ਮੁੰਬਈ ‘ਚ ਜਹਾਜ਼ ਹਾਦਸੇ ਦਾ ਸ਼ਿਕਾਰ, ਯਾਤਰੀ ਵਾਲ-ਵਾਲ ਬਚੇ

Plane Crash

ਭਾਰੀ ਮੀਂਹ ਕਾਰਨ ਰਨਵੇ ਤੋਂ ਤਿਲਕਿਆ ਜਹਾਜ਼

  • ਛੇ ਯਾਤਰੀ ਤੇ ਦੋ ਕਰੂ ਮੈਂਬਰ ਸਵਾਰ
  • ਵਿਸਾਖਾਪਟਨਮ ਤੋਂ ਆ ਰਿਹਾ ਸੀ ਜਹਾਜ਼

(ਸੱਚ ਕਹੂੰ ਨਿਊਜ਼) ਮੁੰਬਈ। ਮੁੰਬਈ ਏਅਰਪੋਰਟ ’ਤੇ ਚਾਰਟਰਡ ਜਹਾਜ਼ ਭਾਰੀ ਮੀਂਹ ਕਾਰਨ ਰਨਵੇ ਤੋਂ ਤਿਲਕ ਗਿਆ। ਇਹ ਹਾਦਸਾ ਲੈਂਡਿੰਗ ਦੌਰਾਨ ਵਾਪਰਿਆ ਜਹਾਜ਼ ’ਚ ਛੇ ਯਾਤਰੀ ਤੇ ਦੋ ਕਰੂ ਮੈਂਬਰ ਸਵਾਰ ਸਨ। ਸਾਰੇ ਯਾਤਰੀ ਸੁਰੱਖਿਅਤ ਹਨ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਦੱਸਿਆ ਕਿ ਜਹਾਜ਼ ਵਿਸ਼ਾਖਾਪਟਨਮ ਤੋਂ ਮੁੰਬਈ ਆ ਰਿਹਾ ਸੀ। ਲੈਡਿੰਗ ਦੌਰਾਨ ਮੁਬੰਈ ਦੇ ਰਨਵੇਅ 27 ‘ਤੇ ਜਹਾਜ਼ ਤਿਲਕ ਗਿਆ। ਮੁੰਬਈ ‘ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਵਿਜ਼ੀਬਿਲਟੀ 700 ਮੀਟਰ ਤੱਕ ਘੱਟ ਗਈ ਹੈ। ਫਿਲਹਾਲ ਜਹਾਜ਼ ਦੇ ਫਿਸਲਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ’ਚ ਸਨਅਤੀਕਰਨ ਨੂੰ ਹੁਲਾਰਾ ਦੇਣ ਦਾ ਐਲਾਨ