UPSC NDA Result 2024: ਗੁਰੂਹਰਸਹਾਏ ਦੇ ਸੂਰਿਆ ਪ੍ਰਕਾਸ਼ ਨੇ ਆਲ ਇੰਡੀਆ ਰੈਂਕ ’ਚੋਂ 13ਵਾਂ ਰੈਂਕ ਹਾਸਲ ਕਰਕੇ ਇਲਾਕੇ ਦਾ ਨਾਂਅ ਚਮਕਾਇਆ

UPSC NDA Result 2024
UPSC NDA Result 2024: ਗੁਰੂਹਰਸਹਾਏ ਦੇ ਸੂਰਿਆ ਪ੍ਰਕਾਸ਼ ਨੇ ਆਲ ਇੰਡੀਆ ਰੈਂਕ ’ਚੋਂ 13ਵਾਂ ਰੈਂਕ ਹਾਸਲ ਕਰਕੇ ਇਲਾਕੇ ਦਾ ਨਾਂਅ ਚਮਕਾਇਆ

ਐਨਡੀਏ (ਯੂ. ਪੀ.ਐਸ. ਸੀ.) 2024 ਦੇ ਆਲ ਇੰਡੀਆ ਰੈਂਕ ਵਿੱਚ ਹਾਸਲ ਕੀਤਾ 13 ਵਾਂ ਰੈਂਕ

(ਵਿਜੈ ਹਾਂਡਾ) ਗੁਰੂਹਰਸਹਾਏ। ਗੁਰੂਹਰਸਹਾਏ ਦੇ ਸੂਰਿਆ ਪ੍ਰਕਾਸ਼ ਸਿੰਘ ਨੇ ਆਪਣੇ ਪਹਿਲੇ ਯਤਨ ਵਿੱਚ ਐਨਡੀਏ (ਯੂਪੀਐਸਸੀ) 2024 ਆਲ ਇੰਡੀਆ ਰੈਂਕ ਵਿੱਚ 13ਵਾਂ ਰੈਂਕ ਹਾਸਲ ਕਰਕੇ ਗੁਰੂਹਰਸਹਾਏ ਤੇ ਜ਼ਿਲ੍ਹੇ ਫਿਰੋਜਪੁਰ ਦਾ ਨਾਂਅ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ: Viral Video: ਜੋਧਪੁਰ ਦੇ ਇੱਕ ਹਸਪਤਾਲ ਵਿੱਚ ਵਾਇਰਲ ਵੀਡੀਓ ਰਾਹੀਂ ਇੱਕ ਹੈਰਾਨ ਕਰਨ ਵਾਲੀ ਘਟਨਾ ਆਈ ਸਾਹਮਣੇ

ਸੂਰਿਆ ਪ੍ਰਕਾਸ਼ ਸਿੰਘ ਸ‌ ਬਲਵਿੰਦਰ ਸਿੰਘ ਹੈੱਡ ਟੀਚਰ ਤੇ ਸੁਰਿੰਦਰ ਕੋਰ ਸੈਟਰ ਹੈੱਡ ਟੀਚਰ ਦਾ ਬੇਟਾ ਹੈ ਜੋ ਪੇਸ਼ੇ ਤੋਂ ਸਰਕਾਰੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ। ਸੂਰਿਆ ਪ੍ਰਕਾਸ਼ ਅੱਠਵੀਂ ਕਲਾਸ ਤੋਂ ਹੀ ਰਾਸ਼ਟਰੀ ਇੰਡੀਆ ਮਿਲਟਰੀ ਕਾਲਜ ਦੇਹਰਾਦੂਨ ਵਿੱਚ ਪੜ੍ਹ ਰਿਹਾ ਹੈ । ਸੂਰਿਆ ਪ੍ਰਕਾਸ਼ ਨੇ ਆਪਣੇ ਮਾਤਾ-ਪਿਤਾ ਤੇ ਆਪਣੇ ਅਧਿਆਪਕਾਂ ਦੀ ਮਿਹਨਤ ਸਦਕਾ ਇਸ ਮੁਕਾਮ ਨੂੰ ਹਾਸਲ ਹੈ। ਸੂਰਿਆ ਪ੍ਰਕਾਸ਼ ਦੇ ਇਸ ਸਫਲਤਾ ’ਤੇ ਘਰੇ ਵਧਾਈਆਂ ਦੇਣ ਵਾਲਾ ਦਾ ਤਾਂਤਾ ਲੱਗਿਆ ਹੋਇਆ ਹੈ।