Sad News: ਚਿੱਟੇ ਨਾਲ ਛੋਟੀ ਉਮਰ ਦੇ ਨੌਜਵਾਨ ਦੀ ਹੋਈ ਮੌਤ

Sad News
Sad News: ਚਿੱਟੇ ਨਾਲ ਛੋਟੀ ਉਮਰ ਦੇ ਨੌਜਵਾਨ ਦੀ ਹੋਈ ਮੌਤ

(ਸਤਪਾਲ ਥਿੰਦ) ਫਿਰੋਜ਼ਪੁਰ। Sad News: ਪੰਜਾਬ ਅੰਦਰ ਚਿੱਟੇ ਨਾਲ ਆਏ ਦਿਨ ਲਗਾਤਾਰ ਮੌਤਾਂ ਹੋ ਰਹੀਆਂ ਹਨ ਜੇਕਰ ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਚਿੱਟੇ ਨਾਲ ਰੋਜ਼ਾਨਾ ਹੀ ਨੌਜਵਾਨ ਇਸ ਚਿੱਟੇ ਦੇ ਕਹਿਰ ਕਾਰਨ ਬਲੀ ਚੜ ਰਹੇ ਹਨ। ਅੱਜ ਹਲਕਾ ਗੁਰੂਹਰਸਹਾਏ ਪਿੰਡ ਦੇ ਮੁਹੱਲਾ ਵਾਲਮੀਕ ਵਾਰਡ ਨੰਬਰ ਅੱਠ ਰਹਿੰਦੇ ਲਵ ਸਹੋਤਾ ਪੁੱਤਰ ਜੱਜ ਸਹੋਤਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਬੀਤੀ ਰਾਤ ਮੌਤ ਹੋ ਗਈ।

ਇਹ ਵੀ ਪੜ੍ਹੋ: Crime News: ਚੋਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਪੌਣੇ ਚਾਰ ਲੱਖ ਤੇ ਪੰਜ ਮੋਬਾਇਲ ਚੋਰੀ

ਜਿਸ ਨੂੰ ਲੈ ਕੇ ਮੁਹੱਲਾ ਵਾਸੀਆਂ ਅਤੇ ਰਿਸ਼ਤੇਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਲਗਾਤਾਰ ਚਿੱਟੇ ਕਾਰਨ ਮੌਤਾਂ ਹੋ ਰਹੀਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲਾਭ ਦੇ ਵੱਡੇ ਭਰਾ ਰਾਜ ਕੁਮਾਰ ਸਹੋਤਾ ਇਕ ਸਾਲ ਪਹਿਲਾ ਨਸ਼ੇ ਦੀ ਓਵਰਡੋਜ਼ ਨਾਲ ਹੀ ਮੌਤ ਹੋਈ ਸੀ ਤੇ ਹੁਣ ਪਰਿਵਾਰ ਵਿੱਚ ਅੱਜ ਦੂਜਾ ਇਹ ਕਹਿਰ ਵਾਪਰਿਆ ਹੈ। ਪਰਵਾਰ ਵਿੱਚ ਹੁਣ ਮਾਪੇ ਇਕੱਲੇ ਰਹੇ ਗਏ ਹਨ। ਪੂਰਾ ਮੁਹੱਲਾ ਵਾਸੀ ਸੌਗ ਦੀ ਲਹਿਰ ਵਿੱਚ ਹਨ।

LEAVE A REPLY

Please enter your comment!
Please enter your name here