ਸਾਡੇ ਨਾਲ ਸ਼ਾਮਲ

Follow us

16.4 C
Chandigarh
Monday, February 16, 2026
More
    Home Breaking News ਜਿੰਮ ਜਾ ਰਹੀ ਔ...

    ਜਿੰਮ ਜਾ ਰਹੀ ਔਰਤ ਨੂੰ ਕਾਰ ਨੇ ਕੁਚਲਿਆ, ਇਲਾਜ ਦੌਰਾਨ ਤੋੜਿਆ ਦਮ

    Road Accident

    (ਸੱਚ ਕਹੂੰ ਨਿਊਜ਼) ਲਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਹਰਗੋਬਿੰਦ ਨਗਰ ਇਲਾਕੇ ਵਿੱਚ ਜਿੰਮ ਵਿੱਚ ਕਸਰਤ ਕਰਨ ਜਾ ਰਹੀ ਇੱਕ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਕਾਰ ਨੇ ਔਰਤ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਸੜਕ ਦੇ ਵਿਚਕਾਰ ਡਿਵਾਈਡਰ ’ਤੇ ਜਾ ਡਿੱਗੀ। ਇਸ ਤੋਂ ਬਾਅਦ ਕਾਰ ਡਰਾਈਵਰ ਨੇ ਗੱਡੀ ਰੋਕ ਕੇ ਔਰਤ ਦੀ ਨਬਜ਼ ਚੈੱਕ ਕੀਤੀ ਪਰ ਔਰਤ ਦੀ ਹਾਲਾਤ ਨਾਜੁ਼ਕ ਹੋਣ ਕਾਰਨ ਉਹ ਮੌਕੇ ’ਤੇ ਫਰਾਰ ਹੋ ਗਿਆ। Road Accident

    ਇਹ ਵੀ ਪੜ੍ਹੋ: ਇਸ ਤਰ੍ਹਾਂ ਰਹੇਗਾ PM Modi ਦਾ ਵਾਰਾਣਸੀ Nomination ਦਾ ਮੈਗਾ ਪਲਾਨ!

    ਇਸ ਦੌਰਾਨ ਮੌਕੇ ਇਕੱਠੋ ਹੋਏ ਲੋਕਾਂ ਨੇ ਔਰਤ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਕਤ ਔਰਤ ਦਾ ਪਛਾਣ ਸਵੀਟੀ ਅਰੋਡ਼ਾ (33 ਸਾਲ) ਵਜੋਂ ਹੋਈ ਹੈ। ਪੁਲਿਸ ਨੇ ਔਰਤ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ’ਤੇ ਅਣਪਛਾਤੇ ਡਰਾਇਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। Road Accident

    LEAVE A REPLY

    Please enter your comment!
    Please enter your name here