ਪਰਮਿੰਦਰ ਕੌਰ ਦੇ ਸਬ.ਇੰਸਪੈਕਟਰ ਬਣਨ ’ਤੇ ਪਰਿਵਾਰ ਅਤੇ ਪਿੰਡ ਚ ਖੁਸ਼ੀ ਦੀ ਲਹਿਰ

Sub-Inspector
ਪਰਮਿੰਦਰ ਕੌਰ ਨੂੰ ਸਬ ਇੰਸਪੈਕਟਰ ਨਿਯੁੱਕਤ ਹੋਣ ਤੇ ਪਰਿਵਾਰ ਮੈਂਬਰ ਮਠਿਆਈ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ। ਤਸਵੀਰ : ਸਰੂਪ ਪੰਜੋਲਾ 

ਪਿੰਡ ਦੇ ਲੋਕਾਂ ਨੇ ਪਰਿਵਾਰ ਨੂੰ ਦਿੱਤੀਆਂ ਵਧਾਈਆਂ (Sub Inspector)

(ਰਾਮ ਸਰੂਪ ਪੰਜੋਲਾ) ਸਨੌਰ, ਡਕਾਲਾ। ਹਲਕਾ ਸਨੌਰ ਸਰਕਲ ਬਲਬੇੜ੍ਹਾ ਦੇ ਪਿੰਡ ਜਾਫਰਪੁਰ ਦੀ ਬੇਟੀ ਪਰਮਿੰਦਰ ਕੌਰ ਔਜਲਾ ਦੇ ਸਬ. ਇੰਸਪੈਕਟਰ (Sub Inspector) ਬਣਨ ’ਤੇ ਪਰਿਵਾਰ ਅਤੇ ਪਿੰਡ ਚ ਖੁਸ਼ੀ ਦੀ ਲਹਿਰ ਦੇਖਣ ਨੁੂੰ ਮਿਲੀ। ਇਸ ਮੌਕੇ ਪਰਮਿੰਦਰ ਕੌਰ ਨੇ ਦੱਸਿਆ ਕਿ ਸਬ ਇੰਸਪੈਕਟਰ ’ਚ ਓਵਰ ਆਲ ਵਿਚ 78 ਵਾਂ ਰੈਂਕ ਅਤੇ ਇਨਵੈਸਟੀਗੈਸ਼ਨ ਵਿਚ 44 ਵਾਂ ਰੈਂਕ ਹਾਸਲ ਕਰਕੇ ਇਹ ਅਹੁਦਾ ਪ੍ਰਾਪਤ ਕੀਤਾ ਹੈ । ਪੰਜਾਬ ਸਰਕਾਰ ਵੱਲੋਂ ਜੋ ਸੇਵਾ ਸੋਂਪੀ ਗਈ ਗਈ ਹੈ ਮੈਂ ਇਸ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਿਭਾ ਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰਾਂਗੀ।

ਪਿੰਡ ਦੇ ਸਰਪੰਚ ਮਹਿੰਦਰ ਕੌਰ ਨੇ ਦੱਸਿਆ ਕਿ ਸਾਡੀ ਬੇਟੀ ਉੱਚ ਸਿੱਖਿਆ ਲੈ ਕੇ ਜਿਸ ਮੁਕਾਮ ‘ਤੇ ਪਹੁੰਚੀ ਹੈ ਅੱਜ ਸਾਨੂੰ ਤੇ ਸਾਰੇ ਨਗਰ ਨੂੰ ਇਸ ਬੇਟੀ ਦੀ ਪ੍ਰਾਪਤੀ ‘ਤੇ ਮਾਣ ਹੈ ਅਤੇ ਪਿੰਡ ਅਤੇ ਖੇਤਰ ਦੇ ਬੱਚਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀ ਵੀ ਪੰਜਾਬ ਵਿਚ ਰਹਿ ਕੇ ਉੱਚ ਸਿੱਖਿਆ ਹਾਸਲ ਕਰਕੇ ਆਪਣਾ ,ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਦੇ ਮੋਹਰੀ ਬਣੋ। (Sub Inspector)

ਇਹ ਵੀ ਪੜ੍ਹੋ : ਪੰਜਾਬੀ ਗਾਇਕ ਸ਼੍ਰੀ ਬਰਾੜ ਹਸਪਤਾਲ ’ਚ ਦਾਖਲ

ਪਿਤਾ ਗੁਰਪ੍ਰੀਤ ਸਿੰਘ ਔਜਲਾ ਨੇ ਕਿਹਾ ਕਿ ਪਿਛਲੇ ਸਾਲ ਮੇਰਾ ਬੇਟਾ ਹਰਜੋਤ ਸਿੰਘ ਉੱਚ ਸਿੱਖਿਆ ਗ੍ਰਹਿਣ ਕਰਕੇ ਜੱਜ ਬਣਿਆ ਤੇ ਹੁਣ ਬੇਟੀ ਪਰਮਿੰਦਰ ਕੌਰ ਉੱਚ ਸਿੱਖਿਆ ਨਾਲ ਸਬ ਇੰਸਪੈਕਟਰ ਦੇ ਅਹੁਦੇ ’ਤੇ ਨਿਯੁਕਤ ਹੋਏ ਹਨ। ਮੈਨੂੰ ਆਪਣੇ ਬੱਚਿਆਂ ਦੀ ਕਠਿਨ ਮਿਹਨਤ ‘ਤੇ ਮਾਣ ਹੈ। ਗੁਰਮੇਲ ਸਿੰਘ ਨੰਬਰਦਾਰ ਜਾਫਰਪੁਰ ਨੇ ਪਰਮਿੰਦਰ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਅਤੇ ਸਾਡੇ ਨਗਰ ਦਾ ਇਨ੍ਹਾਂ ਬੱਚਿਆਂ ਨੇ ਸਿਰ ਉੱਚਾ ਕੀਤਾ ਹੈ। ਇਸ ਮੌਕੇ ਮਹਿੰਦਰ ਕੌਰ ਸਰਪੰਚ,ਗੁਰਮੇਲ ਸਿੰਘ ਨੰਬਰਦਾਰ, ਜਸਵਿੰਦਰ ਔਜਲਾ,ਗੁਰਪ੍ਰੀਤ ਸਿੰਘ,ਅਮਰੀਕ ਸਿੰਘ,ਲਖਵਿੰਦਰ ਸਿੰਘ ਲੱਖੀ,ਹਰਜੀਤ ਸਿੰਘ,ਬਲਵਿੰਦਰ ਸਿੰਘ ਆਦਿ ਪਿੰਡ ਵਾਸੀ ਮੌਜੂਦ ਸਨ।