ਤਿੰਨ ਮੰਜਿਲਾ ਬਿਲਡਿੰਗ ਡਿੱਗੀ, ਲੋਕਾਂ ਦੇ ਫਸੇ ਹੋਣ ਦੀ ਸ਼ੰਕਾ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ )। ਜ਼ਿਲ੍ਹਾ ਲੁਧਿਆਣਾ ਦੇ ਆਰ. ਕੇ. ਰੋਡ ਨੇੜੇ ਇਕ ਵੂਲਨ ਮਿੱਲ ਦੀ ਇਮਾਰਤ ਡਿੱਗ ਗਈ ਹੈ ਜਿਸ ’ਚ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਇਕ ਵੂਲਨ ਮਿੱਲ ਦੀ ਇਮਾਰਤ ਸੀ ਇਸ ਇਮਾਰਤ ਵਿੱਚ ਤਿੰਨ ਸਾਲ ਪਹਿਲਾਂ ਅੱਗ ਲੱਗ ਗਈ ਸੀ ਜਿਸ ਨਾਲ ਇਸ ਦੀ ਹਾਲਤ ਖਸਤਾ ਹੋ ਗਈ ਸੀ ਤੇ ਇਸ ਨੂੰ ਸੀਲ ਕਰ ਦਿੱਤਾ ਗਿਆ ਸੀ ਕੁਝ ਸਮੇਂ ਬਾਅਦ ਇਸ ਨੂੰ ਫੇਰ ਚਾਲੂ ਕਰ ਲਿਆ ਗਿਆ ਸੀ ਜਿਸ ਕਾਰਨ ਅੱਜ ਸਵੇਰੇ 9 ਵਜੇ ਇਹ ਢਹਿ ਗਈ ਇਸ ਦੇ ਨਾਲ 70-80 ਕੁਆਰਟਰ ਬਣੇ ਹੋਏ ਸਨ । ਜਿਨ੍ਹਾਂ ਵਿਚ ਰਹਿੰਦੇ ਲੋਕ ਹੀ ਮਲਬੇ ਥੱਲੇ ਆਏ ਹਨ।
ਬਿਲਡਿੰਗ ਡਿੱਗਣ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬਿਲਡਿੰਗ ਹੇਠਾਂ ਕਿੰਨੀ ਵਿਅਕਤੀ ਦੱਬੇ ਹੋਏ ਹਨ ਲੋਕਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ਹਾਲੇ ਤੱਕ ਬਿਲਡਿੰਗ ਡਿੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ