ਆਪ ਨੇ ਦਿੱਲੀ ਕੀਤੀ ਸ਼ਰਾਬ ਮਾਫੀਏ ਦੇ ਹਵਾਲੇ

21_Chandigarh_01, Aam Aadmi Party

 ਹਰ 400 ਮੀਟਰ ’ਤੇ ਖੋਲ੍ਹ ਦਿੱਤਾ ਸ਼ਰਾਬ ਦਾ ਠੇਕਾ, ਅਕਾਲੀ ਆਗੂ ਦੀਪ ਮਲਹੋਤਰਾ ਨੂੰ ਬਣਾਇਆ ਠੇਕੇਦਾਰ

  •  ਸਾਬਕਾ ਵਿਧਾਇਕ ਆਦਰਸ਼ ਸ਼ਾਸਤਰੀ ਨੇ ਦਿੱਲੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ (Aam Aadmi Party) ’ਤੇ ਲਾਏ ਗੰਭੀਰ ਦੋਸ਼

(ਅਸ਼ਵਨੀ ਚਾਵਲਾ) ਚੰਡੀਗੜ੍ਹ। ਦਿੱਲੀ ਦਿਲ ਵਾਲਿਆਂ ਦੀ ਹੁੰਦੀ ਸੀ ਪਰ ਹੁਣ ਸ਼ਰਾਬ ਮਾਫ਼ੀਆ ਦੇ ਹਵਾਲੇ ਹੋ ਗਈ ਹੈ। ਅਰਵਿੰਦ ਕੇਜਰੀਵਾਲ (Aam Aadmi Party) ਨੇ ਖ਼ੁਦ ਮੋਟੀ ਕਰਨ ਲਈ ਦਿੱਲੀ ਨੂੰ ਨਾ ਸਿਰਫ਼ ਸ਼ਰਾਬ ਮਾਫੀਏ ਦੇ ਹਵਾਲੇ ਕਰ ਦਿੱਤਾ ਹੈ, ਸਗੋਂ ਹਰ 400 ਮੀਟਰ ’ਤੇ ਇੱਕ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਇਜ਼ਾਜਤ ਤੱਕ ਦੇ ਦਿੱਤੀ ਗਈ ਹੈ। ਪੰਜਾਬ ਦੇ ਅਕਾਲੀ ਲੀਡਰ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਨੂੰ ਨਿਯਮਾਂ ਦੇ ਉਲਟ 4 ਜ਼ੋਨ ਦੀ ਠੇਕੇਦਾਰੀ ਦੇ ਦਿੱਤੀ ਗਈ ਹੈ। ਹੁਣ ਦੀਪ ਮਲਹੋਤਰਾ ਆਪਣੀ ਮਰਜ਼ੀ ਨਾਲ ਠੇਕੇ ਖੋਲ੍ਹਦੇ ਹੋਏ ਦਿੱਲੀ ਦੇ ਹਰ ਬਾਜ਼ਾਰ ਅਤੇ ਮੁਹੱਲੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਦੇ ਹੋਏ ਸ਼ਰਾਬ ਦਾ ਦਰਿਆ ਤੱਕ ਬਹਾਉਣ ਦੀ ਕੋਸ਼ਿਸ਼ ਕਰੇਗਾ। ਜਿਸ ਨਾਲ ਦਿੱਲੀ ਵਿੱਚ ਇਹ ਨਸ਼ਾ ਹਰ ਘਰ ਵਿੱਚ ਪੁੱਜ ਕੇ ਦਿੱਲੀ ਨੂੰ ਬਰਬਾਦ ਤੱਕ ਕਰੇਗਾ। (Aam Aadmi Party)

ਇਹ ਗੰਭੀਰ ਦੋਸ਼ ਲਾਲ ਬਹਾਦਰ ਸ਼ਾਸਤਰੀ ਦੇ ਪੋਤਰੇ ਅਤੇ ਸਾਬਕਾ ਵਿਧਾਇਕ ਆਦਰਸ਼ ਸ਼ਾਸਤਰੀ ਵੱਲੋਂ ਚੰਡੀਗੜ੍ਹ ’ਚ ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆ ਕੇ ਦਿੱਲੀ ਦੇ ਸਕੂਲ ਅਤੇ ਮੁਹੱਲਾ ਕਲੀਨਿਕ ਮਾਡਲ ਦੀ ਗੱਲ ਕਰਦਾ ਹੈ, ਜਦੋਂਕਿ ਇਹ ਦੋਵੇਂ ਮਾਡਲ ਦਿੱਲੀ ਵਿੱਚ ਫੇਲ੍ਹ ਸਾਬਤ ਹੋ ਚੁੱਕੇ ਹਨ ਅਤੇ ਇਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਹੈ। ਦਿੱਲੀ ਵਿੱਚ 1 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਹੋਈ ਸੀ, ਜਦੋਂ ਕਿ 464 ਹੀ ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ, ਜਿਨ੍ਹਾਂ ਵਿੱਚੋਂ 401 ਮੁਹੱਲਾ ਕਲੀਨਿਕ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਘਰ ਵਿੱਚ ਖੋਲ੍ਹ ਦਿੱਤੇ ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਦੀ ਜਨਤਾ ਦੇਖ ਕੇ ਹੀ ਇਨ੍ਹਾਂ ਵੋਟ ਦੇਵੇ ਜਾਂ ਫਿਰ ਇਨ੍ਹਾਂ ਦੀ ਜ਼ਮਾਨਤ ਹੀ ਜ਼ਬਤ ਕਰਵਾ ਦੇ ਇਨ੍ਹਾਂ ਨੂੰ ਸਬਕ ਸਿਖਾਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ