ਤੇਲ ਕੀਮਤਾਂ ਦੇ ਵਿਰੋਧ ‘ਚ ਇੱਕ ਹਜ਼ਾਰ ਟਰੈਕਟਰ ਕਰਨਗੇ ਸਰਕਾਰ ਹਵਾਲੇ ਕਰਨਗੇ : ਕਿਸਾਨ

One Thousand, Tractors, Government, Oil Prices, Farmers

ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੁੰਦਾ ਦੇਖ, ਕੀਤੇ ਝੋਨੇ ਦੀ ਲਵਾਈ ਤੋਂ ਹੱਥ ਖੜੇ | Farmers

  • ਜਦੋਂ ਟਰੈਕਟਰ ਕਿਸੇ ਕੰਮ ਦਾ ਹੀ ਨਹੀਂ ਰਹੇਗਾ ਤਾਂ ਘਰ ਰੱਖ ਕੇ ਵੀ ਕਰਨਾਂ ਐ : ਰਾਜੇਵਾਲ | Farmers

ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਡੀਜ਼ਲ ਦੀਆ ਕੀਮਤਾਂ ਵਿੱਚ ਅਥਾਹ ਵਾਧੇ ਨੂੰ ਦੇਖ ਕੇ ਪੰਜਾਬ ਦੇ ਕਿਸਾਨਾਂ ਨੇ ਅਨਾਜ ਪੈਦਾ ਕਰਨ ਤੋਂ ਹੀ ਹੱਥ ਖੜੇ ਕਰ ਦਿੱਤੇ ਹਨ। ਜਿਸ ਦੀ ਨਰਾਜ਼ਗੀ ਦਿਖਾਉਣ ਲਈ ਕਿਸਾਨਾਂ ਵਲੋਂ 1 ਹਜ਼ਾਰ ਟਰੈਕਟਰ ਸਰਕਾਰ ਹਵਾਲੇ ਕੀਤਾ ਜਾਏਗਾ ਤਾਂ ਕਿ ਸਰਕਾਰ ਤੱਕ ਕਿਸਾਨਾਂ (Farmers) ਦੀ ਗਲ ਪੁੱਜ ਸਕੇ। ਪੰਜਾਬ ਦੇ ਕਿਸਾਨ ਡੀਜ਼ਲ ਦੀਆਂ ਕੀਮਤਾਂ ਤੋਂ ਜ਼ਿਆਦਾ ਘਬਰਾਏ ਪਏ ਹਨ, ਕਿਉਂਕਿ ਝੋਨੇ ਦੀ ਪਨੀਰੀ ਲਵਾਉਣ ਨਹੀਂ ਜੇਕਰ ਉਨਾਂ ਨੇ ਟਰੈਕਟਰ ਚਲਾਇਆ ਤਾਂ ਡੀਜ਼ਲ ਦੇ ਮੌਜੂਦਾ ਰੇਟ ਕਾਰਨ ਉਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਇਸ ਵਾਰ ਉਨਾਂ ਨੂੰ 10 ਤੋਂ 20 ਫੀਸਦੀ ਤੱਕ ਦਾ ਡੀਜ਼ਲ ਰੇਟ ਦੇ ਕਾਰਨ ਵਾਧੂ ਖ਼ਰਚਾ ਪੈ ਸਕਦਾ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਡੀਜ਼ਲ ਦਾ ਰੇਟ 70 ਰੁਪਏ ਲੀਟਰ ਦੇ ਲਾਗੇ ਪੁੱਜ ਗਿਆ ਹੈ। ਝੋਨੇ ਦੀ ਲੁਆਈ ਸ਼ੁਰੂ ਹੋਣ ਵਾਲੀ ਹੈ। ਕਿਸਾਨਾਂ ਨੂੰ ਚਿੰਤਾ ਹੈ ਕਿ ਉਹ 400 ਤੋਂ 700 ਰੁਪਏ ਘੰਟੇ ਦਾ ਝੋਨੇ ਲਈ ਕੱਦੂ ਕਰਨ ਉਤੇ ਡੀਜ਼ਲ ਖਰਚਾ ਕਿਵੇਂ ਸਹਿਣ ਕਰਨਗੇ। ਉਨਾਂ ਕਿਹਾ ਕਿ ਸਰਕਾਰ ਨੇ ਝੋਨੇ ਦਾ ਭਾਅ ਮਿਥਣ ਲਈ ਇਸ ਵੇਲੇ ਦੇ ਭਾਅ ਅਨੁਸਾਰ ਡੀਜ਼ਲ ਦਾ ਖਰਚਾ ਨਹੀਂ ਗਿਣਿਆ।ਇੱਕ ਪਾਸੇ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ, ਦੂਜੇ ਪਾਸੇ ਸਰਕਾਰ ਪੈਟਰੋਲ ਅਤੇ ਡੀਜ਼ਲ ਤੋਂ ਹਰ ਸਾਲ ਸਾਢੇ ਤਿੰਨ ਲੱਖ ਕਰੋੜ ਰੁਪਏ ਇਕੱਠੇ ਕਰ ਰਹੀ ਹੈ, ਜੋ ਅਮੀਰ ਕਾਰਪੋਰੇਟ ਘਰਾਣਿਆਂ ਨੂੰ ਟੈਕਸ ਛੋਟਾਂ ਅਤੇ ਹੋਰ ਰਿਆਇਤਾਂ ਦੇਣ ਲਈ ਵਰਤੇ ਜਾਂਦੇ ਹਨ।

ਰਾਜੇਵਾਲ ਨੇ ਕਿਹਾ ਕਿ ਕੱਲ ਨੂੰ ਐਸ.ਡੀ.ਐਮ. ਸਮਰਾਲਾ ਰਾਹੀਂ ਪ੍ਰਧਾਨ ਮੰਤਰੀ ਤੱਕ ਆਪਣਾ ਰੋਸ ਪਹੁੰਚਾਉਣ ਲਈ ਕਿਸਾਨ 1 ਹਜ਼ਾਰ ਤੋਂ ਵੱਧ ਟਰੈਕਟਰ ਸਰਕਾਰ ਦੇ ਹਵਾਲੇ ਕਰਨ ਆ ਰਹੇ ਹਨ। ਜੇਕਰ ਛੇਤੀ ਫੈਸਲਾ ਲੈ ਕੇ ਵਿਕਸਤ ਦੇਸ਼ਾਂ ਵਾਂਗ ਖੇਤੀ ਲਈ ਟੈਕਸ ਮੁਕਤ ਡੀਜ਼ਲ ਸਪਲਾਈ ਨਾ ਸ਼ੁਰੂ ਕੀਤੀ ਗਈ ਤਾਂ ਕਿਸਾਨਾਂ ਦਾ ਰੋਹ ਕੋਈ ਵੀ ਰੁਖ ਅਖਤਿਆਰ ਕਰ ਸਕਦਾ ਹੈ।