Ludhiana West by-Election: ਕਾਂਗਰਸ ਦੇ ਆਪਸੀ ਕਲੇਸ਼ ਤੋਂ ਆਪ-ਭਾਜਪਾ ਬਾਗ਼ੋਬਾਗ਼, ਦੋਵਾਂ ਨੂੰ ਫਾਇਦਾ ਹੋਣ ਦੀ ਉਮੀਦ

Ludhiana West by-Election
Ludhiana West by-Election: ਕਾਂਗਰਸ ਦੇ ਆਪਸੀ ਕਲੇਸ਼ ਤੋਂ ਆਪ-ਭਾਜਪਾ ਬਾਗ਼ੋਬਾਗ਼, ਦੋਵਾਂ ਨੂੰ ਫਾਇਦਾ ਹੋਣ ਦੀ ਉਮੀਦ

Ludhiana West by-Election: ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀਆਂ ਨੇ ਕਰ ਰੱਖਿਐ ਦਿਨ-ਰਾਤ ਇੱਕ

  • ਭਾਜਪਾ ਨੇ ਲਾਇਆ ਆਪਣਾ ਪੂਰਾ ਜ਼ੋਰ, ਰੁਕ ਨਹੀਂ ਰਿਹਾ ਸਟਾਰ ਪ੍ਰਚਾਰਕਾਂ ਦੇ ਪ੍ਰਚਾਰ ਦਾ ਦੌਰ | Ludhiana West by-Election

Ludhiana West by-Election: ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਸਬੰਧੀ ਕਾਂਗਰਸ ਪਾਰਟੀ ਦੇ ਆਪਸੀ ਕਲੇਸ਼ ਨਾਲ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਕਾਫ਼ੀ ਜ਼ਿਆਦਾ ਖੁਸ਼ ਹੋ ਰਹੀ ਹੈ, ਕਿਉਂਕਿ ਕਿਤੇ ਨਾ ਕਿਤੇ ਕਾਂਗਰਸ ਦੇ ਆਪਸੀ ਕਲੇਸ਼ ਦਾ ਫਾਇਦਾ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਹੀ ਹੋ ਸਕਦਾ ਹੈ। ਇਸ ਕਾਰਨ ਹੀ ਇਹ ਦੋਵਾਂ ਪਾਰਟੀਆਂ ਚਾਹੁੰਦੀਆਂ ਹਨ ਕਿ ਕਾਂਗਰਸ ਵਿਚਕਾਰ ਚੱਲ ਰਿਹਾ ਇਹ ਕਲੇਸ਼ 19 ਜੂਨ ਤੱਕ ਇਸੇ ਤਰੀਕੇ ਨਾਲ ਚਲਦਾ ਰਿਹਾ ਤਾਂ ਕਿ ਜ਼ਿਮਨੀ ਚੋਣ ਦੌਰਾਨ ਇਸ ਦਾ ਵੱਧ ਤੋਂ ਵੱਧ ਫਾਇਦਾ ਦੋਹੇ ਪਾਰਟੀਆਂ ਨੂੰ ਮਿਲ ਸਕੇ।

ਇਥੇ ਹੀ ਪੰਜਾਬ ਵਿੱਚ ਹੋ ਰਹੀ ਇਸ ਜ਼ਿਮਨੀ ਚੋਣ ਸਬੰਧੀ ਭਾਰਤੀ ਜਨਤਾ ਪਾਰਟੀ ਕਾਫ਼ੀ ਜ਼ਿਆਦਾ ਸੀਰੀਅਸ ਨਜ਼ਰ ਆ ਰਹੀ ਹੈ, ਜਿਸ ਕਾਰਨ ਹੀ ਭਾਜਪਾ ਵੱਲੋਂ ਆਪਣੀ ਪੰਜਾਬ ਦੀ ਸਾਰੀ ਲੀਡਰਸ਼ਿਪ ਉਤਾਰਨ ਦੇ ਨਾਲ ਹੀ ਸਟਾਰ ਪ੍ਰਚਾਰਕਾਂ ਤੋਂ ਚੋਣ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਹੁਣ ਭਾਜਪਾ ਦੀ ਸਥਿਤੀ ਲੁਧਿਆਣਾ ਪੱਛਮੀ ਵਿੱਚ ਕਾਫ਼ੀ ਚੰਗੀ ਵੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ-ਰਾਤ ਇੱਕ ਕਰ ਰੱਖਿਆ ਹੈ।

Ludhiana West by-Election

ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਤੋਂ ਲੈ ਕੇ ਕੈਬਨਿਟ ਮੰਤਰੀ ਸਣੇ ਪੂਰੀ ਲੀਡਰਸ਼ਿਪ ਲੁਧਿਆਣਾ ਵਿਖੇ ਹੀ ਬੈਠੀ ਹੋਈ ਹੈ। ਇਸ ਦੇ ਚਲਦੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਹੀ ਮੁੱਖ ਟੱਕਰ ਬਣਦੀ ਨਜ਼ਰ ਆ ਰਹੀ ਹੈ, ਜਦੋਂ ਕਿ ਕਾਂਗਰਸ ਪਾਰਟੀ ਦੇ ਆਪਸੀ ਕਲੇਸ਼ ਦਾ ਨੁਕਸਾਨ ਕਾਂਗਰਸ ਨੂੰ ਸਿੱਧੇ ਤੌਰ ’ਤੇ ਹੁੰਦਾ ਨਜ਼ਰ ਆ ਰਿਹਾ ਹੈ।

Read Also : Air India: ਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੀ ਏਅਰ ਇੰਡੀਆ ਦੀ ਉਡਾਣ ’ਚ ਖਰਾਬੀ, ਇਹ ਕਾਰਨ ਆਇਆ ਸਾਹਮਣੇ

ਇਥੇ ਦੱਸਣ ਯੋਗ ਹੈ ਕਿ ਪ੍ਰਚਾਰ ਦੇ ਆਖਰੀ ਦਿਨ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇੱਕ ਵੱਖਰੇ ਗਰੁੱਪ ਦੇ ਰੂਪ ਵਿੱਚ ਚੱਲ ਰਹੇ ਹਨ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਾਣਾ ਗੁਰਜੀਤ ਸਿੰਘ ਸਣੇ ਕਈ ਸਾਬਕਾ ਕੈਬਨਿਟ ਮੰਤਰੀ ਇੱਕ ਵੱਖਰੇ ਗਰੁੱਪ ਦੇ ਰੂਪ ਵਿੱਚ ਚੱਲ ਰਹੇ ਹਨ।

Ludhiana West by-Election

ਇਨ੍ਹਾਂ ਵੱਲੋਂ ਲੁਧਿਆਣਾ ਪੱਛਮੀ ਵਿਖੇ ਇਕੱਠੇ ਪ੍ਰਚਾਰ ਵੀ ਨਹੀਂ ਕੀਤਾ ਜਾ ਰਿਹਾ ਹੈ, ਕਾਂਗਰਸ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੂੰ ਵੀ ਪਤਾ ਹੈ ਕਿ ਇਸ ਗੁੱਟਬਾਜ਼ੀ ਦਾ ਸਿੱਧੇ ਤੌਰ ’ਤੇ ਨੁਕਸਾਨ ਹੋ ਰਿਹਾ ਹੈ ਪਰ ਉਹ ਵੀ ਇਸ ਸਮੇਂ ਗੁੱਟਬਾਜ਼ੀ ਨੂੰ ਖ਼ਤਮ ਕਰਵਾਉਣ ਦੀ ਲਾਉਣ ਦੀ ਥਾਂ ’ਤੇ ਜਿੰਨੇ ਵੀ ਲੀਡਰ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹਨ, ਉਨ੍ਹਾਂ ਰਾਹੀਂ ਉਹ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ।

ਇਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਲੈ ਕੇ ਕਈ ਕੈਬਨਿਟ ਮੰਤਰੀਆਂ ਨੂੰ ਵੀ ਚੋਣ ਪ੍ਰਚਾਰ ਲਈ ਲੁਧਿਆਣਾ ਪੱਛਮੀ ਵਿੱਚ ਉਤਾਰਿਆ ਹੋਇਆ ਹੈ। ਲੁਧਿਆਣਾ ਪੱਛਮੀ ਸੀਟ ਨੂੰ ਭਾਜਪਾ ਇੰਨੀ ਜ਼ਿਆਦਾ ਗੰਭੀਰ ਹੈ, ਉਹ ਇਸ ਸੀਟ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਤੱਕ ਦਾਅਵਾ ਵੀ ਕਰਨਾ ਸ਼ੁਰੂ ਕਰ ਚੁੱਕੀ ਹੈ। ਹਾਲਾਂਕਿ ਜ਼ਿਆਦਾਤਰ ਸੱਤਾਧਾਰੀ ਪਾਰਟੀ ਨੂੰ ਹੀ ਉਪ ਚੋਣ ਦਾ ਫਾਇਦਾ ਮਿਲਦਾ ਹੈ ਪਰ ਇਸ ਸੀਟ ’ਤੇ ਭਾਜਪਾ ਨੂੰ ਲੱਗ ਰਿਹਾ ਹੈ ਕਿ ਉਹ ਸੱਤਾਧਾਰੀ ਪਾਰਟੀ ਤੋਂ ਅੱਗੇ ਨਿਕਲ ਕੇ ਇਸ ਸੀਟ ਨੂੰ ਜਿੱਤ ਸਕਦੀ ਹੈ।