ਅੱਗ ਲੱਗਣ ਕਾਰਨ 3 ਏਕੜ ਕਣਕ ਤੇ 8 ਏਕੜ ਨਾੜ ਸੜ ਕੇ ਸੁਆਹ
(ਮੇਵਾ ਸਿੰਘ) ਅਬੋਹਰ। ਤਹਿ: ਅਬੋਹਰ ਦੇ ਪਿੰਡ ਅੱਚਾੜਿੱਕੀ ਵਿੱਚ ਦੁਪਹਿਰ ਸਮੇਂ ਇੱਕ ਕਿਸਾਨ ਦੇ ਖੇਤ ਵਿੱਚ ਅਚਾਨਕ ਅੱਗ ਲੱਗਣ ਕਾਰਨ ਉਸ ਦੀ ਖੜ੍ਹੀ ਕਣਕ ਦੀ ਫਸਲ, ਕਣਕ ਦਾ ਨਾੜ ਤੇ ਖੇਤ ਵਿੱਚ ਖੜ੍ਹੀ ਕਣਕ ਦੀ ਭਰੀ ਟਰਾਲੀ ਸੜਨ ਕਾਰਨ ਕਿਸਾਨ ਦਾ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। Abohar News
ਜਾਣਕਾਰੀ ਅਨੁਸਾਰ ਪਿੰਡ ਅੱਚਾੜਿੱਕੀ ਦੇ ਕਿਸਾਨ ਬਲਕਰਨ ਸਿੰਘ ਧਾਲੀਵਾਲ ਦੀ ਜ਼ਮੀਨ ਭੰਗਰਖੇੜਾ ਪਿੰਡ ਦੇ ਓਮ ਪ੍ਰਕਾਸ ਨੇ ਵਾਹੁਣ ਲਈ ਠੇਕੇ ’ਤੇ ਲਈ ਹੋਈ ਸੀ। ਓਮ ਪ੍ਰਕਾਸ ਨੇ ਦੱਸਿਆ ਕਿ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਤੇ ਕਢਾਈ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਹੀ ਜ਼ਮੀਨ ’ਤੇ ਪਏ ਇੱਕ ਪੱਥਰ ਦੀ ਰਗੜ ਨਾਲ ਨਿੱਕਲੀ ਅੱਗ ਚੰਗਿਆੜੀ ਕਾਰਨ ਕਣਕ ਦੇ ਖੇਤ ਨੂੰ ਅੱਗ ਲੱਗ ਗਈ ਅੱਗ ’ਤੇ ਕਾਬੂ ਪਾਉਣ ਲਈ ਆਸ-ਪਾਸ ਦੇ ਖੇਤਾਂ ਵਾਲਿਆਂ ਅਤੇ ਪਿੰਡ ਤੋਂ ਕਰੀਬ 15 ਟਰੈਕਟਰ-ਟਰਾਲੀਆਂ ਨੂੰ ਬੁਲਾਉਣ ਤੋਂ ਇਲਾਵਾ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। Abohar News
ਇਹ ਵੀ ਪੜ੍ਹੋ: ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਲਡ਼ੇਗਾ ਚੋਣ
ਪਿੰਡ ਤੋਂ ਕਰੀਬ 32 ਕਿਲੋਮੀਟਰ ਦੂਰ ਅਬੋਹਰ ਤੋਂ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਉਦੋਂ ਤੱਕ 3 ਏਕੜ ਕਣਕ ਦੀ ਫਸਲ ਅਤੇ 8 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਚੁੱਕੇ ਸਨ। ਇਸ ਦੌਰਾਨ ਖੇਤ ਵਿੱਚ ਕਣਕ ਨਾਲ ਭਰੀ ਖੜ੍ਹੀ ਟਰਾਲੀ ਵੀ ਸੜ ਗਈ। ਪੀੜਿਤ ਕਿਸਾਨ ਦਾ ਕਹਿਣਾ ਹੈ ਕਿ ਇਸ ਅੱਗ ਦੀ ਘਟਨਾ ਨਾਲ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਹੋਏ ਇਸ ਨੁਕਸਾਨ ਦੇ ਮੁਆਵਜੇ ਦੀ ਸਰਕਾਰ ਤੋਂ ਮੰਗ ਕੀਤੀ ਹੈ।
Abohar News