ਮਰਡਰ ਤੋਂ ਬਾਅਦ ਪੰਜਾਬੀ ਗੀਤ ਰੱਬ ਨੇ ਮਿਹਰ ਕਰ ਦੀ ‘ਤੇ ਪਿਸਤੌਲ ਲਹਿਰਾਉਂਦੇ ਹੋਏ ਨਜ਼ਰ ਆਏ ਸ਼ੂਟਰ, ਅੰਕਿਤ ਦੇ ਮੋਬਾਈਲ ਤੋਂ ਮਿਲੀ ਵੀਡੀਓ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu MooseWala) ਕਤਲ ਮਾਮਲੇ ’ਚ ਇੱਕ ਵੱਡਾ ਖੁਲਾਸਾ ਹੋਇਆ ਹੈ। 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਾਤਲਾਂ ਨੇ ਖੂਬ ਜਸ਼ਨ ਮਨਾਏ। ਜਿਸ ਦੀ ਇੱਕ ਵੀਡੀਓ ਮਿਲੀ ਹੈ। ਇਹ ਵੀਡੀਓ ਪੁਲਿਸ ਨੇ ਅੰਕਿਤ ਸੇਰਸਾ ਦੇ ਮੋਬਾਈਲ ਤੋਂ ਬਰਾਮਦ ਕੀਤੀ ਹੈ। ਵੀਡੀਓ ‘ਚ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਕਾਰ ਦੀ ਅਗਲੀ ਸੀਟ ‘ਤੇ ਬੈਠਾ ਹੈ ਅਤੇ ਸਚਿਨ ਭਿਵਾਨੀ ਕਾਰ ਚਲਾ ਰਿਹਾ ਹੈ। ਸ਼ਾਰਪ ਸ਼ੂਟਰ ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਦੇ ਨਾਲ ਪਿੱਛੇ ਬੈਠਾ ਕਪਿਲ ਪੰਡਿਤ ਬਾਹਾਂ ਹਿਲਾ ਰਿਹਾ ਹੈ।
ਇਹ ਸਾਰੇ ਸ਼ੂਟਰ ਕਤਲ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਪੰਜਾਬੀ ਗੀਤ ਰੱਬ ਨੇ ਮੇਹਰ ਕਰ ਦੀ… ਕਾਰ ਵਿੱਚ ਚੱਲ ਰਿਹਾ ਹੈ ਅਤੇ ਇਹ ਸਾਰੇ ਕਿਸੇ ਨਾ ਕਿਸੇ ਖੇਤ ਵਾਲੀ ਸੜਕ ਤੋਂ ਲੰਘ ਰਹੇ ਹਨ। ਸ਼ਾਰਪ ਸ਼ੂਟਰਾਂ ਵੱਲੋਂ ਜੋ ਹਥਿਆਰ ਦਿਖਾਏ ਜਾ ਰਹੇ ਹਨ, ਉਹ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਸਨ। ਵੀਡੀਓ ਵਿੱਚ ਪੰਜੇ ਮੁਲਜ਼ਮ 15 ਤੋਂ ਵੱਧ ਪਿਸਤੌਲਾਂ ਲਹਿਰਾਉਂਦੇ ਨਜ਼ਰ ਆ ਰਹੇ ਹਨ।
ਹੁਣ ਤੱਕ ਹੋਈ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਮੂਸੇਵਾਲਾ ਦੇ ਕਤਲ ‘ਚ 6 ਸ਼ਾਰਪ ਸ਼ੂਟਰ ਸ਼ਾਮਲ ਸਨ। ਇਨ੍ਹਾਂ ਵਿੱਚ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ, ਕਸ਼ਿਸ਼ ਉਰਫ਼ ਕੁਲਦੀਪ, ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਕੁੱਸਾ ਸ਼ਾਮਲ ਹਨ। ਇਨ੍ਹਾਂ ‘ਚੋਂ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ