Viral Video: ਜੋਧਪੁਰ ਦੇ ਇੱਕ ਹਸਪਤਾਲ ਵਿੱਚ ਵਾਇਰਲ ਵੀਡੀਓ ਰਾਹੀਂ ਇੱਕ ਹੈਰਾਨ ਕਰਨ ਵਾਲੀ ਘਟਨਾ ਆਈ ਸਾਹਮਣੇ

Viral Video
Viral Video: ਜੋਧਪੁਰ ਦੇ ਇੱਕ ਹਸਪਤਾਲ ਵਿੱਚ ਵਾਇਰਲ ਵੀਡੀਓ ਰਾਹੀਂ ਇੱਕ ਹੈਰਾਨ ਕਰਨ ਵਾਲੀ ਘਟਨਾ ਆਈ ਸਾਹਮਣੇ

Viral Video: ਜੋਧਪੁਰ (ਏਜੰਸੀ)। ਰਾਜਸਥਾਨ ਦੇ ਜੋਧਪੁਰ ਹਸਪਤਾਲ ਦੀ ਇੱਕ ਲੈਬ ਅਟੈਂਡੈਂਟ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਰਿਪੋਰਟ ਦੇ ਅਨੁਸਾਰ, ਅਟੈਂਡੈਂਟ ਨੇ ਯੂਟਿਊਬ ਵੀਡੀਓ ਦੇਖਣ ਤੋਂ ਬਾਅਦ ਮਰੀਜ਼ ਦਾ ਈਸੀਜੀ (ਇਲੈਕਟਰੋਕਾਰਡੀਓਗਰਾਮ) ਸਕੈਨ ਕੀਤਾ। ਜੋਧਪੁਰ ਮਾਮਲੇ ਦਾ ਵੀਡੀਓ ਕਰੀਬ ਇਕ ਦਿਨ ਪਹਿਲਾਂ ਯੂਟਿਊਬ ਟਿਊਟੋਰਿਅਲ ‘ਤੇ ਸ਼ੇਅਰ ਕੀਤਾ ਗਿਆ ਸੀ ਅਤੇ ਉਹ ਵੀਡੀਓ ਵਾਇਰਲ ਹੋ ਗਿਆ ਹੈ।

ਜੋਧਪੁਰ ਮਾਮਲੇ ਦੀ ਇਹ ਹੈਰਾਨ ਕਰਨ ਵਾਲੀ ਘਟਨਾ ਕੈਮਰੇ ‘ਚ ਕੈਦ ਹੋ ਗਈ ਅਤੇ ‘ਨੁੱਕੜ ਨਿਊਜ਼’ ਨਾਂ ਦੇ ਯੂਟਿਊਬ ਚੈਨਲ ‘ਤੇ ਸ਼ੇਅਰ ਕੀਤੀ ਗਈ ਹੈ। ਪਾਵਟਾ ਦੇ ਸੈਟੇਲਾਈਟ ਹਸਪਤਾਲ ‘ਚ ਵਾਇਰਲ ਹੋਈ ਇਸ ਵੀਡੀਓ ਨੂੰ 1200 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ  ਜਿਸ ਵਿੱਚ ਅਟੈਂਡੈਂਟ ਇੱਕ ਯੂ-ਟਿਊਬ ਵੀਡੀਓ ਦੇਖਦੇ ਹੋਏ ਮਰੀਜ਼ ਦੀ ਈਸੀਜੀ ਕਰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: Punjab Railway News: ਪੰਜਾਬ ‘ਚ ਨਵੀਂ ਰੇਲਵੇ ਲਾਈਨ ਦਾ ਆਇਆ ਤਾਜ਼ਾ ਅਪਡੇਟ, ਜ਼ਮੀਨਾਂ ਦੇ ਭਾਅ ਚੜ੍ਹਨਗੇ ਅਸਮਾਨੀ

ਵਾਇਰਲ ਵੀਡੀਓ ਵਿੱਚ ਪੀੜਤ ਪਰਿਵਾਰ ਨੂੰ ਕਿਸੇ ਪ੍ਰਮਾਣਿਤ ਡਾਕਟਰ ਜਾਂ ਯੋਗ ਸਟਾਫ਼ ਦੀ ਮੰਗ ਕਰਦਿਆਂ ਸੁਣਿਆ ਜਾ ਸਕਦਾ ਹੈ ਪਰ ਹਸਪਤਾਲ ਦਾ ਸਟਾਫ਼ ਕਿਸੇ ਦੀ ਪਰਵਾਹ ਕੀਤੇ ਬਿਨਾਂ ਕਾਰਵਾਈ ਜਾਰੀ ਰੱਖਦਾ ਹੈ। ਵੀਡੀਓ ਰਿਕਾਰਡ ਕਰਨ ਵਾਲੇ ਪਰਿਵਾਰਕ ਦੇ ਮੈਂਬਰਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਹਸਪਤਾਲ ਕਰਮਚਾਰੀ ਚੁੱਪ-ਚਾਪ ਯੂਟਿਊਬ ਟਿਊਟੋਰਿਅਲ ਦੇਖਦਾ ਰਿਹਾ। ਉੁਚਿਤ ਮੈਡੀਕਲ ਪ੍ਰੋਟਕਾਲ ਦੀਆਂ ਧੱਜੀਆਂ ਉ਼ਡਾਉਦਿਆਂ ਹੋਇਆ ਲੈਬ ਅਟੈਂਡੇਂਟ ਬੇਖੌਫ ਹੋ ਕੇ ਆਪਣਾ ਕੰਮ ਕਰਦਾ ਰਿਹਾ, ਜੋ ਹੁਣ ਸੋਸ਼ਲ ਮੀਡੀਆ ‘ਤੇ ਆਲੋਚਨਾ ਦਾ ਕੇਂਦਰ ਬਣ ਗਿਆ ਹੈ।

ਨਰਸਿੰਗ ਸਟਾਫ ਵੀ ਸ਼ਾਮਲ ਸੀ  Viral Video

ਵੀਡੀਓ ਵਿੱਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਕਿਵੇਂ ਪੀਲੇ ਰੰਗ ਦੇ ਕੱਪੜੇ ਪਹਿਨੇ ਲੈਬ ਅਸਿਸਟੈਂਟ ਸਕੈਨਿੰਗ ਕਰਦੇ ਰਹਿੰਦੇ ਹਨ ਜਦੋਂ ਕਿ ਨੀਲੀ ਟੀ-ਸ਼ਰਟ ਪਹਿਨੇ ਪਰਿਵਾਰਕ ਮੈਂਬਰ ਕਿਸੇ ਅਣਸੁਖਾਵੀਂ ਸਥਿਤੀ ਨੂੰ ਲੈ ਕੇ ਡਰਦੇ ਨਜ਼ਰ ਆਉਂਦੇ ਹਨ। ਲੈਬ ਅਟੈਂਡੈਂਟ ਦੇ ਬੇਰਹਿਮ ਵਿਵਹਾਰ ਨੂੰ ਰਿਕਾਰਡ ਕਰਨ ਵਾਲੇ ਵਿਅਕਤੀ ਨੇ ਦੋਸ਼ ਲਾਇਆ ਕਿ ਨਰਸਿੰਗ ਸਟਾਫ ਵੀ ਸ਼ਾਮਲ ਸੀ ਅਤੇ ਗੈਰ-ਪੇਸ਼ੇਵਰ ਵਿਵਹਾਰ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। Viral Video

ਨਤੀਜੇ ਵਜੋਂ ਅਟੈਂਡੇਂਟ ਨੇ ਮੰਨਿਆ ਕਿ ਉਸਨੂੰ ਈਸੀਜੀ ਕਰਨਾ ਨਹੀਂ ਆਉਂਦਾ ਅਤੇ ਦੀਵਾਲੀ ਦੀਆਂ ਛੁੱਟੀਆਂ ਕਾਰਨ ਸਿਖਲਾਈ ਪ੍ਰਾਪਤ ਸਟਾਫ ਦੀ ਅਣਉਪਲਬਧਤਾ ਦਾ ਹਵਾਲਾ ਦਿੰਦੇ ਹੋਏ ਆਪਣੀ ਕਾਰਵਾਈ ਦਾ ਬਚਾਅ ਕੀਤਾ। ਇਸ ਹੈਰਾਨ ਕਰਨ ਵਾਲੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਨਾਲ ਜੁੜੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਬੀਐਸ ਜੋਧਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here