ਛੱਤੀਸਗੜ੍ਹ ਦੇ ਊਧਮਪੁਰ ਤੋਂ ਦੁਰਗ ਜਾ ਰੇਲ ਚ ਲੱਗੀ ਅੱਗ
(ਸੱਚ ਕਹੂੰ ਨਿਊਜ਼) ਛੱਤੀਸਗੜ੍ਹ। ਊਧਮਪੁਰ ਤੋਂ ਛੱਤੀਸਗੜ੍ਹ ਦੇ ਦੁਰਗ ਜਾ ਰਹੀ ਰੇਲ ਗੱਡੀ ਵਿੱਚ ਅੱਜ ਅੱਗ ਲੱਗ ਗਈ। ਅੱਗ ਨੇ ਏਸੀ ਕੋਚ ਦੀਆਂ 4 ਬੋਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਦੁਰਗ-ਊਧਮਪੁਰ ਐਕਸਪ੍ਰੈਸ ਟਰੇਨ 20848 ਦਿੱਲੀ ਤੋਂ ਦੁਰਗ ਜਾ ਰਹੀ ਸੀ। ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਛੇਤੀ ਹੀ ਰੇਲ ਦੇ ਚਾਰ ਡੱਬੇ ਅੱਗ ਦੀ ਲਪੇਟ ਚ ਆ ਗਏ। ਚੰਗੀ ਗੱਲ ਇਹ ਰਹੀ ਕਿ ਸਾਰੇ ਮੁਸਾਫਰ ਸਮੇਂ ‘ਤੇ ਰੇਲ ‘ਚੋਂ ਉਤਰ ਗਏ। ਇਸ ਲਈ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਟਰੇਨ ਨੂੰ ਮੋਰੇਨਾ ਨੇੜੇ ਹੇਤਮਪੁਰ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਅੱਗ ਬੁਝਾਊ ਕਰਮੀ ਅੱਗ ਤੇ ਕਾਬੂ ਪਾਉਣ ਦੀ ਕੋਸਿਸ ਕਰ ਰਹੇ ਹਨ। ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਰੇਲ ‘ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਅਤੇ ਰੇਲਵੇ ਦੋਵੇਂ ਮਾਮਲੇ ਦੀ ਜਾਂਚ ਵਿੱਚ ਜੁਟ ਗਏ ਹਨ। ਇਹ ਹਾਦਸਾ ਮੱਧ ਪ੍ਰਦੇਸ਼-ਰਾਜਸਥਾਨ ਸਰਹੱਦ ‘ਤੇ ਸਥਿਤ ਧੌਲਪੁਰ-ਮੋਰੇਨਾ ਰੇਲਵੇ ਲਾਈਨ ‘ਤੇ ਵਾਪਰਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ