ਤੂੜੀ ਨਾਲ ਭਰੀ ਟਰਾਲੀ ਪਲਟੀ, ਆਵਾਜਾਈ ਹੋਈ ਪ੍ਰਭਾਵਿਤ

Traffic Disrupted Accident

ਧੂਰੀ-ਕਹੇਰੂ ਰੋਡ ਦੀ ਮਾੜੀ ਹਾਲਤ, ਓਵਰਬ੍ਰਿਜ ’ਤੇ ਨਿੱਤ ਦਿਨ ਵਾਪਰ ਰਹੇ ਨੇ ਹਾਦਸੇ (Traffic Disrupted Accident)

(ਰਵੀ ਗੁਰਮਾ) ਧੂਰੀ। ਧੂਰੀ ਓਵਰਬ੍ਰਿਜ ਦੇ ਕਹੇਰੂ ਵਾਲੀ ਸਾਈਡ ਸੜਕ ਟੁੱਟੀ ਹੋਣ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ। ਜਿਸ ਵੱਲ ਪ੍ਰਸ਼ਾਸਨ ਵੱਲੋਂ ਉੱਕਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇੱਥੇ ਰੋਜ਼ ਕੋਈ ਨਾ ਕੋਈ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਪਰ ਪ੍ਰਸ਼ਾਸ਼ਨਿਕ ਅਧਿਕਾਰੀਆਂ ’ਤੇ ਕੋਈ ਅਸਰ ਨਹੀਂ ਹੋ ਰਿਹਾ। ( Traffic Disrupted Accident)

 Traffic Disrupted Accident

ਜ਼ਿਕਰਯੋਗ ਹੈ ਕਿ ਧੂਰੀ-ਕਹੇਰੂ ਰੋਡ ਵਾਲੀ ਸਾਈਡ ਓਵਰਬ੍ਰਿਜ ਕੋਲੋਂ ਸੜਕ ਬਿਲਕੁਲ ਟੁੱਟ ਚੁੱਕੀ ਹੈ ’ਤੇ ਦੋ-ਦੋ ਫੁੱਟ ਡੂੰਘੇ ਟੋਏ ਪੈ ਚੁੱਕੇ ਹਨ। ਬਾਰਿਸ਼ ਦੇ ਦਿਨਾਂ ਵਿੱਚ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ। ਪਾਣੀ ਨਾਲ ਭਰੇ ਹੋਣ ਕਰਕੇ ਰੋਜ਼ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਪਿਛਲੇ ਦਿਨੀਂ ਇਕ ਈ. ਰਿਕਸ਼ਾ ਇਸ ਜਗ੍ਹਾ ਉਪਰ ਪਲਟ ਗਿਆ ਸੀ।

ਉੱਥੇ ਹੀ ਬੀਤੇ ਦਿਨ ਇਕ ਤੂੜੀ ਨਾਲ ਭਰੀ ਹੋਈ ਟਰਾਲੀ ਇਸ ਜਗ੍ਹਾ ਉੱਪਰ ਪਲਟ ਗਈ। ਜਿਸ ਨਾਲ ਕੁਝ ਸਮੇਂ ਲਈ ਟਰੈਫਿਕ ਵਿਚ ਵਿਘਨ ਪਿਆ ਅਤੇ ਉੱਥੇ ਹੀ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਮੱਸਿਆ ਬਾਰੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਹਲਕਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਹਲਕਾ ਹੈ ਜਿਸ ਵੱਲ ਮੁੱਖ ਮੰਤਰੀ ਖੁਦ ਧਿਆਨ ਦੇ ਕੇ ਅਜਿਹੀਆਂ ਛੋਟੀਆਂ- ਛੋਟੀਆਂ ਸਮੱਸਿਆਵਾਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ।

ਇਹ ਵੀ ਪੜ੍ਹੋ : ਮੀਂਹ ਪੈਣ ਨਾਲ ਫਸਲਾਂ ਹੋਈਆਂ ਤਬਾਹ, ਕਿਸਾਨ ਚਿੰਤਤ

ਮੀਂਹ ਪੈਣ ਨਾਲ ਫਸਲਾਂ ਹੋਈਆਂ ਤਬਾਹ, ਕਿਸਾਨ ਚਿੰਤਤ (Rain Damages Crops)

rain

ਲੌਂਗੋਵਾਲ, (ਹਰਪਾਲ)। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ (Rain Damages Crops) ਨੇ ਜਿੱਥੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ ਉੱਥੇ ਸਭ ਤੋਂ ਵੱਧ ਮਾਰ ਕਿਸਾਨਾਂ ਨੂੰ ਪੈ ਰਹੀ ਹੈ। ਭਾਰੀ ਮੀਂਹ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ। ਮੀਂਹ ਪੈਣ ਕਿਸਾਨਾਂ ਦੀਆਂ ਫਸਲਾਂ ਵਿੱਚ ਨੱਕੋ ਨੱਕ ਪਾਣੀ ਭਰ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਕਿਸਾਨ ਆਗੂਆਂ ਤੇ ਲੌਂਗੋਵਾਲ ਤੋਂ ਕੌਸਲਰ ਰਣਜੀਤ ਸਿੰਘ ਕੁੱਕਾ,ਕਿਸਾਨ ਨਿਰਮਲ ਸਿੰਘ, ਨੰਬਰਦਾਰ ਗੁਰਵਿੰਦਰ ਸਿੰਘ, ਸਰਪੰਚ ਭੋਲਾ ਸਿੰਘ, ਸਰਪੰਚ ਜੱਗੀ , ਕਿਸਾਨ ਹਰਮੇਲ ਸਿੰਘ, ਕਿਸਾਨ ਬਿਕਰਮਜੀਤ ਸਿੰਘ, ਕਿਸਾਨ ਕੇਵਲ ਸਿੰਘ, ਕਿਸਾਨ ਬਿੰਦਰ ਸਿੰਘ, ਕਿਸਾਨ ਹਾਕਮ ਸਿੰਘ, ਬੇਅੰਤ ਸਿੰਘ, ਕਿਸਾਨ ਕਾਲਾ ਸਿੰਘ, ਕਿਸਾਨ ਕਾਕਾ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਵੀ ਸਾਉਣੀ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ ਇਸ ਵਾਰ ਵੀ ਮੀਂਹ ਪੈਣ ਨਾਲ ਅਗੇਤੀਆਂ ਅਤੇ ਪਿਛੇਤੀਆਂ ਫਸਲਾਂ ’ਚ ਪਾਣੀ ਭਰ ਜਾਣ ਨਾਲ ਕਾਫੀ ਨੁਕਸਾਨ ਹੋਣ ਦਾ ਡਰ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜੇ ਦੇ ਵਿੱਚ ਡੁੱਬਿਆ ਪਿਆ ਹੈ ਦੂਜੇ ਪਾਸੇ ਕੁਦਰਤੀ ਮਾਰ ਝੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਬੱਲੀ ਨੂੰ ਪਿਆ ਬੂਰ ਝੜ ਗਿਆ ਹੈ ਅਤੇ ਬੂਰ ਝੜਣ ਨਾਲ ਝੋਨੇ ਦੀ ਬੱਲੀ ਦੇ ਦਾਣਿਆਂ ਵਿੱਚ ਫੋਕ ਵਧੇਗੀ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ਤੱਕ ਮੀਂਹ ਦੀ ਸੰਭਾਵਨਾ ਦੱਸੀ ਹੈ। ਜੇਕਰ ਮੌਸਮ ਖ਼ਰਾਬ ਰਹਿੰਦਾ ਹੈ ਤਾਂ ਅਗੇਤੀਆਂ ਪਿਛੇਤੀਆ ਫਸਲਾਂ ਦਾ ਹੋਰ ਜ਼ਿਆਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਇਸ ਬਰਸਾਤ ਕਾਰਨ ਸਬਜ਼ੀਆਂ ਦੀਆਂ ਫਸਲਾਂ ਵਿੱਚ ਜਿੱਥੇ ਪਾਣੀ ਭਰ ਗਿਆ ਹੈ ਉਥੇ ਸਬਜ਼ੀ ਵਿਕਰੇਤਾ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ