ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਸਪੋਰਟਸ ’ਤੇ ਆਧ...

    ਸਪੋਰਟਸ ’ਤੇ ਆਧਾਰਿਤ ਫ਼ਿਲਮ ’ਚ ਕੰਮ ਕਰਨਗੇ ਆਮਿਰ ਖਾਨ!

    ਸਪੋਰਟਸ ’ਤੇ ਆਧਾਰਿਤ ਫ਼ਿਲਮ ’ਚ ਕੰਮ ਕਰਨਗੇ ਆਮਿਰ ਖਾਨ!

    ਮੁੰਬਈ। ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਅਭਿਨੇਤਾ ਆਮਿਰ ਖਾਨ ਖੇਡਾਂ ’ਤੇ ਅਧਾਰਤ ਇਕ ਫਿਲਮ ’ਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਆਮਿਰ ਖਾਨ ਇਨ੍ਹੀ ਦਿਨੀ ਆਪਣੀ ਆਉਣ ਵਾਲੀ ਫਿਲਮ ਲਾਲਾ ਸਿੰਘ ਚੱਢਾ ਨਾਲ ਰੁੱਝੇ ਹੋਏ ਹਨ। ਨਿਰਦੇਸ਼ਕ ਆਰ ਐਸ ਪ੍ਰਸੰਨਾ ਆਮਿਰ ਖਾਨ ਨਾਲ ਇਕ ਫਿਲਮ ’ਤੇ ਚਰਚਾ ’ਚ ਹਨ ਜੋ ਖੇਡਾਂ ਦੇ ਪਿਛੋਕੜ ’ਤੇ ਅਧਾਰਤ ਹੋਵੇਗੀ। ਆਮਿਰ ਇਸ ਫਿਲਮ ਲਈ ਦਿਲਚਸਪੀ ਦਿਖਾ ਰਹੇ ਹਨ। ਫਿਲਮ ਸਪੋਰਟਸ ਦੇ ਪਿਛੋਕੜ ’ਤੇ ਅਧਾਰਤ ਹੋਵੇਗੀ, ਜਿਸ ’ਚ ਹਿਊਮਰ ਕਾਫੀ ਹੋਵੇਗਾ।

    ਹਾਲਾਂਕਿ ਇਹ ਪੂਰੀ ਤਰ੍ਹਾਂ ਖੇਡਾਂ ’ਤੇ ਅਧਾਰਤ ਫਿਲਮ ਨਹੀ ਹੋਵੇਗੀ, ਪਰੰਤੂ ਇਸਦਾ ਪਿਛੋਕੜ ਉਸੇ ’ਤੇ ਅਧਾਰਤ ਹੋਵੇਗਾ। ਇਸ ਫਿਲਮ ਦਾ ਸ¬ਕ੍ਰੀਨਪਲੇਅ ਇਕ ਸਪੇਨ ਦੀ ਫਿਲਮ ਤੋਂ ਲਿਆ ਗਿਆ ਹੈ। ਆਮਿਰ ਫਿਲਮ ਦੇ ਬਾਰੇ ਅੰਤਮ ਫੈਸਲਾ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਤੋਂ ਬਾਅਦ ਹੀ ਲੈਣਗੇ। ਜੇ ਆਮਿਰ ਇਸ ਫਿਲਮ ਨੂੰ ਸਾਈਨ ਕਰਦੇ ਹਨ ਤਾਂ ਉਸ ਨੂੰ ਸਪੋਰਟਸ ਬੈਕਗ੍ਰਾਉਂਡ ਫਿਲਮ ਵਿਚ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.