋ ਕੀ ਬੋਲੇ ਅਮਨ ਅਰੋੜਾ
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਆਸ਼ਾ ਰਾਣੀ, ਰੀਨਾ ਰਾਣੀ, ਰਮੇਸ਼ ਕੁਮਾਰ ਸੋਨੂੰ, ਅਮਰੀਕ ਸਿੰਘ ਬਾਲਪੁਰ, ਗੁਰਸ਼ਰਨ ਸਿੰਘ, ਪੀਏ ਬਹਾਦਰ ਖਾਨ, ਸਰਪੰਚ ਹਰਪਾਲ ਸਿੰਘ ਫੌਜੀ, ਸਰਪੰਚ ਨਿਰਮਲ ਸਿੰਘ ਮਾਜਰੀ, ਸਰਪੰਚ ਰਜਿੰਦਰ ਸਿੰਘ ਖਰੌੜੀ, ਹਲਕਾ ਯੂਥ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਕੁਲਵਿੰਦਰ ਡੇਰਾ, ਬਲਵੀਰ ਸੋਢੀ, ਰਿਟਾਇਰਡ ਐਸਡੀਓ ਜਗਪਾਲ ਸਿੰਘ, ਬਲਜਿੰਦਰ ਗੋਲਾ, ਮੋਹਿਤ ਸੂਦ, ਸੰਦੀਪ ਵੈਦ, ਸਰਪੰਚ ਪਰਵਿੰਦਰ ਸਿੰਘ ਖੋਜੇ ਮਾਜਰਾ, ਰਜੇਸ਼ ਉੱਪਲ, ਤਰਸੇਮ ਉੱਪਲ, ਬਲਦੇਵ ਸਿੰਘ ਭੱਲਮਾਜਰਾ, ਸੁਭਾਸ ਸੂਦ, ਚਮਨ ਕੁਰੈਸ਼ੀ, ਪਵੇਲ ਹਾਂਡਾ, ਮਨਿੰਦਰ ਸਿੰਘ ਮੰਨਾ, ਬਹਾਦਰ ਸਿੰਘ ਖੋਜੇ ਮਾਜਰਾ, ਸਰਪੰਚ ਰਾਜਦੀਪ ਸਿੰਘ ਰਾਜੂ, ਬਲਜਿੰਦਰ ਸਿੰਘ ਕਾਕਾ, ਸਤੀਸ਼ ਲਟੌਰ, ਮਾਨਵ ਟਿਵਾਣਾ ਆਦਿ ਵੀ ਹਾਜ਼ਰ ਸਨ। Tarn Taran Election













