ਗੁੱਸੇ ਦਾ ਵਕਤ

Medicine

ਗੁੱਸੇ ਦਾ ਵਕਤ

ਸੂਫ਼ੀ ਫਕੀਰ ਜੁਨੈਦ ਬਹੁਤ ਹੀ ਸ਼ਾਂਤ ਸੁਭਾਅ ਦੇ ਸਨ ਲੋਕ ਉਨ੍ਹਾਂ ਕੋਲ ਸਮੱਸਿਆਵਾਂ ਦੇ ਹੱਲ ਲਈ ਆਉਂਦੇ ਸਨ ਕਈ ਗੁੱਸੇ ’ਚ ਆਉਂਦੇ ਤੇ ਕਹਿੰਦੇ, ‘‘ ਜਿਸ ਸ਼ਖ਼ਸ ਕਾਰਨ ਮੈਂ ਗੁੱਸੇ ’ਚ ਹਾਂ, ਉਸ ਨੂੰ ਸਬਕ ਸਿਖਾਉਣ ਦਾ ਕੋਈ ਨੁਸਖਾ ਦੱਸੋ ਤਾਂ ਕਿ ਦੁਬਾਰਾ ਅਜਿਹੀ ਹਰਕਤ ਨਾ ਕਰੇ’’ ਜੁਨੈਦ ਹੱਸ ਦੇ ਤੇ ਕਹਿੰਦੇ, ‘‘ਇਸ ਦਾ ਹੱਲ ਮੈਂ ਕੱਲ੍ਹ ਇਸੇ ਵਕਤ ਦੱਸਾਂਗਾ ਤਦ ਉਸ ਦੇ ਨਾਲ-ਨਾਲ ਤੁਸੀਂ ਵੀ ਗੁੱਸਾ ਭੁੱਲ ਜਾਓਗੇ ’’ ਅਗਲੇ ਦਿਨ ਜਦੋਂ ਲੋਕ ਉਨ੍ਹਾਂ ਕੋਲ ਆਉਂਦੇ ਤਾਂ ਵਾਕਿਆਈ ਉਹ ਗੁੱਸੇ ’ਤੇ ਕੰਟਰੋਲ ਕਰਨਾ ਸਿੱਖ ਜਾਂਦੇ ’’

ਇੱਕ ਦਿਨ ਜੁਨੈਦ ਤੋਂ ਉਨ੍ਹਾਂ ਦੇ ਇੱਕ ਸ਼ਿਸ਼ ਨੇ ਪੁੱਛਿਆ ਆਖ਼ਰ ਗੁੱਸਾ ਕਰਨ ਵਾਲੇ ਸ਼ਖਸ ਨੂੰ ਤੁਸੀਂ ਚੌਬੀ ਘੰਟਿਆਂ ਦਾ ਸਮਾਂ ਕਿਉਂ ਦਿੰਦੇ ਹੋ? ਜੁਨੈਦ ਬੋਲਿਆ, ‘ਬੇਟਾ ਗੁੱਸੇ ਦੀ ਹਾਲਤ ’ਚ ਆਦਮੀ ਬੇਕਾਬੂ ਹੋ ਜਾਂਦਾ ਹੈ ਉਹ ਦੋਸਤੀ, ਰਿਸ਼ਤੇ-ਨਾਤੇ ਵੀ ਭੁਲਾ ਦਿੰਦਾ ਹੈ ਪਰ ਚੌਵ੍ਹੀ ਘੰਟਿਆਂ ਬਾਅਦ ਜਦੋਂ ਉਹ ਸ਼ਾਂਤ ਹੁੰਦਾ ਹੈ ਤਾਂ ਉਸ ਨੂੰ ਇਹ ਜਾਣ ਕੇ ਦੁੱਖ ਹੁੰਦਾ ਹੈ ਤੇ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ’’

ਸ਼ਿਸ਼ ਨੇ ਪੁੱਛਿਆ, ‘‘ਫ਼ਿਰ ਚੌਵ੍ਹੀ ਘੰਟੇ ਦਾ ਸਮਾਂ ਹੀ ਕਿਉਂ? ਦੋ ਤਿੰਨ-ਦਿਨ ਦਾ ਕਿਉਂ ਨਹੀਂ?’’ ਜੁਨੈਦ ਬੋਲਿਆ,‘ਚੌਵ੍ਹੀਂ ਘੰਟਿਆਂ ਤੱਕ ਕੋਈ ਲਗਾਤਾਰ ਗੁੱਸੇ ’ਚ ਨਹੀਂ ਰਹਿ ਸਕਦਾ, ਪਰ ਦੋ-ਤਿੰਨ ਦਿਨਾਂ ਬਾਅਦ ਉਹ ਹੋਰ ਕੰਮਾਂ ’ਚ ਰੁੱਝ ਕੇ ਆਪਣੀ ਗਲਤੀ ਭੁੱਲ ਜਾਂਦਾ ਹੈ ਇਸ ਲਈ ਚੌਵ੍ਹੀ ਘੰਟਿਆਂ ਦੇ ਅੰਦਰ ਕੋਈ ਸ਼ਖ਼ਸ ਜੇਕਰ ਆਪਣੇ ਗੁੱਸੇ ’ਤੇ ਸੋਚੇ, ਤਾਂ ਉਹ ਉਸ ਨੂੰ ਨਾ ਸਿਰਫ਼ ਕਾਬੂ ਕਰ ਸਕਦਾ ਹੈ ਸਗੋਂ ਦੂਜਿਆਂ ਨੂੰ ਵੀ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾ ਸਕਦਾ ਹੈ ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.