(ਜਸਵੀਰ ਸਿੰਘ ਗਹਿਲ) ਖੰਨਾ/ ਲੁਧਿਆਣਾ। ਖੰਨਾ ’ਚ ਸਥਿਤ ਇੱਕ ਪੈਟਰੋਲ ਪੰਪ ’ਤੇ ਖੜ੍ਹਾ ਟਰੱਕ ਸ਼ੁੱਕਰਵਾਰ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਟਰੱਕ ’ਚ ਸੁੱਤੇ ਪਏ ਡਰਾਇਵਰ ਦੀ ਜਿੰਦਾ ਸੜ ਜਾਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਖੰਨਾ ਦੇ ਪਿੰਡ ਬੀਜਾ ਵਿਖੇ ਲੁਧਿਆਣਾ- ਦਿੱਲੀ ਨੈਸ਼ਨਲ ਹਾਈਵੇ ’ਤੇ ਇੱਕ ਪੈਟਰੋਲ ਪੰਪ ’ਤੇ ਹਿਮਾਚਲ ਪ੍ਰਦੇਸ਼ ਦੇ ਨੰਬਰ ਦਾ ਇੱਕ ਟਰੱਕ ਖੜ੍ਹਾ ਸੀ ਜਿਸ ਦਾ ਡਰਾਇਵਰ ਟਰੱਕ ਦੇ ਅੰਦਰ ਹੀ ਸੁੱਤਾ ਪਿਆ ਸੀ। Fire Accident
ਇਹ ਵੀ ਪੜ੍ਹੋ: Lok Sabha Elections: ਪਰਮਪਾਲ ਕੌਰ ਨੂੰ ਕਿਸਾਨ ਜਥੇਬੰਦੀਆਂ ਨੇ ਵਿਖਾਈਆਂ ਕਾਲੀਆਂ ਝੰਡੀਆਂ
ਅਚਾਨਕ ਹੀ ਤੜਕਸਾਰ ਸਾਢੇ ਕੁ 3 ਵਜੇ ਟਰੱਕ ਨੂੰ ਅੱਗ ਲੱਗ ਗਈ। ਪੰਪ ਦੇ ਕਰਿੰਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਤੇਜ਼ ਸੀ ਕਿ ਉਹ ਡਰਾਇਵਰ ਨੂੰ ਨਹੀਂ ਬਚਾ ਸਕੇ। ਉਨ੍ਹਾਂ ਦੱਸਿਆ ਕਿ ਡਰਾਇਵਰ ਟਰੱਕ ਦੇ ਅੰਦਰ ਚੀਕਾ ਮਾਰ ਰਿਹਾ ਸੀ, ਜਿਸ ਕਰਕੇ ਉਨ੍ਹਾਂ ਟਰੱਕ ਦਾ ਸ਼ੀਸ਼ਾ ਤੋੜਿਆ ਪਰ ਉਦੋਂ ਤੱਕ ਡਰਾਇਵਰ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀ। ਸੂਚਨਾ ਮਿਲਣ ’ਤੇ ਪਹੁੰਚੀ ਫਾਇਰ ਬਿਗ੍ਰੇਡ ਨੇ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ। ਡਰਾਇਵਰ ਦੀ ਸੜੀ ਲਾਸ਼ ਨੂੰ ਪੁਲਿਸ ਨੇ ਪੋਸਟ ਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਡਰਾਇਵਰ ਦੀ ਪਛਾਣ ਨਹੀਂ ਹੋ ਸਕੀ। Fire Accident