Ambedkar Jayanti: ਡਾ. ਭੀਮ ਰਾਓ ਅੰਬੇਦਕਰ ਜੀ ਦੀ ਯਾਦ ‘ਚ ਜਾਗੂਰਕ ਰੈਲੀ ਕੱਢੀ 

Ambedkar Jayanti
ਡਕਾਲਾ : ਬਲਬੇੜਾ ਵਿਖੇ ਬਾਬਾ ਸ਼ਾਂਤੀ ਨਾਥ ਸੰਚਾਲਕ ਡੇਰਾ ਬਾਬਾ ਬਖਤਾ ਨਾਥ ਜੀ ਰੈਲੀ ਦਾ ਸਵਾਗਤ ਕਰਦੇ ਹੋਏ। ਤਸਵੀਰ: ਰਾਮ ਸਰੂਪ ਪੰਜੋਲਾ

ਰੈਲੀ ਲਈ ਵੱਖ-ਵੱਖ ਪਿੰਡਾਂ ਚ ਨੌਜਵਾਨਾਂ ਵੱਲੋਂ ਠੰਢੇ ਮਿੱਠੇ ਪਾਣੀ ਦੀਆਂ ਸਛਬੀਲਾਂ ਦਾ ਕੀਤਾ ਗਿਆ ਪ੍ਰਬੰਧ |Ambedkar Jayanti

Ambedkar Jayanti: (ਰਾਮ ਸਰੂਪ ਪੰਜੋਲਾ) ਡਕਾਲਾ। ਭਾਰਤੀ ਸਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦੀ ਯਾਦ ’ਚ ਹਲਕਾ ਸਨੌਰ ’ਚ ਜਾਗੂਰਕ ਮੋਟਰਸਾਈਕਲ ਰੈਲੀ ਕੱਢੀ ਗਈ। ਜਿਸ ਦੀ ਅਗਵਾਈ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਫਰੰਟ ਯੂਨੀਅਨ ਪੰਜਾਬ, ਸੇਰੂ ਰਾਮ ਕਰਹਾਲੀ ਜਿਲ੍ਹਾ ਮੀਤ ਪ੍ਰਧਾਨ, ਜਸਵੀਰ ਸਿੰਘ ਪ੍ਰਧਾਨ ਗੁਰੂ ਰਵਿਦਾਸ ਕਮੇਟੀ ਕਰਹਾਲੀ ਸਾਹਿਬ, ਕਰਮਜੀਤ ਸਿੰਘ ਡਡੋਆ ਖਜਾਨਚੀ ਕਰ ਰਹੇ ਸਨ।

ਇਸ ਮੌਕੇ ਸੈਕੜੇ ਮੋਟਰਸਾਈਕਲਾਂ ਜਿਹਨਾਂ ’ਤੇ ਬਾਵਾ ਸਾਹਿਬ ਦੀਆਂ ਫੋਟੋਆਂ ਦੇ ਝੰਡੇ ਲੱਗੇ ਹੋਏ ਸਨ, ਪਿੰਡ ਮਰਦਾਂਹੇੜੀ ਤੋਂ ਸੁਰੂ ਹੋ ਕੇ ਕਸਬਾ ਡਕਾਲਾ, ਬਠੋਈ ਕਲਾ, ਬਠੋਈ ਖੁਰਦ, ਚੁਹੜ ਪੁਰ, ਰਾਮ ਨਗਰ ਆਦਿ ਪਿੰਡਾਂ ਚ ਹੁੰਦੇ ਹੋਏ ਕਸਬਾ ਬਲਬੇੜਾ ਡੇਰਾ ਬਾਬਾ ਬਖਤਾ ਨਾਥ ਜੀ ’ਤੇ ਪਹੁੰਚੀ। ਇਸ ਦੌਰਾਨ ਜਦੋਂ ਇਹ ਜਾਗਰੂਕਤਾ ਰੈਲੀ ਪਿੰਡ ਬਠੋਈ ਕਲਾਂ ਵਿਖੇ ਪਹੁੰਚੀ ਤਾਂ ਪਿੰਡ ਬਠੋਈ ਕਲਾਂ ਦੇ ਨੌਜਵਾਨ ਸੰਮਤੀ ਵੱਲੋਂ ਇਸ ਰੈਲੀ ਲਈ ਠੰਢੇ ਮਿੱਠੇ ਪਾਣੀ ਦੀ ਛਬੀਲ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਅਜੈਬ ਸਿੰਘ ਬਠੋਈ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੇ ਸਬੰਧ ’ਚ ਇਹ ਜਾਗੂਰਤਾ ਰੈਲੀ ਕੱਢੀ ਗਈ ਹੈ। ਉਹਨਾਂ ਕਿਹਾ ਕਿ ਅੱਜ ਜੋ ਅਸੀਂ ਆਜ਼ਾਦ ਦੇਸ਼ ਵਿੱਚ ਰਹਿ ਰਹੇ ਹਾਂ ਇਹ ਸਭ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਦੇਣ ਹੈ। Ambedkar Jayanti

Ambedkar Jayanti
ਡਕਾਲਾ : ਬਲਬੇੜਾ ਵਿਖੇ ਬਾਬਾ ਸ਼ਾਂਤੀ ਨਾਥ ਸੰਚਾਲਕ ਡੇਰਾ ਬਾਬਾ ਬਖਤਾ ਨਾਥ ਜੀ ਰੈਲੀ ਦਾ ਸਵਾਗਤ ਕਰਦੇ ਹੋਏ। ਤਸਵੀਰ: ਰਾਮ ਸਰੂਪ ਪੰਜੋਲਾ

ਇਹ ਵੀ ਪੜ੍ਹੋ: RCB Vs RR: ਬੰਗਲੁਰੂ ਨੇ ਰਾਜਸਥਾਨ ਨੂੰ 9 ਵਿਕਟਾਂ ਨਾਲ ਹਰਾਇਆ

ਡਾਕਟਰ ਭੀਮ ਰਾਓ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਘੱਟ ਹੈ। ਜਦੋਂ ਇਹ ਰੈਲੀ ਕਸਬਾ ਬਲਬੇੜਾ ਦੇ ਡੇਰਾ ਬਾਬਾ ਬਖਤਾ ਨਾਥ ਪਹੁੰਚੀ ਤਾਂ ਇੱਥੇ ਪਹੁੰਚਣ ’ਤੇ ਬਾਬਾ ਸ਼ਾਂਤੀ ਨਾਥ ਸੰਚਾਲਕ ਡੇਰਾ ਬਾਬਾ ਬਖਤਾ ਨਾਥ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਕੈਥ, ਦਰਸ਼ਨ ਸਿੰਘ ਕਟਾਰੀਆ, ਗੁਰਪ੍ਰੀਤ ਸਿੰਘ ਬਠੋਈ, ਹੰਸ ਰਾਜ ਬਠੋਈ, ਬਿੰਦਰ ਸਿੰਘ ਡਕਾਲਾ,ਦਾਰਾ ਡਕਾਲਾ,ਹੰਸ ਰਾਜ ਮਰਦਾਹੇੜੀ, ਮਲਕੀਤ ਸਿੰਘ,ਜੈਫਲ ਸਿੰਘ, ਗਾਇਕ ਹਰਮਨ ਜੋਲੇ ਵਾਲਾ ਤੇ ਹਰਦੀਪ ਸਨੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।