ਪਲਾਸਟਿਕ ਕਬਾੜ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Plastic Junk Factory

ਖਾਲੀ ਪਲਾਸਟਿਕ ਬੋਤਲਾਂ ਦੇ ਕਬਾੜ ਦੀਆਂ ਗੱਠਾ ਬਾਹਰ ਭੇਜਣ ਦਾ ਸੀ ਕੰਮ

  • ਕਰੀਬ ਚਾਰ ਘੰਟੇ ਦੀ ਜੱਦੋ-ਜਹਿਦ ਬਾਅਦ ਪਾਇਆ ਅੱਗ ਤੇ ਕਾਬੂ | Plastic Junk Factory
  • ਬੁਢਲਾਡਾ ਵਿਖੇ ਫਾਇਰ ਬ੍ਰਿਗੇਡ ਸਹੂਲਤ ਨਾ ਹੋਣ ਕਾਰਨ ਲੋਕਾਂ ‘ਚ ਰੋਸ

ਬੁਢਲਾਡਾ (ਸੰਜੀਵ ਤਾਇਲ): ਬੁਢਲਾਡਾ ਸ਼ਹਿਰ ਦੇ ਬੋਹਾ ਰੋਡ ‘ਤੇ ਸਥਿਤ ਇਕ ਪਲਾਸਟਿਕ ਕਬਾੜ ਫੈਕਟਰੀ (Plastic Junk Factory) ‘ਚ ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਲੱਗੀ ਭਿਆਨਕ ਅੱਗ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਪੁੱਜੇ ਥਾਣਾਂ ਸ਼ਹਿਰੀ ਬੁਢਲਾਡਾ ਦੇ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ‘ਅੰਜਲੀ ਟ੍ਰੇਡਰਜ਼’ ਨਾਮ ਦੀ ਪਲਾਸਟਿਕ ਦੀਆਂ ਖਾਲੀ ਬੋਤਲਾਂ ਦੇ ਕਬਾੜ ਦੀ ਇਸ ਫੈਕਟਰੀ ‘ਚ ਕਬਾੜ ਦੀਆਂ ਗੱਠਾ ਬਾਹਰ ਭੇਜਣ ਦਾ ਸੀ ਕੰਮ ਕੀਤਾ ਜਾਂਦਾ ਸੀ। (Plastic Junk Factory)

ਇਹ ਵੀ ਪੜ੍ਹੋ : ਇਮਾਨਦਾਰੀ ਸ਼ਾਇਦ ਜਗਤਾਰ ਸਿੰਘ ਇੰਸਾਂ ਵਰਗਿਆਂ ਕਰਕੇ ਹੀ ਜਿੰਦਾ ਹੈ