ਜੈਪੁਰ, (ਏਜੰਸੀ)। ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ‘ਚ ਸੇਵਰ ਥਾਣਾ ਇਲਾਕੇ ‘ਚ ਤੇਜ਼ ਝੱਖੜ ‘ਚ ਮਾਲੀਪੁਰਾ ਪਿੰਡ ਦੇ ਇੱਕ ਮੈਰਿਜ਼ ਪੈਲੇਸ ਦੀ ਕੰਧ ਡਿੱਗ ਜਾਣ ਕਾਰਨ 24 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 26 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ ਜ਼ਿਕਰਯੋਗ ਹੈ ਕਿ ਬੁੱਧਵਾਰ ਦੇਰ ਰਾਤ ਤੇਜ਼ ਝੱਖੜ ਦੌਰਾਨ ਮੈਰਿਜ਼ ਪੈਲੇਸ ਦੀ ਲੰਬੀ ਕੰਧ ਡਿੱਗ ਗਈ ਹਾਦਸੇ ਦੌਰਾਨ ਮੈਰਿਜ਼ ਪੈਲੇਸ ਵਿੱਚ 800 ਤੋਂ ਵੱਧ ਵਿਅਕਤੀ ਮੌਜ਼ੂਦ ਸਨ ਕੰਧ ਉਸ ਸਮੇਂ ਡਿੱਗੀ ਜਦੋਂ ਮੈਰਿਜ਼ ਪੈਲੇਸ ਵਿੱਚ ਮਹਿਮਾਨ ਰਾਤ ਦਾ ਖਾਣਾ ਖਾ ਰਹੇ ਸਨ ਬਰਾਤ ਜੈਪੁਰ ਤੋਂ ਗਈ ਸੀ ਪੁਲਿਸ ਮੁਖੀ ਅਨਿਲ ਟਾਂਕ ਨੇ ਦੱਸਿਆ ਕਿ ਮ੍ਰਿਤਕਾਂ ‘ਚ 12 ਪੁਰਸ਼, ਅੱਠ ਔਰਤਾਂ ਤੇ ਚਾਰ ਬੱਚੇ ਸ਼ਾਮਲ ਹਨ ਸਾਰੇ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ ਜ਼ਖਮੀਆਂ ਦਾ ਇਲਾਜ ਭਰਤਪੁਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਚੱਲ ਰਿਹਾ ਹੈ ਪੁਲਿਸ ਨੇ ਵਿਆਹ ਸਥਾਨ ਦੇ ਮਾਲਕ ਸਮੇਤ ਦੋ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਪ੍ਰਦੇਸ਼ ਦੇ ਵਿਆਹ ਸਥਾਨਾਂ ਦੀ ਹੋਵੇਗੀ ਜਾਂਚ : ਮੁੱਖ ਮੰਤਰੀ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਜੈਪੁਰ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਵਿਆਹ ਸਥਾਨ ਦੀ ਕੰਧ ਡਿੱਗ ਜਾਣ ਨਾਲ 24 ਵਿਅਕਤੀਆਂ ਦੀ ਮੌਤ ਤੇ 26 ਤੋਂ ਜ਼ਿਆਦਾ ਵਿਅਕਤੀਆਂ ਦੇ ਜਖ਼ਮੀ ਹੋਣ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਭਵਿੱਖ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਦੇਸ਼ ਭਰ ‘ਚ ਵਿਆਹ ਸਥਾਨਾਂ ਦੀ ਜਾਂਚ ਕਰਾਉਣ ਤੇ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਵਿਆਹ ਸਥਾਨਾਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਮੁੱਖ ਮੰਤਰੀ ਨੇ ਭਾਜਪਾ ਦੀ ਦੋ ਰੋਜ਼ਾ ਚਿੰਤਨ ਬੈਠਕ ‘ਚ ਹਿੱਸਾ ਲੈਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਇਹ ਗੱਲ ਕਹੀ।
ਮੋਦੀ ਨੇ ਭਰਤਪੁਰ ਹਾਦਸੇ ‘ਚ ਪ੍ਰਗਟਾਇਆ ਦੁੱਖ
ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰਤਪੁਰ ਹਾਦਸੇ ‘ਤੇ ਦੁੱਖ ਪ੍ਰਗਟਾਇਆ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਗੰਭੀਰ ਜ਼ਖਮੀਆਂ ਨੂੰ ਵੀ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਭਰਤਪੁਰ ਦੀ ਘਟਨਾ ਨਾਲ ਮੈਨੂੰ ਦੁੱਖ ਪਹੁੰਚਿਆ ਹੈ, ਜਿਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ ਮੈਂ ਜ਼ਖਮੀਆਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ।