Fire News: ਫਾਇਰ ਬਿਗਰੇਡ ਅਤੇ ਆਸ-ਪਾਸ ਦੇ ਲੋਕਾਂ ਬੜੀ ਮਸ਼ੱਕਤ ਨਾਲ ਅੱਗ ਨੂੰ ਬੁਝਾਇਆ
Fire News: ਝੁਨੀਰ (ਗੁਰਜੀਤ ਸ਼ੀਂਹ)। ਮੁੱਖ ਮਾਰਗ ਸਰਸਾ-ਮਾਨਸਾ ਰੋਡ ’ਤੇ ਪਿੰਡ ਲਾਲਿਆਂਵਾਲੀ ਨੇੜੇ ਝੁਨੀਰ ਵਿਖੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਜਾਣ ਦੀ ਖਬਰ ਹੈ। ਵੇਰਵਿਆਂ ਅਨੁਸਾਰ ਸੁਲੱਖਣ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਪਵਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸੈਦੇਵਾਲਾ ਜ਼ਿਲ੍ਹਾ ਮਾਨਸਾ ਵੱਲੋਂ ਪਿੰਡ ਲਾਲਿਆਂ ਵਾਲੀ ਵਿਖੇ ਇਹ ਝੋਨੇ ਦੀ ਪਰਾਲੀ ਦੀਆਂ ਗੰਢਾਂ ਕਰੀਬ 10 ਏਕੜ ਵਿੱਚ ਸਟੋਰ ਕੀਤੀਆਂ ਗਈਆਂ ਹਨ। ਜਿਸ ਨੂੰ ਸਵੇਰੇ ਤੇਜ਼ ਹਵਾਵਾਂ ਝੱਖੜ ਦਰਮਿਆਨੇ ਮੀਂਹ ਤੋਂ ਪਹਿਲਾਂ ਅੱਗ ਲੱਗ ਗਈ ਹੈ।
Read Also : Malerkotla News: ਹਰਿਆਣਾ ਨੂੰ ਪਾਣੀ ਛੱਡਣ ਦੇ ਫੈਸਲੇ ਵਿਰੁੱਧ ਮਾਲੇਰਕੋਟਲਾ ’ਚ ਗਰਜ਼ੇ ਆਪ ਵਰਕਰ
ਜਿਸ ਨੇ ਵਿੱਚ ਖੜੇ ਇੱਕ ਟਰੈਕਟਰ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਹੈ। ਘਟਨਾ ਦੀ ਖਬਰ ਮਿਲਦਿਆਂ ਹੀ, ਪਿੰਡ ਲਾਲਿਆਂਵਾਲੀ ਅਤੇ ਆਸ-ਪਾਸ ਦੇ ਲੋਕਾਂ ਨੇ ਫਾਇਰ ਬਿਗਰੇਡ ਸਰਦੂਲਗੜ੍ਹ ਨੂੰ ਸੂਚਿਤ ਕੀਤਾ ਜਿਸ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਕਰ ਲਿਆ ਗਿਆ। Fire News
ਪੁਲਿਸ ਥਾਣਾ ਝੁਨੀਰ ਦੇ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਉੱਪਰ ਦੀ ਜਾਂਦੀਆਂ ਬਿਜਲੀ ਦੀਆਂ ਤਾਰਾਂ ਤੇ ਅਸਮਾਨੀ ਬਿਜਲੀ ਡਿੱਗਣ ਦਾ ਕਾਰਨ ਵੀ ਹੋ ਸਕਦਾ ਹੈ। ਜਿਸ ਦੀ ਜਾਂਚ ਕਰ ਰਹੇ ਹਾਂ। ਉਧਰ ਪੀੜਿਤ ਵਿਅਕਤੀਆਂ ਨੇ ਸੜੀਆਂ ਗੱਠਾਂ ਤੇ ਹੋਏ ਨੁਕਸਾਨ ਦੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।